*ਵਿਸ਼ਵ ਵਾਤਾਵਰਨ ਦਿਵਸ ਮੌਕੇ ਨੇਕੀ ਫਾਉਂਡੇਸ਼ਨ ਨੇ ਲਗਾਈ ਪੌਦਿਆਂ ਦੀ ਛਬੀਲ*

0
32

ਬੁਢਲਾਡਾ 5, ਜੂਨ (ਸਾਰਾ ਯਹਾਂ/ਅਮਨ ਮੇਹਤਾ): ਵਾਤਾਵਰਨ ਵਿੱਚ ਵਧ ਰਹੇ ਪ੍ਰਦੂਸ਼ਨ, ਘਟ ਰਹੀ ਆਕਸੀਜਨ, ਦਿਨੋ ਦਿਨ ਖਤਮ ਹੋ ਰਹੇ ਰੁੱਖਾਂ ਅਤੇ ਵਧ ਰਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਾਨੂੰ ਅੱਜ ਦੇ ਸਮੇਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਹ ਸੁਨੇਹਾ ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਮੋਕੇ ਤੇ ਸਥਾਨਕ ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਡੇਸ਼ਨ ਵੱਲੋਂ ਲਗਾਈ ਪੌਦਿਆਂ ਦੀ ਛਬੀਲ ਮੌਕੇ ਦਿੱਤਾ। ਇਸ ਮੌਕੇ ਸੰਸਥਾ ਵੱਲੋਂ 500 ਦੇ ਕਰੀਬ ਫਲਦਾਰ, ਫੁੱਲਦਾਰ ਅਤੇ ਛਾਂਦਾਰ ਪੌਦਿਆਂ ਦੀ ਵੰਡ ਕੀਤੀ। ਸੰਸਥਾ ਦੇ ਮੈਬਰਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਸਾਨੂੰ ਸਭ ਨੂੰ ਇਹ ਪ੍ਰਣ ਲੈਦਾ ਚਾਹੀਦਾ ਹੈ ਕਿ ਅਸੀਂ ਇੱਕ ਇੱਕ ਪੌਦਾ ਲਗਾਵਾਗੇ ਅਤੇ ਉਸਦੀ ਦੇਖਭਾਲ ਵੀ ਖੁਦ ਕਰਾਗੇ। ਉਨ੍ਹਾਂ ਕਿਹਾ ਕਿ ਅੱਜ਼ ਦੇ ਸਮੇਂ ਵਿੱਚ ਅੱਗੇ ਵੱਧ ਰਹੀ ਦੁਨੀਆਂ ਅਤੇ ਮਨੁੱਖੀ ਸੋਮਿਆ ਦੀ ਵੱਧ ਰਹੀ ਤਦਾਦ ਦੇ ਕਾਰਨ ਕੁਦਰਤੀ ਸੋਮੇ ਅਤੇ ਬਨਸਪਤੀ ਸਮੇਤ ਰੁੱਖਾਂ ਦੀ ਦਿਨੋ ਦਿਨ ਕਟਾਈ ਹੋ ਰਹੀ ਹੈ ਜਿਸ ਕਾਰਨ ਦਿਨੋ ਦਿਨ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਪ੍ਰਦੂਸ਼ਨ ਵੀ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਵਿੱਚ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜ਼ੋ ਵਾਤਾਵਰਨ ਨੂੰ ਪ੍ਰਦੂਸ਼ਨ ਹੋਣ ਅਤੇ ਰੁੱਖਾਂ ਦੀ ਗਿਣਤੀ ਨੂੰ ਘਟਣ ਤੋਂ ਰੋਕਿਆਂ ਜਾ ਸਕੇ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਹਰ ਜ਼ਿਲ੍ਹੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਪੌਦੇ ਲਗਾਏ ਜਾਂਦੇ ਹਨ। ਪਿੱਛਲੇ ਦੋ ਸਾਲਾਂ ਦੌਰਾਨ ਸੰਸਥਾ ਵੱਲੋਂ 16700 ਪੌਦੇ ਲਗਾਏ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਆਪਣੀ ਨਰਸਰੀ ਤਿਆਰ ਕੀਤੀ ਗਈ ਹੈ, ਜਿੱਥੇ ਹਰ ਸਾਲ 10000 ਪੌਦੇ ਤਿਆਰ ਕੀਤੇ ਜਾਂਦੇ ਹਨ। ਸਮੇਂ ਸਮੇਂ ਉੱਤੇ ਸੰਸਥਾ ਵੱਲੋਂ ਪੌਦਿਆਂ ਦੀਆਂ ਛਬੀਲਾਂ ਵੀ ਲਗਾਈਆ ਜਾਂਦੀਆਂ ਹਨ ਜਿਸ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਸਾਲ ਵੀ ਵਾਤਾਵਰਨ ਦਿਵਸ ਦੇ ਮੌਕੇ ਪੌਦਿਆਂ ਦੀ ਛਬੀਲ ਲਗਾਈ ਗਈ ਹੈ ਅਤੇ ਇਸਤੋਂ ਇਲਾਵਾ 100 ਦੇ ਕਰੀਬ ਪੌਦੇ ਸ਼ਹਿਰ ਦੀਆਂ ਵੱਖ ਵੱਖ ਸਾਂਝੀਆਂ ਥਾਂਵਾਂ ਤੇ ਲਗਾਏ ਗਏ ਹਨ। ਪ੍ਰਿੰਸੀਪਲ ਵਿਜੇ ਕੁਮਾਰ ਅਤੇ ਮਾਸਟਰ ਰਵੀ ਕੁਮਾਰ ਦੀ ਮਦਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਵੀ ਪੌਦੇ ਲਗਾਏ ਗਏ। ਇਸ ਤੋਂ ਇਲਾਵਾ ਸੰਸਥਾ ਨੂੰ ਨੇਕੀ ਦੀ ਦੁਕਾਨ ਉੱਤੇ ਆਏ ਵਾਧੂ ਕੱਪੜਿਆਂ ਦੇ ਬੈਗ ਬਣਾ ਕੇ ਵੀ ਵੰਡੇ ਗਏ, ਜਿਸ ਤਿਆਰ ਕਰਨ ਵਿੱਚ ਪਿੰਡ ਕਣਕਵਾਲ ਚਹਿਲਾਂ ਤੋਂ ਸਿਲਾਈ ਅਧਿਆਪਕ ਕਿਰਨਪ੍ਰੀਤ ਕੌਰ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੰਸਥਾ ਵੱਲੋਂ ਇੱਕ ਵੱਡੇ ਪੱਧਰ ਦੀ ਪੌਦਿਆਂ ਦੀ ਪ੍ਰਦਰਸ਼ਨੀ ਲਗਾਉਣ

ਦੀ ਯੋਜਨਾ ਚੱਲ ਰਹੀ ਹੈ, ਜਿਸ ਰਾਹੀਂ ਵੱਖ ਵੱਖ ਕਿਸਮਾਂ ਦੇ ਪੌਦਿਆਂ ਦੇ ਵਾਰੇ ਜਾਣਕਾਰੀ ਦੇ ਨਾਲ ਨਾਲ ਮੁਫ਼ਤ 2000 ਪੌਦੇ ਵੰਡੇ ਵੀ ਜਾਣਗੇ। ਇਸ ਮੌਕੇ ਸ਼ਹਿਰ ਵਾਸੀਆਂ ਅਤੇ ਰਾਹਗੀਰਾ ਵੱਲੋਂ ਵੀ ਸੰਸਥਾ ਦੇ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਪੌਦੇ ਲੈਣ ਲਈ ਲਾਇਨਾਂ ਵਿੱਚ ਲੱਗੇ ਰਹੇ। ਇਸ ਮੌਕੇ ਸੰਸਥਾ ਵੱਲੋਂ ਕਰੋਨਾ ਮਹਾਂਮਾਰੀ ਦੇ ਚਲਦਿਆਂ ਵਰਤੇ ਜਾਣ ਵਾਲੇ ਇਤਿਆਤਾਂ ਦਾ ਵੀ ਧਿਆਨ ਰੱਖਿਆ ਗਿਆ ਅਤੇ ਲੋਕਾਂ ਨੂੰ ਲਾਇਨਾ ਵਿੱਚ ਦੂਰੀ ਬਣਾ ਕੇ ਖੜਾਇਆ ਗਿਆ। ਸੰਸਥਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 6 ਜੂਨ ਨੂੰ ਬੁਢਲਾਡਾ ਦੇ ਪੰਚਾਇਤੀ ਗਊਸ਼ਾਲਾ ਕੋਲ ਸਥਿਤ ਸ਼੍ਰੀ ਭਵਨ ਵਿਖੇ ਸਤੌਜ ਐਲੀਫੈਂਟਸ ਸਪੋਰਟਸ ਕਲੱਬ ਨਾਲ ਮਿਲਕੇ ਖ਼ੂਨਦਾਨ ਕੈੰਪ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਹਰਿਆਲੀ ਦੇ ਨਾਲ ਨਾਲ ਲਾਲੀ ਵੀ ਦਾਨ ਕਰਨ ਦਾ ਸੰਦੇਸ਼ ਦਿੱਤਾ।

LEAVE A REPLY

Please enter your comment!
Please enter your name here