*ਬੁਢਲਾਡਾ ਨਗਰ ਕੋਸਲ ਨੇ ਇਸ ਸਾਲ ਦਾ 7 ਕਰੋੜ 16 ਲੱਖ ਦਾ ਬਜਟ ਕੀਤਾ ਪੇਸ਼..!ਸਫਾਈ ਲਈ ਮੁਹੱਲਾ ਕਮੇਟੀਆਂ ਬਣਾਉਣ ਦਾ ਫੈਸਲਾ*

0
281

ਬੁਢਲਾਡਾ 13 ਮਈ(ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਨਗਰ ਕੋਸਲ ਵੱਲੋਂ ਪ੍ਰਧਾਨ ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵਿਕਾਸ ਤਰੱਕੀ ਅਤੇ ਖੁਸ਼ਹਾਲੀ ਲਈ 7 ਕਰੋੜ 16 ਲੱਖ 50 ਹਜ਼ਾਰ ਰੁਪਏ ਦਾ ਸਾਲਾਨਾ ਵਾਧਾ ਬਜਟ ਪੇਸ਼ ਕੀਤਾ ਗਿਆ ਜ਼ੋ ਹਾਜ਼ਰ ਹਾਉਸ ਵੱਲੋਂ ਪ੍ਰਵਾਨਗੀ ਦਿੰਦਿਆਂ ਪਾਸ ਕਰਵਾਉਣ ਲਈ ਸਰਕਾਰ ਨੂੰ ਭੇਜ਼ ਦਿੱਤਾ। ਇਸ ਮੌਕੇ ਤੇ ਸੀਨੀਅਰ ਮੀਤ ਹਰਵਿੰਦਰਦੀਪ ਸਿੰਘ ਸਵੀਟੀ ਨੇ ਦੱਸਿਆ ਕਿ ਇਸ ਸਾਲ ਵਾਧੇ ਦਾ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਵਿਕਾਸ ਕਾਰਜਾਂ ਲਈ 3 ਕਰੋੜ 79 ਲੱਖ ਰੁਪਏ ਖਰਚਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ।  ਮੀਟਿੰਗ ਵਿੱਚ ਕੋਸਲ ਪ੍ਰਧਾਨ ਵੱਲੋਂ ਸਮੂਹ ਕੋਸਲਰਾਂ ਨੂੰ ਸਹਿਯੌਗ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਾਰਡ ਵਿੱਚ ਰਹਿੰਦੇ ਅਧੂਰੇ ਵਿਕਾਸ ਕਾਰਜਾਂ ਦੀ ਸੂਚੀ ਤਿਆਰ ਕਰਕੇ ਕੋਸਲ ਦਫਤਰ ਨੂੰ ਦੱਸੀ ਜਾਵੇ। ਉਨ੍ਹਾਂ ਕਿਹਾ ਕਿ ਵਾਰਡਾਂ ਦੀਆਂ ਸਮੱਸਿਆਵਾਂ ਸੰਬੰਧੀ ਵੀ ਕੋਸਲਰ ਆਪਣੀ ਰੋਜ਼ਾਨਾ ਰਿਪੋਰਟ ਕੋਸਲ ਨੂੰ ਕਰਨ ਤਾਂ ਜ਼ੋ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਫਾਈ ਲਈ ਮੁਹੱਲਾ ਕਮੇਟੀਆਂ ਬਣਨਗੀਆਂ ਜ਼ੋ ਵਾਰਡ ਦੇ ਕੋਸਲਰ ਦੀ ਅਗਵਾਈ ਚ ਹੋਵੇਗੀ। ਸ਼ਹਿਰ ਨੂੰ ਸਾਫ ਸੂਥਰਾ ਬਣਾਉਣ ਲਈ ਸਫਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰ ਵਾਰਡ ਗਲੀ ਮੁਹੱਲੇ ਵਿੱਚ ਰੋਜਾਨਾ ਦੀ ਸਫਾਈ ਨੂੰ ਯਕੀਨੀ ਬਣਾਉਣ।ਮੀਟਿੰਗ ਦੌਰਾਨ ਕੁਝ ਕੋਸਲਰਾ ਵੱਲੋਂ ਕੋਸਲ ਕਰਮਚਾਰੀਆਂ ਦੇ ਕੰਮਕਾਜ ਪ੍ਰਤੀ ਕਿੰਤੂ ਪ੍ਰੰਤੂ ਕਰਨ ਤੇ ਕੁਝ ਕਰਮਚਾਰੀਆਂ ਦੇ ਵਿਭਾਗਾਂ ਦੀ ਵੰਡ ਤਬਦੀਲ ਕਰਨ ਤੇ ਵੀ ਵਿਚਾਰ ਕਰਨ ਲਈ ਕਿਹਾ ਹੈ। ਇਸ ਮੌਕੇ ਤੇ ਕੋਸਲ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਕੋਸਲਰ ਪ੍ਰੇਮ ਗਰਗ, ਕੋਸਲਰ ਰਾਜਿੰਦਰ ਸੈਣੀ ਝੰਡਾ, ਕੋਸਲਰ ਸੁਖਵਿੰਦਰ ਕੋਰ ਸੁੱਖੀ, ਕੋਸਲਰ ਕਮਲਜੀਤ ਮਦਾਨ, ਕੋਸਲਰ ਬਿੰਦੂ ਬਾਲਾ, ਕੋਸਲਰ ਰਾਣੀ ਸ਼ਰਮਾ, ਕੋਸਲਰ ਗੁਰਪ੍ਰੀਤ ਕੋਰ ਚਹਿਲ, ਕੋਸਲਰ ਨਰਿੰਦਰ ਕੋਰ ਵਿਰਕ, ਕੋਸਲਰ ਕੰਚਨ ਮਦਾਨ, ਕੋਸਲਰ ਅਮਨਦੀਪ ਕੋਰ, ਕੋਸਲਰ ਤਾਰੀ ਸਿੰਘ, ਕੋਸਲਰ ਸੁਖਪਾਲ ਕੋਰ, ਕੋਸਲਰ ਦਰਸ਼ਨ ਦਰਸ਼ੀ, ਕੋਸਲਰ ਸਰੀਤਾ ਦੇਵੀ, ਕੋਸਲਰ ਨਰੇਸ਼ ਕੁਮਾਰ, ਕੋਸਲਰ ਸੁਖਦੀਪ ਸੋਨੀ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here