ਮੁਹਾਲੀ 02,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਮੁਹਾਲੀ ਟ੍ਰੈਫਿਕ ਪੁਲਿਸ ਨੇ ਲਗਪਗ ਦੋ ਮਹੀਨਿਆਂ ਵਿੱਚ ਟ੍ਰੈਫਿਕ ਵਿਭਾਗ ਵਿੱਚ ਛਾਂਟੀ ਕਰਦੇ ਹੋਏ ਆਪਣੇ 150 ਮੁਲਾਜ਼ਮਾਂ ਨੂੰ ਵਿਭਾਗ ਵਿੱਚੋਂ ਬਾਹਰ ਕੱਢ ਦਿੱਤਾ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਮੁਲਾਜ਼ਮਾਂ ਦੀਆਂ ਸਰਵਿਸ ਰਿਕਾਰਡ ਵਿੱਚ ਰੈੱਡ ਐਂਟਰੀਆਂ ਸੀ। ਇਸ ਲਈ ਇਹ ਕਦਮ ‘ਵਿਭਾਗ ਨੂੰ ਸਾਫ ਕਰਨ’ ਦੀ ਕੋਸ਼ਿਸ਼ ਸੀ।
ਪੁਲਿਸ ਮੁਲਾਜ਼ਮ ਜੋ ਟ੍ਰੈਫਿਕ ਵਿੰਗ ਵਿੱਚੋਂ ਟ੍ਰਾਂਸਫਰ ਕੀਤੇ ਗਏ ਹਨ, ਨੂੰ ਟ੍ਰੈਫਿਕ ਡਿਊਟੀ ਦੀ ਇਜਾਜ਼ਤ ਨਹੀਂ ਹੋਏਗੀ। ਮੁਹਾਲੀ ਟ੍ਰੈਫਿਕ ਪੁਲਿਸ ਨੇ ਲਗਪਗ ਦੋ ਮਹੀਨੇ ਅੰਦਰ ਹੀ 150 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਟ੍ਰਾਂਸਫਰ ਕੀਤੇ ਗਏ ਮੁਲਾਜ਼ਮਾਂ ਦਾ ਸਰਵਿਰਸ ਰਿਕਾਰਡ ਠੀਕ ਨਹੀਂ ਸੀ ਤੇ ਉਨ੍ਹਾਂ ਦੀ ਫੀਡਬੈਕ ਵੀ ਠੀਕ ਨਹੀਂ ਸੀ। ਬਹੁਤ ਸਾਰੇ ਕਾਰਨ ਸੀ, ਉਨ੍ਹਾਂ ਨੂੰ ਟ੍ਰਾਂਸਫਰ ਕਰਨ ਦੇ ਜਿਵੇਂ ਸਰਵਿਸ ਰਿਕਾਰਡ ਵਿੱਚ ਰੈੱਡ ਐਂਟਰੀਜ਼ ਤੇ ਇਸ ਟ੍ਰੈਫਿਕ ਵਿੰਗ ਨੂੰ ਸਾਫ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਾਂਟੀ ਕੀਤੇ ਗਏ ਮੁਲਾਜ਼ਮ ਟ੍ਰੈਫਿਕ ਵਿੰਗ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ।
ਅਧਿਕਾਰੀਆਂ ਨੇ ਅਗੇ ਕਿਹਾ ਕਿ ਉਨ੍ਹਾਂ ਜ਼ਿਲ੍ਹੇ ਦੇ ਸਾਰੇ ਥਾਣਿਆਂ ਨੂੰ ਇੱਕ ਸੰਦੇਸ਼ ਭੇਜਿਆ ਹੈ ਕਿ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾਵੇ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਿੱਚ ਕਿਸੇ ਕਿਸਮ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।