ਭਾਰਤ ‘ਚ ਲਗਾਤਾਰ ਤੀਜੇ ਦਿਨ ਘਟੇ ਕੋਰੋਨਾ ਕੇਸ, ਪਰ ਮੌਤਾਂ ਦਾ ਸਿਲਸਿਲਾ ਬਰਕਰਾਰ

0
47

ਨਵੀਂ ਦਿੱਲੀ 30, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ):: ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦਾ ਅਸਰ ਹੌਲ਼ੀ-ਹੌਲ਼ੀ ਘਟ ਰਿਹਾ ਹੈ। ਪਰ ਮੌਤ ਦੀ ਸੰਖਿਆਂ ‘ਚ ਫਿਲਹਾਲ ਕੋਈ ਗਿਰਾਵਟ ਨਹੀਂ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ‘ਚ ਇਕ ਲੱਖ, 65 ਹਜ਼ਾਰ, 553 ਨਵੇਂ ਕੇਸ ਆਏ ਤੇ 3460 ਇਫੈਕਟਡ ਮਰੀਜ਼ਾਂ ਦੀ ਜਾਨ ਚਲੇ ਗਈ। 

ਇਸ ਦੌਰਾਨ ਹੀ ਦੋ ਲੱਖ, 76 ਹਜ਼ਾਰ, 309 ਲੋਕ ਕੋਰੋਨਾ ਤੋਂ ਠੀਕ ਹੋ ਗਏ। ਇਸ ਤੋਂ ਪਹਿਲਾਂ ਸ਼ੁੱਕਰਵਾਰ 173, 790 ਲੱਖ ਤੇ ਵੀਰਵਾਰ 186,364 ਲੱਖ ਨਵੇਂ ਕੇਸ ਦਰਜ ਕੀਤੇ ਗਏ।

29 ਮਈ ਤਕ ਦੇਸ਼ ਭਰ ‘ਚ 21 ਕਰੋੜ, 20 ਲੱਖ, 66 ਹਜ਼ਾਰ, 614 ਕੋਰੋਨਾ ਵੈਕਸੀਨ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 30 ਲੱਖ, 35 ਹਜ਼ਾਰ, 749 ਟੀਕੇ ਲਗਵਾਏ ਗਏ। ਉੱਥੇ ਹੀ ਹੁਣ ਤਕ 34 ਕਰੋੜ, 31 ਲੱਖ ਤੋਂ ਜ਼ਿਆਦਾ ਕੋਰੋਨਾ ਟੈਸਟ ਕੀਤੇ ਗਏ। ਬੀਤੇ ਦਿਨ ਕਰੀਬ 20 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ। ਜਿਸ ਦਾ ਪੌਜ਼ੇਟੀਵਿਟੀ ਰੇਟ 8 ਫੀਸਦ ਤੋਂ ਜ਼ਿਆਦਾ ਹੈ।

ਦੇਸ਼ ‘ਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ

ਕੁੱਲ ਕੋਰੋਨਾ ਕੇਸ- ਦੋ ਕਰੋੜ, 78 ਲੱਖ, 94 ਹਜ਼ਾਰ, 800
ਕੁੱਲ ਡਿਸਚਾਰਜ- ਦੋ ਕਰੋੜ, 54 ਲੱਖ, 54 ਹਜ਼ਾਰ, 320
ਕੁੱਲ ਐਕਟਿਵ ਕੇਸ- 21 ਲੱਖ, 14 ਹਜ਼ਾਰ, 508
ਕੁੱਲ ਮੌਤਾਂ – 3 ਲੱਖ, 25 ਹਜ਼ਾਰ, 972

ਦੇਸ਼ ‘ਚ ਕੋਰੋਨਾ ਨਾਲ ਮੌਤ ਦਰ 1.16 ਫੀਸਦ ਹੈ ਜਦਕਿ ਰਿਕਵਰੀ ਰੇਟ 90 ਫੀਸਦ ਤੋਂ ਜ਼ਿਆਦਾ ਹੈ। ਐਕਟਿਵ ਕੇਸ ਘਟ ਕੇ 8 ਫੀਸਦ ਤੋਂ ਘੱਟ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਮਾਮਲੇ ‘ਚ ਦੁਨੀਆਂ ‘ਚ ਭਾਰਤ ਦਾ ਦੂਜਾ ਸਥਾਨ ਹੈ। ਕੁੱਲ ਇਨਫੈਕਟਡ ਦੀ ਸੰਖਿਆਂ ਦੇ ਮਾਮਲੇ ‘ਚ ਵੀ ਭਾਰਤ ਦਾ ਦੂਜਾ ਸਥਾਨ ਹੈ। ਜਦਕਿ ਦੁਨੀਆਂ ‘ਚ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਭਾਰਤ ‘ਚ ਹੋਈਆਂ ਹਨ।

LEAVE A REPLY

Please enter your comment!
Please enter your name here