ਮਾਨਸਾ 27, ਮਈ(ਸਾਰਾ ਯਹਾਂ/ਰੀਤਵਾਲ) : ਦੇਸ਼ ਦੀ ਗੰਧਲੀ ਹੋ ਰਹੀ ਰਾਜਨੀਤੀ, ਪ੍ਰਦ¨ਸ਼ਿਤ ਹੋ ਰਿਹਾ ਵਾਤਾਵਾਰਣ ਅਤੇ
ਭ੍ਰਿਸ਼ਟ ਹੋ ਰਹੇ ਨਿਜ਼ਾਮ ਦਾ ਬੋਲਬਾਲਾ ਚਾਰੇ ਪਾਸੇ ਹੈ । ਦੇਸ਼ ਵਿਚ ਸਿਸਟਮ ਦੀ ਬਹੁਤ ਵੱਡੀ
ਘਾਟ ਹੈ । ਇਨ੍ਹਾਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਨੌਜਵਾਨ ਵਰਗ ਨੂੰ ਅਪਣਾ
ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ । ਪੜ੍ਹਨ-ਲਿਖਣ ਤੋਂ ਬਾਅਦ ਹਰ ਨੌਜੁਆਨ ਨੌਕਰੀ
ਚਾਹੁੰਦਾ ਹੈ, ਪਰ ਹਰ ਨੌਜੁਆਨ ਨੂੰ ਨੌਕਰੀ ਮਿਲਣਾ ਸੰਭਵ ਨਹੀਂ। ਦੇਸ਼ ਵਿਚ ਆਪਣਾ
ਕੁੱਝ ਨਾ ਬਣਦਾ ਵੇਖ ਕੇ ਨੌਜੁਆਨਾਂ ਨੇ ਵਿਦੇਸ਼ਾਂ ਵਿਚ ਚਲੇ ਜਾਣ ਦਾ ਮਨ ਬਣਾਇਆ
ਹੋਇਆ ਹੈ। ਅੱਜ ਪੜ੍ਹਿਆ-ਲਿਖਿਆ ਨੌਜੁਆਨ ਵਰਗ ਵਿਦੇਸ਼ ਜਾਣ ਨੂੰ ਆਪਣਾ ਸੁਪਨਾ
ਬਣਾ ਚੁੱਕਾ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ
ਜਾਣ ਵਾਲੇ ਇਹ ਨੌਜੁਆਨ ਆਪਣੇ ਦੇਸ਼ ਤੋਂ ਬਾਰਾਂ ਜਮਾਤਾਂ ਪਾਸ ਕਰਦੇ ਹੀ ਅੰਡਰ
ਗਰੈਜ¨ਏਟ ਕੋਰਸਾਂ ਲਈ ਉਡਾਰੀ ਮਾਰ ਜਾਂਦੇ ਹਨ । ਨੌਜੁਆਨਾਂ ਦਾ ਬਾਹਰਲੇ ਦੇਸ਼ਾਂ ਨੂੰ ਕ¨ਚ
ਕਰਨ ਦਾ ਵੱਡਾ ਕਾਰਨ ਇਹ ਹੈ ਕਿ ਬਾਹਰਲੇ ਦੇਸ਼ਾਂ ਵਿਚ ਕੰਮ ਕਰਨ ਵਾਲਿਆਂ ਦੀ ਪ¨ਰੀ ਕਦਰ ਹੈ
ਅਤੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਉਨ੍ਹਾਂ ਨੂੰ ਮਿਲਦਾ ਹੈ, ਜਦਕਿ ਸਾਡੇ ਦੇਸ਼ ਵਿਚ
ਕੰਮ ਵੱਧ ਅਤੇ ਉਸ ਦੇ ਬਦਲੇ ਮਿਹਨਤਾਨਾ ਘੱਟ ਦਿਤਾ ਜਾਂਦਾ ਹੈ। ਸਰਕਾਰਾਂ ਬਦਲ
ਜਾਂਦੀਆਂ ਹਨ ਪਰ ਲੋਕਾਂ ਦੇ ਮਸਲੇ ਜਿਉਂ ਦੇ ਤਿੁਉਂ ਹੀ ਰਹਿੰਦੇ ਹਨ। ਸ¨ਬੇ ਭਰ ਵਿਚ ਨਸ਼ੇ
ਨੇ ਬੁਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਮਾਂ-ਬਾਪ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ
ਬਚਾਉਣਾ ਚਾਹੁੰਦੇ ਹਨ। ਇਸ ਕਾਰਨ ਵੀ ਵੱਡੀ ਗਿਣਤੀ ‘ਚ ਮਾਪੇ ਆਪਣੇ ਬੱਚਿਆਂ ਨੂੰ
ਵਿਦੇਸ਼ਾਂ ਵਿਚ ਭੇਜਣਾ ਚਾਹੁੰਦੇ ਹਨ । ਪੰਜਾਬ ਵਿਚ ਨੌਜੁਆਨਾਂ ਦੀ ਵਿਦੇਸ਼ ਜਾਣ ਦੀ ਲਾਲਸਾ
ਏਨੀ ਜ਼ਿਆਦਾ ਵੱਧ ਰਹੀ ਹੈ ਕਿ ਹਰ ਕੋਈ ਵਿਦੇਸ਼ ਜਾਣ ਦੀ ਚਾਹਤ ਵਿਚ ਚੰਗੇ-ਮਾੜੇ ਢੰਗ-
ਤਰੀਕੇ ਅਪਣਾ ਰਿਹਾ ਹੈ। ਨੌਜੁਆਨ ਬਾਹਰਲੇ ਮੁਲਕਾਂ ਵਿਚ ਆਪਣਾ ਭਵਿੱਖ ਬਣਾਉਣਾ
ਚਾਹੁੰਦੇ ਹਨ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਸ ਸਮੇਂ ਪੂਰੇ ਮਾਨਸਾ ਜਿਲੇ੍ਹ
‘ਵਿੱਚੋਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਹਜ਼ਾਰਾਂ ‘ਚ ਦੱਸੀ ਜਾ ਰਹੀ ਹੈ । ਜੋ ਕੋਰਨਾ
ਦੇ ਕਾਰਨ ਬੰਦ ਹੋਈਆਂ ਉਡਾਨਾਂ ਦੇ ਚੱਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।
ਇੰਨਸਾਫ ਪਸੰਦ ਲੋਕਾਂ ਦੀ ਪੰਜਾਬ ਦੀ ਕੈਪਟਨ ਸਰਕਾਰ ਅਤੇ ਸਾਰੀਆਂ ਸਿਆਸੀ ਪਾਰਟੀਆਂ
ਨੂੰ ਅਪੀਲ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਸੁਨਹਿਰੀ ਭਵਿੱਖ ਦੇ ਲਈ ਉਹ ਕੁਝ ਅਜਿਹਾ
ਕਰਨ ਕਿ ਨੌਜਵਾਨਾਂ ਨੂੰ ਆਪਣਾ ਘਰ ਅਤੇ ਆਪਣਾ ਸ¨ਬਾ ਛੱਡ ਕੇ ਵਿਦੇਸ਼ ਉਡਾਰੀ ਮਾਰਨ ਦੀ
ਲੋੜ ਹੀ ਨਾ ਪਵੇ।