*ਬੁਰਜ ਹਰੀਕੇ ਦੇ ਫੌਜੀ ਜ਼ੁਬਾਨ ਦੀ ਆਡੀਓ ਵਾਇਰਲ ਮਾਤਾ ਨੂੰ ਕਿਹਾ ਕਿ ਮਾਤਾ ਮੇਰੀ ਜਿੰਨੀ ਲਿਖੀ ਸੀ ਮੈਂ ਭੋਗ ਲਈ*

0
350


ਮਾਨਸਾ 25 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਬੀਤੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ ਇਕ ਨੌਜਵਾਨ ਦੀ ਮੌਤ ਸਬੰਧੀ ਖ਼ਬਰ ਆਈ ਸੀ। ਜਿਸ ਤੋਂ ਪਤਾ ਲੱਗਿਆ ਸੀ ਕਿ ਫੌਜੀ ਪ੍ਰਭ ਦਿਆਲ ਸਿੰਘ ਫ਼ੌਜੀ ਅਫ਼ਸਰਾਂ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਆਤਮਹੱਤਿਆ ਕੀਤੀ ਹੈ। ਇਸ ਨੌਜਵਾਨ ਦੀ ਇਕ ਆਡੀਓ ਵਾਇਰਲ ਜਿਸ ਵਿੱਚ ਉਸ ਨੇ ਆਪਣੀ ਮਾਤਾ ਨੂੰ ਇਕ ਸੰਦੇਸ਼ ਭੇਜਿਆ ਹੈ ਕਿ ਮਾਤਾ ਮੈਂ ਤੁਹਾਨੂੰ ਫੋਨ ਕਰਿਆ ਸੀ ਪਰ ਤੁਹਾਡੇ ਕੋਲ ਫੋਨ ਨਹੀਂ ਸੀ। ਚਲੋ ਹੁਣ ਮੈਂ ਇਸ ਦੁਨੀਆਂ ਤੋਂ ਜਾ ਰਿਹਾ ਹਾਂ ਤੁਸੀਂ ਜ਼ਿਆਦਾ ਰੋਣਾ ਨਹੀਂ। ਅਤੇ ਦੁਖੀ ਨਾ ਹੋਣਾ ਕਿਉਂਕਿ ਮੈਂ ਬਹੁਤ ਗੁਲਾਮੀ ਸੀ ਮੈਂ ਬਹੁਤ ਜ਼ਿਆਦਾ ਦੁਖੀ ਸੀ ।ਅਤੇ ਦੁੱਖ ਦਰਦ ਦੀ ਜ਼ਿੰਦਗੀ ਸਹਿ ਰਿਹਾ ਸੀ ਪਰ ਤੁਹਾਡੇ ਨਾਲ ਕਦੇ ਗੱਲ ਸਾਂਝੀ ਨਹੀਂ ਕਰੀਂ ।ਹੁਣ ਮੈਥੋਂ ਇਹ ਗੁਲਾਮੀ ਨਹੀਂ ਸਹਿ ਜਾ ਰਹੀ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਹਾਂ। ਤੁਸੀਂ ਆਪਣਾ ਖਿਆਲ ਰੱਖਣਾ ਜ਼ਿਆਦਾ ਦੁਖੀ ਨਾ ਹੋਣਾ ।ਤੁਸੀਂ ਜ਼ਿਆਦਾ ਨਾ ਰੋਣਾ ਅਤੇ ਆਪਣੇ ਦੁੱਖ ਤਕਲੀਫ਼ ਜ਼ਿਆਦਾ ਨਾ ਮਨਾਉਣਾ। ਮੈਂ ਮੇਰੇ ਕਰਮਾਂ ਵਿੱਚ ਜੋ ਲਿਖਿਆ ਸੀ ਉਹ ਹੋ ਰਿਹਾ ਹੈ ਇਸ ਕਰਕੇ ਮਾਂ ਮੈਂ ਤੈਨੂੰ ਕਹਿ ਰਿਹਾ ਹਾਂ ਕਿ ਜ਼ਿਆਦਾ ਦੁਖੀ ਨਾ ਹੋਵੇ ।ਮੇਰੀ ਇੰਨੀ ਕੁ ਹੀ ਲਿਖੀ ਸੀ ਇਸ ਫੌਜੀ ਜਵਾਨ ਦੀ ਜੋ ਆਡੀਓ ਕਲਿਪ ਆਈ ਹੈ ਉਸ ਨੂੰ ਸੁਣਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਇਸ ਜਵਾਨ ਨੂੰ ਫੌਜ ਵਿਚ ਦੌਰਾਨ ਨੌਕਰੀ ਮਾਨਸਿਕ ਤੌਰ ਤ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ ।ਜਿਸ ਕਾਰਨ ਉਹ ਇਹ ਮਾਨਸਿਕ ਪਰੇਸ਼ਾਨੀ ਨਾ ਝੱਲਦਾ ਹੋਇਆ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਗਿਆ। ਅਸੀਂ ਸਾਰੇ ਸਾਬਕਾ ਫੌਜੀ ਜਵਾਨ ਇਹ ਅਪੀਲ ਕਰਦੇ ਹਾਂ ਕਿ ਇਸ ਕੇਸ ਦੀ ਜਾਂਚ ਜਲਦੀ ਤੋਂ ਜਲਦੀ ਅਤੇ ਨਿਰਪੱਖ ਹੋਣੀ ਚਾਹੀਦੀ ਹੈ ।ਅਤੇ ਜੋ ਵੀ ਦੋਸ਼ੀ ਹਨ ਉਹਨਾਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ ।ਨਹੀਂ ਤਾਂ ਅਸੀਂ ਸਾਬਕਾ ਫੌਜੀਵੱਡੇ ਪੱਧਰ ਤੇ ਸੰਘਰਸ਼ ਆਰੰਭ ਕਰਾਂਗੇ।
ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਵਾਨ ਪ੍ਭਦਿਆਲ ਦੀ ਆਤਮਾ ਨੂੰ ਚਰਨਾਂ ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼

LEAVE A REPLY

Please enter your comment!
Please enter your name here