*ਆਰਥਿਕ ਤੰਗੀ ਨੂੰ ਲੈ ਕੇ 5 ਭੈਣਾਂ ਦੇ ਇਕਲੌਤੇ ਭਰਾ ਨੇ ਕੀਤੀ ਜੀਵਨ ਲੀਲਾ੍ਹ ਸਮਾਪਤ*

0
132

ਬਰੇਟਾ 26, ਮਈ(ਸਾਰਾ ਯਹਾਂ/ਰੀਤਵਾਲ) ਬੁੱਧਵਾਰ ਦੀ ਸਵੇਰ ਇੱਕ ਨੌਜਵਾਨ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ
ਹੋ ਜਾਣ ਦਾ ਦੁੱਖਦਾਈ ਸਮਾਚਾਰ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ
ਚੌਕੀ ਦੇ ਜਾਂਚ ਅਧਿਕਾਰੀ ਸ਼ਮਸੇਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (23) ਵਾਸੀ
ਜਲਵੇੜਾ ਅੱਜ ਸਵੇਰ ਦਸ ਵਜੇ ਦੇ ਕਰੀਬ ਰੇਲਵੇ ਫਾਟਕ ਦੇ ਨਜ਼ਦੀਕ ਬਠਿੰਡਾ ਤੋਂ ਦਿੱਲੀ ਵੱਲ ਜਾਣ
ਵਾਲੀ ਐਕਸਪ੍ਰੈਸ ਰੇਲ ਗੱਡੀ ਦੇ ਥੱਲੇ ਆ ਗਿਆ ਅਤੇ ਜਿਸਦੀ ਮੌਕੇ ਤੇ ਹੀ ਮੌਤ ਹੋ ਗਈ ।
ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਪਿਛਲੇ ਸਮੇਂ ਤੋਂ ਰੀੜ੍ਹ ਦੀ ਹੱਡੀ ਦੀ ਬਿਮਾਰੀ ਅਤੇ
ਆਰਥਿਕ ਤੰਗੀ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ । ਇਸੇ ਪ੍ਰੇਸæਾਨੀ ਦੇ ਚੱਲਦਿਆਂ
ਉਸਨੇ ਇਹ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ੍ਹ ਸਮਾਪਤ ਕਰ ਲਈ । ਜਾਂਚ ਅਧਿਕਾਰੀ ਨੇ ਕਿਹਾ
ਕਿ ਮ੍ਰਿਤਕ ਦੇ ਪਿਤਾ ਗੁੱਡੂ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ
ਕਰਦਿਆਂ ਲਾਸ਼ ਵਾਰਿਸਾਂ ਨੂੰ ਸੋਂਪ ਦਿੱਤੀ ਹੈ । ਮ੍ਰਿਤਕ 5 ਭੈਣਾਂ ਦਾ ਇਕਲੌਤਾ ਭਰਾ
ਸੀ ।
ਕੈਪਸ਼ਨ: ਮ੍ਰਿਤਕ ਗੁਰਪ੍ਰੀਤ ਸਿੰਘ ਦੀ

LEAVE A REPLY

Please enter your comment!
Please enter your name here