*ਇੰਦਰਾ ਗਾਧੀ ਕਾਲਜ, ਪੰਜਾਬ ਨੈਸ਼ਨਲ ਬੈਂਕ ਰੋਡ ਦੇ ਨਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ – ਕੋਸਲ ਪ੍ਰਧਾਨ*

0
275

ਬੁਢਲਾਡਾ 21 ਮਈ(ਸਾਰਾ ਯਹਾਂ/ਅਮਨ ਮਹਿਤਾ): ਨਗਰ ਕੋੋਸਲ ਵੱਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਅਧੀਨ ਅੱਜ ਵਾਰਡ ਨੰਬਰ 12 ਵਿੱਚ ਵਿਜੈ ਵਕੀਲ ਵਾਲੀ ਗਲੀ ਜਿਸ ਵਿੱਚ 6 ਲੱਖ 35 ਹਜ਼ਾਰ ਰੁਪਏ ਦੀਆਂ ਇੰਟਰਲਾਕ ਟਾਇਲਾ ਲਾਉਣ ਦਾ ਕਾਰਜ ਕੋਸਲ ਪ੍ਰਧਾਨ ਸੁਖਪਾਲ ਸਿੰਘ ਵੱਲੋਂ ਸਾਥੀ ਕੋਸਲਰ ਰਾਜਿੰਦਰ ਸੈਣੀ ਝੰਡਾ, ਸਮਾਜ ਸੇਵੀ ਦੀਪਕ ਸ਼ਾਨਾ, ਕੋੋਸਲਰ ਨਰੇਸ਼ ਕੁਮਾਰ, ਜੇ ਈ ਰਾਕੇਸ਼ ਕੁਮਾਰ, ਆਦਿ ਨਾਲ ਟੱਕ ਲਗਾ ਕੇ ਕੀਤਾ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਇਸ ਗਲੀ ਵਿੱਚ 350 ਫੁੱਟ ਖੇਤਰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 19 ਵਾਰਡਾਂ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਕੋਈ ਵੀ ਸ਼ਹਿਰ ਦਾ ਹਿੱਸਾ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ। ਸ਼ਹਿਰ ਦੇ ਪਾਮ ਸਟਰੀਟ ਦੇ ਕੰਮਾਂ ਦਾ ਨਿਰਖਣ ਕਰਦਿਆਂ ਕਾਰਜ ਸਾਧਕ ਅਫਸਰ ਵਿਜੈ ਜਿੰਦਲ ਨੇ  ਕਿਹਾ ਕਿ ਇਸ ਦੇ ਨਾਲ ਲੱਗਦੇ ਪੰਜਾਬ ਨੈਸ਼ਨਲ ਬੈਂਕ ਰੋਡ, ਇੰਦਰਾ ਗਾਧੀ ਕਾਲਜ ਰੋਡ ਤੇ ਚਬੂਤਰਿਆਂ ਤੇ ਕੀਤੇ ਨਜ਼ਾਇਜ਼ ਕਬਜ਼ਿਆ ਨੂੰ ਤੁਰੰਤ ਹਟਾਉਣ ਲਈ ਦੁਕਾਨਦਾਰਾਂ ਨੂੰ ਅਪੀਲ ਕੀਤੀ।

ਉਨ੍ਹਾ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਰੋੜਾ ਬਣਨ ਵਾਲੇ ਨਜ਼ਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਸ਼ਹਿਰ ਦੀ ਰਾਮਲੀਲਾ ਗਰਾਉਡ ਵਿੱਚ ਲੱਗਣ ਵਾਲੇ ਕੂੜੇ ਦੇ ਡੰਪ ਨੂੰ ਵੀ ਬੰਦ ਕਰਨ ਦੀ ਹਦਾਇਤ ਕੀਤੀ ਗਈ ਅਤੇ ਦੁਕਾਨਦਾਰਾਂ ਨੁੰ ਅਪੀਲ ਕੀਤੀ ਕਿ ਇੱਥੇ ਕੂੜਾ ਨਾ ਸੁੱਟਣ। ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਮੱਦੇਨਜ਼ਰ ਰੱਖਦਿਆਂ ਸਮਾਜ ਸੇਵੀ ਸੰਸਥਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ ਕਿ ਸ਼ਹਿਰ ਦੇ ਮੇਨ ਕੂੜੇ ਦੇ ਢੇਰਾ ਨੂੰ ਚੁੱਕਿਆ ਜਾ ਸਕੇ। ਜਿਸ ਤੇ ਮਹਾਂ ਕਾਵੜ ਸੰਘ ਅਤੇ ਗਊ ਸੇਵਾ ਦਲ ਵੱਲੋਂ ਸ਼ੁਰੂ ਕਰਨ ਦੀ ਸਲਾਘਾ ਕੀਤੀ ਗਈ। ਇਸ ਮੌਕ ਤੇ ਕੋਸਲਰ ਪੇ੍ਰਮ ਗਰਗ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here