*ਐਸ.ਐਸ.ਪੀ ਮਾਨਸਾ ਦੇ ਡੀ ਐਸ ਪੀ ਵੱਲੋਂ ਪਿੰਡ ਨੰਗਲ ਕਲਾਂ ਦਾ ਦੌਰਾ*

0
258

 ਮਾਨਸਾ 13 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ)ਮਾਨਸਾ  ਸ਼ਹਿਰ ਦੇ ਅੰਡਰ ਬਰਿੱਜ ਕੋਲ ਸਥਿਤ ਸਰਕਾਰੀ ਡਿਸਪੈਂਸਰੀ ਵਿੱਚ  ਰੋਜ਼ਾਨਾ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਤੇ ਵੈਕਸੀਨ ਦੀ ਲਗਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਡਾ ਵਰੁਣ ਮਿੱਤਲ ਨੇ ਦੱਸਿਆ  ਕੇਂਦਰ ਵਿੱਚ ਰੋਜ਼ਾਨਾ ਆਣ ਵਾਲੇ ਮਰੀਜ਼ਾਂ ਦੀ ਟੈਸਟਿੰਗ ਕੀਤੀ ਜਾਂਦੀ ਹੈ। ਅਤੇ ਵੈਕਸੀਨ ਵੀ ਲਗਾਈ ਜਾਂਦੀ ਹੈ ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਜੀ ਵਰਤੋਂ ਅਤੇ ਦੂਰੀ ਜਿਹੀਆਂ ਹਦਾਇਤਾਂ ਦੀ ਪਾਲਣਾ ਕਰਨ  । ਇਸ ਸਿਹਤ ਕੇਂਦਰ ਦੇ ਸਟਾਫ ਵਿੱਚ ਵੀਰਪਾਲ ਕੌਰ, ਮੁਕੇਸ਼ ਆਸ਼ਾ ਵਰਕਰ ਰਮਨਦੀਪ ਕੋਰ, ਸੋਨੀਆ ਆਸ਼ਾ ਵਰਕਰਾਂ ਦੀ ਟੀਮ ਬੜੀ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਹੈ ।ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਚਾਨਣਦੀਪ ਸਿੰਘ ,ਕਰਮਜੀਤ ਕੌਰ ,ਹਰਪਾਲ ਕੌਰ ,ਗਗਨਦੀਪ ਕੌਰ, ਜਸਬੀਰ ਕੌਰ ,ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ 19 ਲੋਕਾਂ ਨੂੰ ਵੈਕਸੀਨ ਲਗਾਈ ਗਈ।  ਕੋਰੋਨਾ ਮਹਾਂਮਾਰੀ ਨੇ ਮਾਨਸਾ ਜਿਲੇ ਦੇ ਪਿੰਡਾਂ ਵਿੱਚ ਵੀ ਆਪਣੇ ਪੈਰ ਪਸਾਰ ਲਏ ਹਨ ਅਤੇ ਜਿਲੇ ਦੇ ਕਈ ਪਿੰਡ ਕੋਰੋਨਾ ਦੀ ਚਪੇਟ ਵਿੱਚ ਹਨ ਪਿੰਡ ਨੰਗਲ ਕਲਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤਾ ਹੈ ਪਿੰਡ ਨੰਗਲ ਕਲਾਂ ਡਿਸਪੈਂਸਰੀ ਨਾਲ ਸਬੰਧਤ ਪਿੰਡਾਂ ਵਿੱਚ   ਵਿੱਚ ਕੋਰੋਨਾ ਦੇ 125 ਪਾਜਟਿਵ ਕੇਸ ਹਨ ਤੇ ਲੋਕਾਂ ਦੇ ਘਰ ਘਰ ਜਾ ਸੈਂਪਲ ਵੀ ਲਏ ਜਾ ਰਹੇ ਤੇ ਵੈਕਸੀਨੇਸ਼ਨ ਵੀ ਕੀਤਾ ਜਾ ਰਿਹਾ ਸਰਪੰਚ ਪਰਮਜੀਤ ਸਿੰਘ ਨੇ ਵੀ ਲੋਕਾਂ ਨੂੰ ਸੈਂਪਲ ਕਰਵਾਉਣ ਅਤੇ ਵੈਕਸੀਨੇਸ਼ਨ ਲਗਵਾਉਣ ਦੀ ਅਪੀਲ ਕੀਤੀ ਹੈ ਉਨਾਂ ਪਿੰਡ ਵਿੱਚ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਨਾ ਆਉਣ ਦੀ ਅਪੀਲ ਕੀਤੀ ਹੈ। 


ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੰਗਲ ਕਲਾਂ ਨੂੰ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤਾ ਹੈ ਤੇ ਪੀਐਚਸੀ ਵਿਖੇ ਸੈਂਪਲ ਲਏ ਜਾ ਰਹੇ ਹਨ। ਤੇ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ ਉਨਾਂ ਦੱਸਿਆ ਕਿ ਪਾਜਟਿਵ ਮਰੀਜਾਂ ਫਤਿਹ ਕਿਟ ਵੀ ਮੁਹੱਈਆ ਕਰਵਾਈ ਜਾ ਰਹੀ ਹੈ।ਕੁਲਵੰਤ ਸਿੰਘ ਚੌਕੀ ਇੰਚਾਰਜ ਕੋਟ ਧਰਮੂ ਅਤੇ ਸਰਪੰਚ ਪਰਮਜੀਤ ਸਿੰਘ ਸਮੂਹ ਆਪਣੀ ਪੰਚਾਇਤ ਨੰਬਰਦਾਰਾਂ ਨਾਲ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣਪਿੰਡ ਨੰਗਲ ਕਲਾਂ ਪਹੁੰਚੇ ਐੱਸਐੱਸਪੀ ਮਾਨਸਾ ਅਤੇ ਡੀਐੱਸਪੀ ਬਰਾੜ ਨੇ ਪੂਰੇ ਪਿੰਡ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਜ਼ੇਟਿਵ ਮਰੀਜ਼ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਸਾਰੇ ਪਿੰਡ ਵਾਸੀ ਮਾਸਕ ਦੀ ਵਰਤੋਂ ਕਰਨ  ਕੋਈ ਵੀ ਰਿਸ਼ਤੇਦਾਰੀ ਵਿਚ ਆਉਣ ਜਾਣ ਦੀ ਖੇਚਲ ਕਰੇ ।ਅਤੇ ਨਾ ਹੀ ਬਾਹਰੋਂ ਕੋਈ ਮਹਿਮਾਨ ਸੱਦਿਆ ਜਾਵੇ 15 ਦਿਨਾਂ ਤਕ ਆਪਣੀ ਹਰ ਤਰ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

LEAVE A REPLY

Please enter your comment!
Please enter your name here