*ਕਰੋਨਾ ਸਬੰਧੀ ਸਿ਼ਕਾਇਤਾਂ ਦੇ ਨਿਪਟਾਰੇ ਲਈ ਜਿ਼ਲ੍ਹਾ ਕਮੇਟੀ ਹਰ ਰੋਜ ਕਰੇਗੀ ਮੀਟਿੰਗ :ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਸਿ਼ਲਪਾ*

0
22

ਮਾਨਸਾ 20,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਡਿਪਟੀ ਕਮਿਸਨਰ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ, ਸਿਵਲ ਸਰਜਨ, ਪੁਲਿਸ ਕਪਤਾਨ (ਸਥਾਨਕ) ਅਤੇ ਜਿ਼ਲ੍ਹੇ ਦੀਆਂ ਸਾਰੀਆਂ ਨਗਰ ਕੌਸਲਾਂ/ਪੰਚਾਇਤਾਂ ਦੇ ਕਾਰਜ ਸਾਧਕ ਅਫਸਰਾ *ਤੇ ਅਧਾਰਿਤ ਗਠਿਤ ਕੀਤੀ ਗਈ ਜਿ਼ਲ੍ਹਾ ਪੱਧਰੀ ਕਮੇਟੀ ਕਰੋਨਾ ਸਬੰਧੀ ਸਿ਼ਕਾਇਤਾ ਦੇ ਨਿਪਟਾਰੇ ਲਈ ਹਰ ਰੋਜ ਆਨ—ਲਾਈਨ ਮੀਟਿੰਗ ਕਰਕੇ ਸਿ਼ਕਾਇਤਾ ਦੇ ਨਿਪਟਾਰੇ ਲਈ ਯੋਗ ਉਪਰਾਲੇ ਕਰੇਗੀ।  ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੀਫ ਜੂਡੀਸੀਅਲ ਮੈਜਿਸਟ੍ਰੇਟ—ਕਮ—ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸਿ਼ਲਪਾ ਨੇ ਅੱਜ ਅਥਾਰਟੀ ਦੇ ਦਫਤਰ ਵਿਖੇ ਮਾਨਸਾ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਰੋਨਾ ਸਬੰਧੀ ਕੋਈ ਵੀ ਸਿਕਾਇਤ ਟੋਲ ਫਰੀ ਨੰਬਰ 104 ਉਪਰ ਫੋਨ ਕਰਕੇ ਦਰਜ ਕਰਵਾਈ ਜਾ ਸਕਦੀ ਹੈ ਅਤੇ ਇਸ ਸਬੰਧੀ ਜਾਗਰੁਕਤਾ ਫੈਲਾਉਣ ਲਈ ਸਮਾਜ ਸੇਵੀ ਸੰਸਥਾਵਾਂ ਵੱਡੀ ਭੁਮਿਕਾ ਨਿਭਾਅ ਰਹੀਆਂ ਹਨ ਜਿਸ ਬਦਲੇ ਉਹਨਾ ਦੀ ਸ਼ਲਾਘਾ ਕਰਨੀ ਬਣਦੀ ਹੈ।  ਅਥਾਰਟੀ ਦੇ ਜਿ਼ਲ੍ਹਾ ਨੋਡਲ ਅਫਸਰ ਐਡਵੋਕੇਟ ਬਲਵੰਤ ਭਾਟੀਆ ਨੇ ਕਿਹਾ ਕਿ ਕਰੋਨਾ ਦੇ ਖਾਤਮੇ ਲਈ ਵਾਤਾਵਰਨ ਵਿੱਚ ਸੁਧਾਰ ਲਈ ਵੀ ਯਤਨ ਕੀਤੇ ਜਾਣੇ ਚਾਹੀਦੇ ਹਨ, ਇਸ ਮਕਸਦ ਲਈ ਆਉਣ ਵਾਲੇ ਦਿਨਾਂ ਵਿੱਚ ਅਥਾਰਟੀ ਵੱਲੋ ਜੋਰਦਾਰ ਹਰਿਆਵਲ ਮੁਹਿੰਮ ਚਲਾਈ ਜਾਵੇਗੀ।ਇਸ ਮੌਕੇ ਹਾਜਰ ਮੈਬਰਾਂ ਨੇ ਕਰੋਨਾ ਅਤੇ ਸਹਿਰ ਦੀਆਂ ਹੋਰ ਸਮੱਸਿਆ ਬਾਰੇ ਕਈ ਸਵਾਲ ਉਠਾਏ ਜਿਹਨਾਂ ਦੇ ਨਿਪਟਾਰੇ ਦਾ ਜੂਡੀਸ਼ੀਅਲ ਅਧਿਕਾਰੀ ਨੇ ਭਰੋਸਾ ਦਵਾਇਆ।  ਮੀਟਿੰਗ ਵਿੱਚ ਐਸ.ਡੀ.ਓ. ਬਾਗਬਾਨੀ ਪਰਮੇਸ਼ਵਰ ਸਿੰਘ, ਜਿ਼ਲ੍ਹਾ ਜੰਗਲਾਤ ਅਧਿਕਾਰੀ ਅਮ੍ਰਿੰਤਪਾਲ ਬਰਾੜ, ਰੇਂਜ ਅਫਸਰ ਹਰਜੀਤ ਸਿੰਘ, ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਜਿ਼ਲ੍ਹਾ ਗਵਰਨਰ ਪ੍ਰੇਮ ਕੁਮਾਰ ਅਗਰਵਾਲ, ਮਾਨਸਾ ਸਾਇਕਲ ਗਰੁੱਪ ਦੇ ਸੰਜੀਵ ਪਿੰਕਾ, ਭਾਰਤ ਵਿਕਾਸ ਪ੍ਰੀਸ਼ਦ ਦੇ ਰਾਜਿੰਦਰ ਗਰਗ, ਅਮਿੰੰ੍ਰੰਤਪਾਲ ਗੋਇਲ, ਸਿਟੀ ਕਲੱਬ ਦੇ ਗੁਰਮੰਤਰ ਸਿੰਘ, ਰੋਟਰੀ ਕਲੱਬ ਦੀਪਕ ਗਰਗ, ਨਰੇਸ਼ ਬਾਂਸਲ, ਰਮੇਸ਼ ਜਿੰਦਲ, ਐਸ.ਪੀ. ਜਿੰਦਲ (ਰਿਟਾਇਰਡ ਆਈ.ਟੀ.ਓ.) ਅਤੇ ਵਿਨੋਦ ਭੰਮਾ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here