*ਪੁਲਿਸ ਹਿਰਾਸਤ ‘ਚੋਂ ਛੁੱਟੇ ਨੌਜਵਾਨ ਦੀ ਮੌਤ, ਪੁਲਿਸ ‘ਤੇ ਲੱਗੇ ਬੇਰਹਿਮੀ ਨਾਲ ਕੁੱਟਮਾਰ ਦੇ ਇਲਜ਼ਾਮ*

0
95

ਮਾਨਸਾ 23,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹਾ ਮਾਨਸਾ ਦੇ ਕਸਬਾ ਬੁਢਲਾਡਾ ਵਿੱਚ ਪੰਜਾਬ ਪੁਲਿਸ ‘ਤੇ ਕਰੀਬ ਇਲਜ਼ਾਮ ਲੱਗੇ ਹਨ। ਇੱਕ 20 ਸਾਲਾ ਨੌਜਵਾਨ ਦੀ ਪੁਲਿਸ ਹਿਰਾਸਤ ਵਿੱਚ ਮੌਤ ਮਗਰੋਂ ਪਰਿਵਾਰਕ ਮੈਂਬਰ ਨੇ ਇਲਜ਼ਾਮ ਲਾਏ ਕਿ ਪੁਲਿਸ ਨੇ ਨੌਜਵਾਨ ਨੂੰ ਕੁੱਟ-ਕੁੱਟ ਮਾਰ ਸੁੱਟਿਆ।

ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੇ ਮ੍ਰਿਤਕ ਮਨਪ੍ਰੀਤ ਨੂੰ ਦੇਰ ਰਾਤ ਗੁਆਂਢੀ ਨਾਲ ਝਗੜੇ ਮਗਰੋਂ ਹਿਰਾਸਤ ਵਿੱਚ ਲੈ ਲਿਆ ਸੀ। ਇਸ ਮਗਰੋਂ ਪਰਿਵਾਰ ਨੇ ਪੁਲਿਸ ਨੂੰ ਭਰੋਸਾ ਦਿੱਤਾ ਕਿ ਉਹ ਸਵੇਰੇ ਮਨਪ੍ਰੀਤ ਨੂੰ ਪੁਲਿਸ ਅਗੇ ਪੇਸ਼ ਕਰ ਦੇਣਗੇ ਤੇ ਉਸ ਨੂੰ ਘਰ ਲੈ ਆਏ। ਅੱਜ ਸਵੇਰੇ ਮਨਪ੍ਰੀਤ ਦੀ ਮੌਤ ਹੋ ਗਈ। ਪਰਿਵਾਰ ਮੁਤਾਬਕ ਮਨਪ੍ਰੀਤ ਦੇ ਸਰੀਰ ਤੇ ਸੱਟਾਂ ਦੇ ਕਾਫੀ ਨਿਸ਼ਾਨ ਸੀ। ਉਨ੍ਹਾਂ ਪੁਲਿਸ ਤੇ ਇਲਜ਼ਾਮ ਲਾਏ ਹਨ ਕਿ ਪੁਲਿਸ ਨੇ ਨੌਜਵਾਨ ਦੀ ਕੁੱਟਮਾਰ ਕਰ ਮਾਰ ਦਿੱਤਾ ਹੈ। ਇਸ ਲਈ ਪਰਿਵਾਰ ਹੁਣ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਮੰਗ ਕਰ ਰਿਹਾ ਹੈ।



ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਮਨਪ੍ਰੀਤ ਨੂੰ ਛੱਡਵਾਉਣ ਲਈ ਗਏ ਤਾਂ ਉਸ ਦੀ ਹਾਲਤ ਕਾਫੀ ਗੰਭੀਰ ਸੀ ਤੇ ਘਰ ਆ ਕੇ ਵੀ ਉਹ ਕਾਫੀ ਡਰਿਆ ਹੋਇਆ ਸੀ। ਇਸ ਤੋਂ ਕੁਝ ਸਮੇਂ ਬਾਅਦ ਉਸਨੇ ਦਮ ਤੋੜ ਦਿੱਤਾ। ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਬੇਟੇ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਕਾਰਨ ਮੌਤ ਹੋਈ ਹੈ।

ਹੁਣ ਇਸ ਮਾਮਲੇ ਵਿੱਚ ਸ਼ਹਿਰ ਦੇ ਸਮਾਜਿਕ ਸੰਗਠਨਾਂ ਨੇ 9 ਮੈਂਬਰੀ ਕਮੇਟੀ ਬਣਾ ਕੇ ਪਰਿਵਾਰ ਨੂੰ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਪੁਲਿਸ ਮੁਲਾਜ਼ਮਾਂ ਤੇ ਮਾਮਲਾ ਦਰਜ ਕਰ ਪਰਿਵਾਰ ਨੂੰ ਆਰਥਿਕ ਮਦਦ ਦੀ ਮੰਗ ਕੀਤੀ ਹੈ। ਕਮੇਟੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਮ੍ਰਿਤਕ ਨੌਜਵਾਨ ਦਾ ਸਸਕਾਰ ਨਹੀਂ ਕੀਤਾ ਜਾਏਗਾ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਡੀਐਸਪੀ ਬੁੱਢਲਾਡਾ ਦੇ ਦਫ਼ਤਰ ਅੱਗੇ ਮ੍ਰਿਤਕ ਦੇਹ ਨੂੰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ।

ਉਧਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਲੜਾਈ ਝਗੜੇ ਦੇ ਮਾਮਲੇ ਵਿੱਚ ਮਨਪ੍ਰੀਤ ਸਿੰਘ ਨੂੰ ਥਾਣੇ ਲਿਆਂਦਾ ਗਿਆ ਸੀ।ਜਦੋਂ ਮਨਪ੍ਰੀਤ ਨੂੰ ਛੱਡਿਆ ਗਿਆ ਤਾਂ ਉਸਦਾ ਹਾਲਤ ਬਿਲਕੁੱਲ ਠੀਕ ਸੀ ਅਤੇ ਸੀਸੀਟੀਵੀ ਵਿੱਚ ਵੀ ਇਹ ਸਾਫ ਦੇਖਿਆ ਜਾ ਸਕਦਾ ਹੈ।ਉਹ ਆਪਣੇ ਪੈਰਾਂ ਤੇ ਚੱਲਕੇ ਇੱਥੋਂ ਗਿਆ ਹੈ।ਇਸ ਲਈ ਪੁਲਿਸ ਤੇ ਲਾਏ ਜਾ ਰਹੇ ਆਰੋਪ ਝੋਠੇ ਅਤੇ ਬੇਬੁਨਿਆਦ ਹਨ।

LEAVE A REPLY

Please enter your comment!
Please enter your name here