ਬੁਢਲਾਡਾ 22 ਮਈ (ਸਾਰਾ ਯਹਾਂ/ਅਮਨ ਮਹਿਤਾ): 21 ਮਈ 1994 ਨੂੰ ਹਿਤ ਅਭਿਲਾਸ਼ੀ ਸਕੂਲ ਦੇ ਕੁਝ ਮਾਸੂਮ ਬੱਚੇ ਇੱਕ ਕੈਂਪ ਅਟੈਂਡ ਕਰਨ ਲਈ ਜਲੰਧਰ ਜਾ ਰਹੇ ਸਨ। ਰਸਤੇ ਵਿੱਚ ਅਣਹੋਣੀ ਵਾਪਰ ਗਈ। ਇੱਕ ਦੁਰਘਟਨਾ ਕਾਰਣ 6 ਛੋਟੇ ਛੋਟੇ ਬੱਚੇ, 2 ਮੈਡਮਾ , ਡਰਾਇਵਰ, ਕੰਡਕਟਰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਯਾਦ ਵਿੱਚ ਫੁਹਾਰਾ ਚੋਂਕ ਬਨਾਇਆ ਗਿਆ ਸੀ।ਕਾਫ਼ੀ ਸਮਾਂ ਬੰਦ ਰਹਿਣ ਤੋਂ ਬਾਅਦ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਪਿਛਲੇ ਸਮੇਂ ਇਸ ਨੂੰ ਠੀਕ ਕਰਾਕੇ ਸ਼ੁਰੂ ਕੀਤਾ ਗਿਆ।ਅੱਜ ਸ਼ਾਮ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੈਂਬਰ ਅਤੇ ਬੱਚਿਆਂ ਦੇ ਮਾਪਿਆਂ ਨੇ ਉਹਨਾਂ ਬੱਚਿਆਂ ਦੀ ਯਾਦ ਵਿੱਚ ਫੁਹਾਰਾ ਚੋਂਕ ਵਿੱਚ ਸਰਧਾਂਜਲੀ ਭੇਟ ਕੀਤੀ।ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਨੇ ਦਸਿਆ ਕਿ ਇਸ ਮੌਕੇ ਸ੍ਰੀ ਰਮੇਸ਼ ਸਲੂਜਾ ਜੀ ਨੇ ਸੰਸਥਾ ਨੂੰ 11000 ਰੁਪਏ ਫੁਹਾਰੇ ਦੀ ਸੇਵਾ ਸੰਭਾਲ ਅਤੇ ਸਮਾਜ ਭਲਾਈ ਕਾਰਜਾਂ ਲਈ ਦਿੱਤੇ, ਜਿਨ੍ਹਾਂ ਦੀ ਸੁਪਤਨੀ ਅਤੇ ਬੇਟਾ ਇਸ ਅਣਹੋਣੀ ਦੁਰਘਟਨਾ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਸੰਸਥਾ ਵਲੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਹ ਫੁਹਾਰਾ ਹਰ ਰੋਜ਼ ਸ਼ਾਮ ਸਮੇਂ ਚਲਾਇਆ ਜਾਂਦਾ ਹੈ।ਇਸ ਮੌਕੇ ਉਪਰੋਕਤ ਤੋਂ ਇਲਾਵਾ ਨਗਰ ਕੌਂਸਲ ਪ੍ਧਾਨ ਸੁਖਪਾਲ ਸਿੰਘ,ਐਮ ਸੀ ਰਜਿੰਦਰ ਝੰਡਾ,ਐਮ ਸੀ ਦਰਸ਼ਨ ਦਰਸ਼ੀ ਸੰਸਥਾ ਮੈਂਬਰ ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਹਰਭਜਨ ਸਿੰਘ, ਨਰੇਸ਼ ਕੁਮਾਰ, ਰਾਮ ਪਰਤਾਪ, ਮਾਸਟਰ ਰਿੰਕੂ ਕਾਠ,ਸੁਰਿੰਦਰ ਤਨੇਜਾ, ਨਥਾ ਸਿੰਘ, ਲੱਕੀ ਸਟੂਡੀਓ, ਡਾਕਟਰ ਗੁਪਤਾ, ਮਹਿੰਦਰਪਾਲ ਆਦਿ ਮੌਜੂਦ ਸਨ।