*ਥਾਣਿਆ ਨੂੰ ਐਮ.ਐਲ.ਏ ਅਤੇ ਮੰਤਰੀ ਲੱਗੇ ਚਲਾਉਣ- ਸੁਖਬੀਰ ਬਾਦਲ*

0
111

ਬੁਢਲਾਡਾ 21 ਮਈ(ਸਾਰਾ ਯਹਾਂ/ਅਮਨ ਮੇਹਤਾ): ਕਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦਿਆਂ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਅੰਦਰ 6ਵੇ ਕੋਵਿੰਡ ਕੋਅਰ ਸੈਂਟਰ ਸਥਾਪਿਤ ਕੀਤੇ ਗਏ। ਅੱਜ਼ ਬੁਢਲਾਡਾ ਵਿਖੇ ਪ੍ਰਬੰਧਕ ਕਮੇਟੀ ਦੇ ਕਾਲਜ ਵਿੱਚ 6ਵੇਂ 25 ਬੈਂਡਾਂ ਦੇ ਕੋਵਿੰਡ ਸੈਂਟਰ ਦੀ ਸ਼ੁਰੂਆਤ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸH ਸੁਖਬੀਰ ਸਿੰਘ ਬਾਦਲ ਕਿਹਾ ਕਿ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਵੱਲੋਂ ਜਿੱਥੇ ਮੁਫਤ ਵੈਕਸੀਨੇਸ਼ਨ ਲਗਾਈ ਜਾਵੇਗੀ ਉੱਥੇ ਲੋਕਾਂ ਦੀਆਂ ਜਾਨਾਂ ਨੂੰ ਬਚਾਉਣ ਲਈ ਕੋਵਿੰਡ ਕੇਅਰ ਸੈਟਰ ਸਥਾਪਿਤ ਕਰੇਗੀ। ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਦੇ ਹਲਕੇ ਵਿੱਚ ਆਕਸੀਜਨ ਦਾ ਵੀ ਪ੍ਰਬੰਧ ਕਰ ਲਿਆ ਹੈ। ਜ਼ੋ ਲੋਕਾਂ ਦੀ ਮੰਗ ਤੇ ਘਰਾਂ ਵਿੱਚ ਮੁਫਤ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਅਕਾਲੀ ਦਲ ਵੱਲੋਂ 65 ਹਲਕਿਆਂ ਵਿੱਚ ਇਸ ਬਿਮਾਰੀ ਤੋਂ ਪੀੜਤ ਲੋਕਾਂ ਲਈ ਰੋਜ਼ਾਨਾਂ 500 ਤੋਂ 1000 ਪਰਿਵਾਰਾਂ ਨੂੰ ਲੰਗਰ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਇਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਨੈਸ਼ਨਲ ਮਹਾਮਾਰੀ ਘੋਸ਼ਿਤ ਕਰਵਾ ਕੇ ਪੰਜਾਬ ਸਰਕਾਰ ਹਰ ਵਿਅਕਤੀ ਨੂੰ ਇਲਾਜ ਅਤੇ ਟੈਸਟ ਮੁਫਤ ਕਰੇ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਵਿਗੜ ਚੁੱਕੀ ਹੈ। ਯੂ ਪੀ, ਬਿਹਾਰ ਵਾਂਗ ਗੈਗਸਟਰ ਲੋਕਾਂ ਤੇ ਭਾਰੂ ਹੋ ਚੁੱਕੇ ਹਨ ਅਤੇ ਡਰਾ ਧਮਕਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਪੰਜਾਬ ਪੁਲਿਸ ਘਰਾਂ ਵਿੱਚ ਬੈਠ ਗਈ ਹੈ ਐਮ ਐਲ ਏ, ਮੰਤਰੀ ਥਾਣਿਆ ਨੂੰ ਚਲਾਉਦੇ ਹਨ ਜ਼ੋ ਗੈਗਸਟਰਾਂ ਨਾਲ ਮਿਲ ਕੇ ਡਾਕਟਰਾ, ਵਪਾਰੀਆਂ ਨੂੰ ਅਗਵਾ ਦੀਆਂ ਧਮਕੀਆਂ ਦੇ ਕੇ ਲੁੱਟ ਅਤੇ ਕੁੱਟ ਰਹੇ ਹਨ। ਬਲੈਕ ਫੰਗਜ਼ ਦੀ ਬਿਮਾਰੀ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੇ ਇਲਾਜ ਲਈ ਵੀ ਸਰਕਾਰ ਹਰ ਵਿਅਕਤੀ ਲਈ ਮੁਫਤ ਇਲਾਜ ਦੇਣ ਦਾ ਪ੍ਰਬੰਧ ਕਰੇ। ਕਰੋਨਾ ਮਹਾਮਾਰੀ ਦੇ ਕਾਰਨ ਫੇਲ ਹੋਈ ਸਰਕਾਰ ਕੰਟਰੋਲ ਕਰੇ ਤਾਂ ਹਜ਼ਾਰਾਂ ਜਾਨਾਂ ਬਚਾਈਆ ਜਾ ਸਕਦੀਆਂ ਹਨ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ੍ਰੋਮਣੀ ਗੁਰੂਦੁਆਰਾ ਪ੍ਰਬੰੰਧਕ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੋਰ,ਸ੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁਰਥੜੀ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਪਿੰ੍ਰਸੀਪਲ ਕੁਲਦੀਪ ਸਿੰਘ ਬੱਲ, ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਪ੍ਰੇਮ ਅਰੋੜਾਂ, ਡਾ ਨਿਸ਼ਾਨ ਸਿੰਘ, ਠੇਕੇਦਾਰ ਗੁਰਪਾਲ ਸਿੰਘ, ਗੁਰਦੀਪ ਸਿੰਘ ਟੋਡਰਪੁਰ, ਹਰਮੇਲ ਸਿੰਘ ਕਲੀਪੁਰ, ਨਗਰ ਕੋਸਲ ਦੇ ਪ੍ਰਧਾਨ ਸੁਖਪਾਲ ਸਿੰਘ, ਹਾਜ਼ਿਰ ਸਨ।

LEAVE A REPLY

Please enter your comment!
Please enter your name here