*ਆਈ.ਐਮ.ਏ. ਮਾਨਸਾ ਨੇ ਕੋਵਿਡ-19 ਮਰੀਜ਼ਾਂ ਲਈ ਦਾਨ ਕੀਤੇ ਆਕਸੀਜਨ ਫਲੋ ਮੀਟਰ*

0
160

ਮਾਨਸਾ,(ਸਾਰਾ ਯਹਾਂ/ਮੁੱਖ ਸੰਪਾਦਕ) : ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਨੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੇ ਅਣਥੱਕ ਯਤਨਾਂ ਸਦਕਾ ਸਿਵਲ ਹਸਪਤਾਲ ਮਾਨਸਾ ਵਿਖੇ ਕੋਰੋਨਾ ਪੀੜਤ ਮਰੀਜ਼ਾਂ ਲਈ 7 ਆਕਸੀਜਨ ਫਲੋ ਮੀਟਰ ਦਾਨ ਕੀਤੇ। ਆਈ.ਐਮ.ਏ. ਮਾਨਸਾ ਦੇ ਜਨਰਲ ਸਕੱਤਰ ਡਾ. ਸ਼ੇਰ ਜੰਗ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਕੋਰੋਨਾ ਮਹਾਂਮਾਰੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰ ਕੇ ਮਰੀਜ਼ਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਆਈ. ਐਮ.ਏ. ਮਾਨਸਾ ਵੱਲੋਂ ਇੱਕ ਹੈਲਪ ਡੈਸਕ ਵੀ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਆਈ. ਐਮ. ਏ. ਮਾਨਸਾ ਦੇ 9 ਸੀਨੀਅਰ ਡਾਕਟਰਾਂ ਦੇ ਮੋਬਾਈਲ ਨੰਬਰ ਸੋਸ਼ਲ ਮੀਡੀਆ ਤੇ ਡਿਸਪਲੇਅ ਕਰ ਦਿੱਤੇ ਹਨ ਜਿਸ ਉੱਪਰ ਕੋਰੋਨਾ ਬੀਮਾਰੀ ਸਬੰਧੀ ਟੈਸਟ, ਦਵਾਈਆਂ ਅਤੇ ਟੀਕਾਕਰਨ ਸਬੰਧੀ ਸਲਾਹ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਫਾਇਦਾ ਉਠਾ ਚੁੱਕੇ ਹਨ। ਮੁਫ਼ਤ ਟੈਲੀਫੋਨ ਸਲਾਹ ਲਈ ਨੰਬਰ ਇਸ ਪ੍ਰਕਾਰ ਹਨ :
(1) ਡਾ. ਜਨਕ ਰਾਜ ਸਿੰਗਲਾ
98151-84982
(2) ਡਾ. ਸ਼ੇਰ ਜੰਗ ਸਿੰਘ ਸਿੱਧੂ
98151-84985
(3) ਡਾ. ਨਿਸ਼ਾਨ ਸਿੰਘ
98157-32878
(4) ਡਾ. ਗੁਰਵਿੰਦਰ ਸਿੰਘ ਵਿਰਕ
70277-60000
(5) ਡਾ. ਹਰਮਨ ਚਹਿਲ
90416-59600
(6) ਡਾ. ਪਰਸ਼ੋਤਮ ਜਿੰਦਲ
98728-27397
(7) ਡਾ. ਰਣਜੀਤ ਸਿੰਘ ਰਾਏਪੁਰੀ
81464-66221
(8) ਡਾ. ਸੁਖਦੇਵ ਸਿੰਘ ਡੁਮੇਲੀ
98141-64306
(9) ਡਾ. ਸੁਨੀਲ ਬਾਂਸਲ
80771-36466
ਉਪਰੋਕਤ ਕਿਸੇ ਵੀ ਨੰਬਰ ਤੇ ਕਿਸੇ ਵੀ ਵੇਲੇ ਕੋਰੋਨਾ ਸਬੰਧੀ ਸੰਪਰਕ ਕੀਤਾ ਜਾ ਸਕਦਾ ਹੈ।
ਡਾ. ਸਿੱਧੂ ਨੇ ਦੱਸਿਆ ਕਿ ਮਾਨਸਾ ਵਿੱਚ ਕੋਰੋਨਾ ਮਰੀਜ਼ਾਂ ਦੇ ਦਾਖਲੇ ਲਈ ਹੇਠ ਲਿਖੇ ਹਸਪਤਾਲਾਂ ਵਿੱਚ ਮਨਜ਼ੂਰੀ ਹੈ:
(1) ਸਿਵਲ ਹਸਪਤਾਲ ਮਾਨਸਾ = 100 ਬੈੱਡ
(2) ਮਾਨਸਾ ਮੈਡੀਸਿਟੀ = 20 ਬੈੱਡ
(3) ਵਿਰਕ ਹਸਪਤਾਲ = 13 ਬੈੱਡ
(4) ਜਨਕ ਹਸਪਤਾਲ = 10 ਬੈੱਡ
(5) ਅਕਾਸ਼ਦੀਪ ਹਸਪਤਾਲ = 10 ਬੈੱਡ
(6) ਗੁਰੂ ਨਾਨਕ ਮਿਸ਼ਨ ਹਸਪਤਾਲ = 10 ਬੈੱਡ
(7) ਬਰਾੜ ਹਸਪਤਾਲ = 4 ਬੈੱਡ
ਉਨ੍ਹਾਂ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਰੇ ਮੈਂਬਰ ਕੋਰੋਨਾ ਮਰੀਜ਼ਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਨ।

LEAVE A REPLY

Please enter your comment!
Please enter your name here