*ਕੋਰੋਨਾ ਦੌਰਾਨ ਹਸਪਤਾਲਾਂ ‘ਚ ਹੋ ਰਹੀ ਲੁੱਟ ਤੋਂ ਲੋਕ ਪ੍ਰੇਸ਼ਾਨ, ਸੱਤ ਦਿਨ ਦਾ ਬਿੱਲ ਇੱਕ ਲੱਖ 90 ਹਜਾਰ ਰੁਪਏ ਕੀਤਾ ਵਸੂਲ*

0
137

ਬਠਿੰਡਾ 18,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਮਹਾਂਮਾਰੀ ਦੇ ਚੱਲਦੇ ਆਏ ਦਿਨ ਮਰੀਜ਼ਾਂ ਨਾਲ ਲੁੱਟ ਹੋ ਰਹੀ ਹੈ। ਇਸ ਦਾ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਰਕਾਰ ਵਲੋਂ ਜਾਰੀ ਰੇਟਾਂ ਤੋਂ ਵੱਧ ਪੈਸੇ ਵਸੂਲ ਕੀਤੇ ਜਾ ਰਹੇ ਹਨ। ਜਿਸ ਤੋਂ ਪ੍ਰੇਸ਼ਾਨ ਲੋਕਾਂ ਨੇ ਕਿਹਾ ਕਿ ਜੇਕਰ ਨਿੱਜੀ ਹਸਪਤਾਲਾਂ ਦੇ ਡਾਕਟਰ, ਪ੍ਰਸ਼ਾਸ਼ਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਉਨ੍ਹਾਂ ਨੂੰ ਮਜਬੂਰਨ ਹਾਈਕੋਰਟ ਦਾ ਦਰਵਾਜਾ ਖਟਖਟਾਉਣਾ ਪਵੇਗਾ।

ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਵਿਖੇ ਅੱਜ ਮਰੀਜ਼ਾਂ ਦੇ ਪਰਿਵਾਰ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਮੀਡਿਆ ਸਾਹਮਣੇ ਨਿੱਜੀ ਹਸਪਤਾਲਾਂ ਦੀ ਖੋਲ੍ਹੀ ਪੋਲ੍ਹੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੈਬਰਾਂ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਰੇਟਾਂ ਤੋਂ ਵੱਧ ਪੈਸੇ ਵਸੂਲ ਕੀਤੇ ਗਏ ਹਨ। ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਜਿੱਥੇ ਸਾਡਾ ਇੱਕ ਦਿਨ ਦਾ ਕਰਾਇਆ 8 ਹਜ਼ਾਰ ਰੁਪਏ ਬਣਦਾ ਸੀ ਉੱਥੇ ਹੀ ਸਾਡੇ ਕੋਲੋ ਇੱਕ ਦਿਨ ਦਾ ਕਰਾਇਆ 28 ਹਜ਼ਾਰ ਰੁਪਏ ਦੇ ਹਿਸਾਬ ਨਾਲ ਲਿਆ ਜਾ ਰਿਹਾ ਹੈ।

ਕੋਰੋਨਾ ਦੌਰਾਨ ਹਸਪਤਾਲਾਂ ‘ਚ ਹੋ ਰਹੀ ਲੁੱਟ ਤੋਂ ਲੋਕ ਪ੍ਰੇਸ਼ਾਨ, ਸੱਤ ਦਿਨ ਦਾ ਬਿੱਲ ਇੱਕ ਲੱਖ 90 ਹਜਾਰ ਰੁਪਏ ਕੀਤਾ ਵਸੂਲ

ਇਸ ਦੌਰਾਨ ਇੱਕ ਪੀੜਤ ਪਰਿਵਾਰ ਦਾ ਸੱਤ ਦਿਨਾਂ ਦਾ ਖ਼ਰਚਾ ਇੱਕ ਲੱਖ 90 ਹਜਾਰ ਰੁਪਏ ਵਸੂਲ ਕੀਤਾ ਗਿਆ ਜੋ ਕਿ ਬਹੁਤ ਹੀ ਨਜਾਇਜ਼ ਵਸੂਲੀ ਹੈ। ਪੀੜਤ ਪਰਿਵਾਰ ਨੇ ਆਪਣਾ ਦੁਖ ਦੱਸਦਿਆਂ ਕਿਹਾ ਕਿ ਆਮ ਬੰਦਾ ਕਿੱਥੋਂ ਇਨਾਂ ਪੈਸਾ ਖ਼ਰਚ ਕਰੇਗਾ। ਇਸ ਦੌਰਾਨ ਪ੍ਰੇਸ਼ਾਨ ਲੋਕਾਂ ਨੇ ਅਜਿਹੇ ਲੁੱਟ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਉਧੜ ਦੂਜੇ ਪਾਸੇ ਵਕੀਲ ਸਮਾਜਸੇਵੀ ਸੂਰਯਾ ਕਾਂਤ ਨੇ ਦੱਸਿਆ ਕਿ ਇਨ੍ਹਾਂ ਦੇ ਕੋਵਿਡ ਕੇਅਰ ਦੇ ਲਾਇਸੈਸ ਕੈਂਸਲ ਹੋਣੇ ਚਾਹੀਦੇ ਹਨ ਜੋ ਕਿ ਲੋਕਾਂ ਤੋਂ ਵੱਧ ਪੈਸੇ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਿਲਹਾਲ ਅਸੀਂ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ ਪਰ ਜੇਕਰ ਫਿਰ ਵੀ ਕੋਈ ਕਾਰਵਾਈ ਨਾ ਹੋਈ ਤਾਂ ਮਜ਼ਬੂਰਨ ਉਨ੍ਹਾਂ ਨੂੰ ਹਾਈਕੋਰਟ ਦਾ ਦਰਵਾਜ਼ਾ ਤਾਂ ਖੜਕਾਉਣਾ ਪਵੇਗਾ।

LEAVE A REPLY

Please enter your comment!
Please enter your name here