ਮਾਨਸਾ 05,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਵਾਤਾਵਰਣ ਦਿਵਸ ਤੇ ਪਿੰਡ ਚਚੋਹਰ,ਜਵਾਹਰਕੇ , ਬਖਸ਼ੀਵਾਲਾ,ਖੀਵਾ,ਖਾਰਾ ਵਿੱਚ ਵਣ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਫ ਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਵਾਤਾਵਰਨ ਦਿਵਸ ਮੌਕੇ ਬਹੁਤ ਸਾਰੇ ਪਿੰਡਾਂ ਵਿੱਚ ਪੌਦੇ ਲਗਾਏ ਗਏ ਹਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਆਉਣ ਵਾਲੇ ਮੌਸਮ ਵਿੱਚ ਪੌਦੇ ਲਗਾਏ ਜਾਣਗੇ ਉਨ੍ਹਾਂ ਸਾਰੇ ਹੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀ ਹਰਿਆਲੀ ਐਪ ਉੱਪਰ ਤੁਸੀਂ ਇਕ ਅਰਜ਼ੀ ਭੇਜ ਕੇ ਤੁਸੀਂ ਆਪਣੇ ਪੌਦਿਆ ਬੁੱਕ ਕਰਵਾ ਸਕਦੇ ਹੋ ।ਤਾਂ ਤੁਹਾਨੂੰ ਸਰਕਾਰੀ ਨਰਸਰੀ ਵਿੱਚੋਂ ਇਹ ਪੌਦੇ ਪ੍ਰਾਪਤ ਹੋਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਖੇਤ ਅਤੇ ਹੋਰ ਸਾਂਝੀਆਂ ਥਾਵਾਂ ਤੇ ਲਗਾ ਸਕਦੇ ਹੋ ।ਉਨ੍ਹਾਂ ਜ਼ਿਲ੍ਹੇ ਦੇ ਕਲੱਬਾਂ ਅਤੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦਾ ਸਾਥ ਦਿੰਦੇ ਹੋਏ ਜ਼ਿਲ੍ਹੇ ਨੂੰ ਹਰਾ ਭਰਾ ਕਰਨ ਲਈ ਸਾਰੇ ਹੀ ਥਾਵਾਂ ਤੇ ਪੌਦੇ ਲਗਾਉਣ ਵਿੱਚ ਸਰਕਾਰ ਨੂੰ ਸਹਿਯੋਗ ਕਰਨ। ਅਤੇ ਵੱਡੀ ਪੱਧਰ ਤੇ ਉਹਦੇ ਲਗਾਉਣ ਕਿਉਂਕਿ ਜਿੱਥੇ ਪੌਦਿਆਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਉੱਥੇ ਹੀ ਪੌਦਿਆਂ ਤੋਂ ਬਹੁਤ ਸਾਰੀਆਂ ਜੜੀ ਬੂਟੀਆਂ ਫਲ ਫਰੂਟ ਅਤੇ ਹੋਰ ਬਹੁਤ ਸਾਰੇ ਲਾਭ ਪ੍ਰਾਪਤ ਹੁੰਦੇ ਹਨ ।
ਇਸ ਮੌਕੇ ਉਨ੍ਹਾਂ ਨਾਲ ਹਰਜੀਤ ਸਿੰਘ ਫਾਰੈਸਟ ਰੇਂਜ ਅਫਸਰ,, ਦਲਜੀਤ ਸਿੰਘ ਫੋਰੈਸਟ ਗਾਰਡ ਮਨਦੀਪ ਕੌਰ ਫੋਰੈਸਟ ਗਾਰਡ ,ਕ੍ਰਿਸ਼ਨ ਸਿੰਘ, ਜਗਨੰਦਨ ਸਿੰਘ, ਸੰਦੀਪ ਸਿੰਘ, ਗੁਰਬਿੰਦਰ ਸਿੰਘ ,ਅਰਪਿੰਦਰ ਕੌਰ, ਗੁਰਮੀਤ ਕੌਰ, ਇਹ ਸਾਰੇ ਹੀ ਅਧਿਕਾਰੀ ਵਣ ਵਿਭਾਗ ਮਾਨਸਾ ਵੱਲੋਂ ਜ਼ਿਲ੍ਹਾ ਵਾਸੀਆਂ ਨਾਲ ਮਿਲ ਕੇ ਦਿਨ ਰਾਤ ਮਿਹਨਤ ਕਰ ਰਹੇ ਹਨ ਕਿ ਮਾਨਸਾ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾ ਸਕਣ ।