*ਲੈਵਲ 3 ਬੈਡ ਦੀ ਸਹੂਲਤ ਸ਼ੁਰੂ ਕਰਨ ਆਏ ਮਨਪ੍ਰੀਤ ਬਾਦਲ ਨੇ ਉਡਾਈਆਂ ਕੋਰੋਨਾ ਨਿਯਮਾਂ ਦੀ ਧੱਜੀਆਂ*

0
62

ਬਠਿੰਡਾ 06,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਬਠਿੰਡਾ ਵਿਖੇ ਮੈਰੀਟੋਰੀਅਸ ਸਕੂਲ ਚੱਲ ਰਹੇ ਫ੍ਰੀ ਕੋਵਿਡ ਕੇਅਰ ਸੈਂਟਰ ਵਿੱਚ ਲੈਵਲ 3 ਬੈਡ ਦੀ ਸਹੂਲਤ ਸ਼ੁਰੂ ਕਰਨ ਆਏ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ। ਇਸ ਦੌਰਾਨ ਉਨ੍ਹਾਂ ਦੇ ਮਾਸਕ ਵੀ ਨਹੀਂ ਦਿਖਾਈ ਦਿੱਤਾ। ਬਾਦਲ ਰੋਡ ਵਿੱਖੇ ਖੁੱਲ੍ਹੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਸੈਂਟਰ ਨੂੰ ਅੱਜ ਇੱਕ ਨਿੱਜੀ ਕੰਪਨੀ ਵੱਲੋਂ 38 ਬੈਡ ਦਿੱਤੇ ਗਏ। 

ਪੰਜਾਬ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬਠਿੰਡਾ ਸ਼ਹਿਰ ਵਾਸੀਆਂ ਲਈ ਅੱਜ ਖੁਸ਼ੀ ਦਾ ਦਿਨ ਹੈ ਕਿ ਫ੍ਰੀ ਕੋਵਿੱਡ ਕੇਅਰ ਸੁਸਾਇਟੀ ਵੱਲੋਂ ਇਥੇ ਲੈਵਲ 2 ਦਾ ਹਸਪਤਾਲ਼ ਜੋ ਕਿ 100 ਬੈਡ ਦਾ ਚਲਾ ਰਹੇ ਸੀ, ਉਸ ਨੂੰ ਹੁਣ ਲੈਵਲ 3 ਵਿੱਚ ਬਦਲਿਆ ਜਾ ਰਿਹਾ। ਅੱਜ ਇਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਸਤੇ ਹਸਪਤਾਲ ਵਿੱਚ ਆਇਆ ਸੀ। 

ਮਨਪ੍ਰੀਤ ਬਾਦਲ ਨੇ ਕਿਹਾ ਇਥੇ ਆਰਐਮਪੀ ਡਾਕਟਰ, ਪੈਰਾ ਮੈਡੀਕਲ ਸਟਾਫ, ਵੱਖ ਵੱਖ ਸੰਸਥਾਵਾਂ ਆਪਣੀ-ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਅੱਜ ਸਾਨੂੰ ਕਿਸਾਨ ਕੰਪਨੀ ਵੱਲੋਂ 38 ਬੈਡ ਦਿੱਤੇ ਗਏ ਹਨ। ਨਿੱਜੀ ਹਸਪਤਾਲਾਂ ਵਿਚੋਂ ਵੀ ਬਹੁਤ ਸਾਰੇ ਡਾਕਟਰ ਆਪਣਾ ਟਾਇਮ ਕੱਢ ਕੇ ਇਥੇ ਫ੍ਰੀ ਸੇਵਾ ਦੇ ਰਹੇ ਹਨ। ਉਨ੍ਹਾਂ ਕਿਹਾ ਤਗਮੇ ਵੀ ਉਨ੍ਹਾਂ ਨੂੰ ਹੀ ਮਿਲਦੇ ਹਨ ਜੋ ਆਪਣੀ ਡਿਊਟੀ ਤੋਂ ਪਰੇ ਹੋ ਕੇ ਸੇਵਾ ਕਰਦੇ ਹਨ। 

LEAVE A REPLY

Please enter your comment!
Please enter your name here