ਮਾਨਸਾ 27 ਮਈ (ਸਾਰਾ ਯਹਾਂ/ਗੋਪਾਲ ਅਕਲੀਆ)-ਕੋਰੋਨਾ ਮਹਾਮਾਰੀ ਦੌਰਾਨ ਮਰੀਜ਼ਾਂ ਨੂੰ ਆਪਣੇ ਨਿੱਜੀ ਖਰਚੇ ਤੇ ਘਰ ਘਰ ਜਾ ਕੇ ਕੋਰੋਨਾ ਕਿੱਟਾਂ ਵੰਡਣ ਦੇ ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਚਹਿਲ ਦੇ ਕੰਮਾਂ ਦੀ ਮਾਨਸਾ ਵਿਚ ਮੁੱਖ ਮੰਤਰੀ ਨਾਲ ਵਿਧਾਇਕਾਂ ਤੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੋਈ ਮੀਟਿੰਗ ਦੌਰਾਨ ਖੂਬ ਚਰਚਾ ਹੋਈ,ਜਿਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸੰਸਾ ਕੀਤੀ। ਇਸ ਮੀਟਿੰਗ ਵਿਚ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ, ਡਿਪਟੀ ਕਮਿਸ਼ਨਰ ਮਹਿੰਦਰ ਪਾਲ ਸਮੇਤ ਹੋਰ ਅਧਿਕਾਰੀ ਮੌਜੂਦ ਸੀ।
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਸਮੁੱਚੀ ਪੰਜਾਬ ਕੈਬਨਿਟ ਦੀ ਭਰਵੀਂ ਮੀਟਿੰਗ ਵਿਚ ਜ਼ਿਕਰ ਕੀਤਾ ਕਿ ਜ਼ਿਲਾ ਮਾਨਸਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਦੇ ਕੰਮ ਤੇ ਕੋਰੋਨਾ ਮਰੀਜ਼ਾਂ ਪ੍ਰਤੀ ਦੇਣ ਦਾ ਅਨੋਖਾ ਕਾਰਜ ਹੈ। ਉਨਾਂ ਕਿਹਾ ਕਿ ਚਹਿਲ ਨੇ ਜਦੋਂ ਮਾਨਸਾ ਵਿਚ ਕੋਰੋਨਾ ਮਰੀਜ਼ਾਂ ਵਿਚ ਬੀਮਾਰੀ ਤੇ ਇਸ ਲਈ ਫਤਹਿ ਕਿੱਟਾਂ ਨਾ ਮਿਲਣ ਹਾਹਾਕਾਰ ਸੀ ਤਾਂ ਚੁਸਪਿੰਦਰਬੀਰ ਭੂਪਾਲ ਨੇ ਇਸ ਵਾਸਤੇ ਆਪਣੇ ਨਿੱਜੀ ਖਰਚੇ ਤੇ ਮਰੀਜ਼ਾਂ ਲਈ ਕੋਰੋਨਾ ਫਤਹਿ ਕਿੱਟਾਂ ਦਾ ਪ੍ਰਬੰਧ ਕੀਤਾ ਤੇ ਘਰ ਘਰ ਜਾ ਕੇ ਉਡੀਕ ਵਿਚ ਬੈਠੇ ਮਰੀਜ਼ਾਂ ਨੂੰ ਇਹ ਕਿੱਟਾਂ ਦਿੱਤੀਆਂ,ਜਿਸ ਦਾ ਮਰੀਜ਼ਾਂ ਨੂੰ ਫੌਰੀ ਤੌਰ ਤੇ ਫਾਇਦਾ ਵੀ ਮਿਲਿਆ। ਭਰੀ ਕੈਬਨਿਟ ਦੀ ਹਾਜ਼ਰੀ ਵਿਚ ਆਨਲਾਈਨ ਮੀਟਿੰਗ ਵਿਚ ਮੁੱਖ ਮੰਤਰੀ ਨੇ ਯੂਥ ਵਿੰਗ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਢਿੱਲੋਂ ਦੀ ਗੱਲ ਦਾ ਜਵਾਬ ਦਿੰਦਿਆਂ ਚੁਸ਼ਪਿੰਦਰਬੀਰ ਚਹਿਲ ਨੂੰ ਸਾਬਾਸ਼ ਦਿੱਤੀ।ਇਸ ਪ੍ਰਤੀ ਚੁਸ਼ਪਿੰਦਰਬੀਰ ਚਹਿਲ ਨੇ ਕਿਹਾ ਹੈ ਕਿ ਉਨਾਂ ਦੀ ਭਾਵਨਾ ਦੀ ਕਦਰ ਕੀਤੀ ਗਈ ਹੈ,ਇਹੀ ਉਨਾਂ ਲਈ ਮੁੱਖ ਮੰਤਰੀ ਦਾ ਅਸੀਰਵਾਦ ਹੈ।ਉਨਾਂ ਕਿਹਾ ਕਿ ਉਹ ਆਪਣੀ ਮੁਹਿੰਮ ਨੂੰ ਇਸੇ ਤਰਾਂ ਜਾਰੀ ਰੱਖਣਗੇ। ਮਰੀਜ਼ਾਂ ਪ੍ਰਤੀ ਉਨਾਂ ਦਾ ਕਾਰਜ ਨਿਰਵਿਘਨ ਚੱਲਦਾ ਰਹੇਗਾ।