*ਮਾਨਸਾ ਸ਼ਹਿਰ ਵਿੱਚ ਲੱਗੇ ਵੱਡੇ-ਵੱਡੇ ਜਾਮ..! ਅਤੇ ਭਾਰੀ ਇਕੱਠਾਂ ਕਾਰਨ ਕੋਰੋਨਾ ਫੈਲਣ ਦਾ ਖਤਰਾ ਵਧ ਰਿਹਾ ਹੈ *

0
250

ਮਾਨਸਾ17 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) ਪੰਜਾਬ ਅੰਦਰ ਕੋਰੋਨਾ ਵਾਇਰਸ ਕਾਰਨ ਸਰਕਾਰ ਵੱਲੋਂ ਸਮੇਂ ਸਮੇਂ ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਅਤੇ ਬਹੁਤ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਸੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਹਿਸਾਬ ਨਾਲ ਕਿਸੇ ਵੀ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਦੇ ਸਮੇਂ ਵਿੱਚ ਤਬਦੀਲੀ ਕਰ ਸਕਦਾ ਹੈ। ਇਸ ਤਹਿਤ ਮਾਨਸਾ ਜ਼ਿਲ੍ਹੇ ਵਿੱਚ ਹੁਣ ਸਵੇਰੇ ਛੇ ਤੋਂ ਲੈ ਕੇ ਇੱਕ ਵਜੇ ਤੱਕ ਸਾਰੇ ਬਾਜ਼ਾਰ ਖੁੱਲ੍ਹਦੇ ਹਨ। ਜਿਸ ਕਾਰਨ ਮਾਨਸਾ ਸ਼ਹਿਰ ਵਿਚ ਇੰਨਾ ਜਾਮ ਲੱਗਿਆ ਹੋਇਆ ਹੈ ਕਿ ਵਾਟਰ ਵਰਕਸ ਰੋਡ ਹਸਪਤਾਲ ਦੇ ਅੱਗੇ ਬੱਸ ਸਟੈਂਡ ਤਕ ਅਤੇ ਮੇਨ ਬਾਜ਼ਾਰ ਗੁਰਦੁਆਰਾ ਚੌਕ ਜਿਸ ਪਾਸੇ ਵੀ ਜਾਵੇ ਤਾਂ ਬਹੁਤ ਵੱਡੇ ਵੱਡੇ ਜਾਮ ਲੱਗੇ ਹੋਏ ਸਨ। ਚਾਰ ਪਹੀਆ ਵਾਹਨ ਦੋਪਹੀਆ ਵਾਹਨ ਤਾਂ ਕੀ ਪੈਦਲ ਲੰਘਣ ਵਾਲਿਆਂ ਨੂੰ ਵੀ ਬਹੁਤ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ। ਸ਼ਹਿਰ ਦੇ ਹਰਜਿੰਦਰ ਸਿੰਘ, ਸਿਮਰਨ ਸਿੰਘ, ਜਸਵੰਤ ਸਿੰਘ , ਆਦਿ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਬਿਲਕੁਲ ਠੀਕ ਹਨ। ਪਰ ਬਾਜ਼ਾਰ ਖੁੱਲ੍ਹਣ ਨੂੰ ਜੋ ਸਮਾਂ ਦਿੱਤਾ ਜਾਂਦਾ ਹੈ

ਉਸ ਵਿਚ ਸਾਰਾ ਸ਼ਹਿਰ ਅਤੇ ਲੋਕ ਸੜਕਾਂ ਉੱਤੇ ਆ ਜਾਂਦੇ ਹਨ ।ਜਿਸ ਕਾਰਨ ਵੱਡੇ ਵੱਡੇ ਜਾਮ ਲੱਗ ਰਹੇ ਹਨ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਉੱਪਰ ਦੁਬਾਰਾ ਗ਼ੌਰ ਕੀਤਾ ਜਾਵੇ ਅਤੇ ਟ੍ਰੈਫਿਕ ਸਮੱਸਿਆ ਦਾ ਹੱਲ ਕੀਤਾ ਜਾਵੇ ।ਜ਼ਿਆਦਾ ਭੀੜ ਅਤੇ ਇਕੱਠ ਹੋਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਇੱਥੇ ਹੀ ਜ਼ਿਲ੍ਹੇ ਦੇ ਐੱਸਐੱਸਪੀ ਨੂੰ ਵੀ ਚਾਹੀਦਾ ਹੈ ।ਕਿ ਉਹ ਟਰੈਫਿਕ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਤੈਨਾਤ ਕਰਕੇ ਹਰ ਪਾਸੇ ਲੱਗਦੇ ਜਾਮ ਉੱਪਰ ਕੰਟਰੋਲ ਕੀਤਾ ਜਾਵੇ। ਕੋਰੋਨਾ ਦੀ ਚੇਨ ਤੋੜਨ ਲਈ ਸਰਕਾਰ ਬੇਸ਼ੱਕ ਸਰਗਰਮ ਹੈ ।ਪਰ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਹੋ ਰਹੇ ਵੱਡੇ ਵੱਡੇ ਘੱਟ ਖ਼ਤਰੇ ਦੀ ਘੰਟੀ ਹਨ।

LEAVE A REPLY

Please enter your comment!
Please enter your name here