*ਰੇਲਵੇ ਅੰਡਰ ਬ੍ਰਿਜ ਵਿਚ ਬਾਰਸ਼ ਦੇ ਪਾਣੀ ਵਿੱਚ ਦਸ-ਦਸ ਫੁੱਟ ਖੱਡੇ ‘ਚ ਫਸੀ ਬਸ*

0
161

ਸੰਗਰੂਰ 20,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ):ਲਹਿਰਾਗਾਗਾ ਸ਼ਹਿਰ ਵਿਚਕਾਰ ਬਣੇ ਰੇਲਵੇ ਅੰਡਰ ਬ੍ਰਿਜ ਵਿਚ ਬਾਰਸ਼ ਦੇ ਦਸ-ਦਸ ਫੁੱਟ ਭਰੇ ਪਾਣੀ ਵਿੱਚ ਗਰਗ ਬੱਸ ਫੱਸ ਗਈ। ਜਿਸ ਕਾਰਨ ਸਾਰੀਆਂ ਸਵਾਰੀਆਂ ਵਿਚ ਹਫੜਾ ਦਫੜੀ ਅਤੇ ਚੀਕ ਚਿਹਾੜਾ ਮੱਚ ਗਿਆ। ਇਸ ਦੌਰਾਨ ਇਕੱਤਰ ਹੋਏ ਲੋਕਾਂ ਨੇ ਪੌੜੀਆਂ ਲਾ ਕੇ ਸਵਾਰੀਆਂ ਨੂੰ ਬਾਹਰ ਕੱਢਿਆ। ਜਿਸ ਕਾਰਨ ਅੱਜ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।

ਜ਼ਿਕਰਯੋਗ ਹੈ ਕਿ ਥੋੜ੍ਹੀ ਜਿਹੀ ਬਾਰਸ਼ ਕਾਰਨ ਇਸ ਪੁਲ ਵਿੱਚ ਪਾਣੀ ਭਰ ਜਾਂਦਾ ਹੈ ਪਰ ਸੂਬਾ ਸਰਕਾਰ ਜਾਂ ਰੇਲਵੇ ਵਿਭਾਗ ਪਾਣੀ ਨੂੰ ਕੱਢਣ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਰਹੇ। ਪਾਣੀ ਭਰਨ ਤੋਂ ਬਾਅਦ ਜਦੋਂ ਆਵਾਜਾਈ ਬੰਦ ਹੋ ਜਾਂਦੀ ਹੈ ਉਦੋਂ ਹੀ ਆਰਜ਼ੀ ਪ੍ਰਬੰਧ ਕਰਦਿਆਂ ਮੋਟਰ ਜਾਂ ਇੰਜਣ ਰਾਹੀਂ ਪਾਣੀ ਕੱਢਿਆ ਜਾਂਦਾ ਹੈ।

ਆਉਣ ਜਾਣ ਵਾਲੇ ਨੂੰ ਪਤਾ ਨਾ ਹੋਣ ਕਾਰਨ ਇਸ ਪੁਲ ਤੋਂ ਵਾਪਸ ਮੁੜਨਾ ਪੈਂਦਾ ਹੈ। ਕਈ ਕਿਲੋਮੀਟਰ ਦਾ ਸਫਰ ਤੈਅ ਕਰਕੇ ਦੋ ਨੰਬਰ ਫਾਟਕ ਰਾਹੀਂ ਆਉਣਾ ਜਾਣਾ ਪੈ ਰਿਹਾ ਹੈ। ਸ਼ਹਿਰਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਦੀ ਮੰਗ ਹੈ, ਕਿ ਇਸ ਅੰਡਰਬ੍ਰਿਜ ਵਿਚ ਖੱਡੇ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਪਾਣੀ ਦੀ ਨਿਕਾਸੀ ਲਈ ਸਮਰਸੀਬਲ ਪੰਪ ਆਦਿ ਲਗਾਇਆ ਜਾਵੇ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਅਤੇ ਕੋਈ ਅਣਸੁਖਾਵੀਂ ਦੁਰਘਟਨਾ ਨਾ ਵਾਪਰੇ।

LEAVE A REPLY

Please enter your comment!
Please enter your name here