ਮਾਨਸਾ 12ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) ਪੰਜਾਬ ਅੰਦਰ ਇਨ੍ਹਾਂ ਦਿਨਾਂ ਵਿੱਚ ਕੋਰੋਨਾ ਮਹਾਂਮਾਰੀ ਸਿਖਰਾਂ ਤੇ ਹੈ। ਜਿਸ ਵਿਚ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਸਹੂਲਤ ਦੇਣ ਵਿੱਚ ਅਸਫਲ ਸਾਬਤ ਹੋ ਰਹੀ ਹੈ। ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਫਤਿਹ ਕਿੱਟਾਂ ਦੀ ਸਪਲਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਇਲਾਵਾ ਵੇੈਟੀਲੇਟਰ ਅਤੇ ਆਕਸੀਜਨ ਦੀ ਕਮੀ ਨਾਲ ਵੀ ਪੰਜਾਬ ਦੇ ਹਸਪਤਾਲ ਜੂਝ ਰਹੇ ਹਨ। ਦੁੱਬਈ ਦੇ ਵਪਾਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧ ਵਪਾਰੀ ਐੱਸ ਪੀ ਓਬਰਾਏ ਜਿਨ੍ਹਾਂ ਦਾ ਦੁਨੀਆਂ ਵਿੱਚ ਆਪਣਾ ਵੱਖਰਾ ਮੁਕਾਮ ਹੈ। ਜੋ ਜਿੱਥੇ ਭਾਰਤ ਵਿਚ ਬਹੁਤ ਸਾਰਾ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ। ਉਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਲਈ ਐਲਾਨ ਕੀਤਾ ਹੈ ਕਿ ਸੂਬੇ ਵਿੱਚ 10 ਆਕਸੀਜਨ ਪਲਾਂਟ ਲਗਾਏ ਜਾਣ ਜਿਸ ਦਾ ਅੱਧਾ ਖਰਚਾ ਉਹ ਖ਼ੁਦ ਚੁੱਕਣਗੇ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਪੰਜਾਬ ਵਾਸੀਆਂ ਨੂੰ ਜਿਥੇ ਕੋਰੋਨਾ ਤੋਂ ਬਚਾਉਣ ਲਈ ਇਹ ਆਕਸੀਜਨ ਪਲਾਂਟ ਕੰਮ ਕਰਨਗੇ ਉਥੇ ਹੀ ਆਉਣ ਵਾਲੇ ਸਮੇਂ ਵਿਚ ਇੰਡਸਟਰੀ ਲਈ ਵੀ ਆਕਸੀਜਨ ਦੀ ਵਰਤੋਂ ਬਹੁਤ ਕੰਮ ਆਵੇਗੀ ।ਉੱਥੇ ਹੀ ਹੁਣ ਪੰਜਾਬ ਇੱਕ ਸੰਕਟ ਦੀ ਘੜੀ ਵਿੱਚ ਖੜ੍ਹਾ ਹੈ ਪੰਜਾਬ ਸਰਕਾਰ ਨੂੰ ਆਪਣੇ ਖਰਚਿਆਂ ਵਿੱਚ ਕਟੌਤੀ ਕਰਕੇ ਇਹ ਪਲਾਂਟ ਲਗਾਉਣੇ ਚਾਹੀਦੇ ਹਨ ।ਕਿਉਂਕਿ ਐੱਸ ਪੀ ਓਬਰਾਏ ਵੱਲੋਂ ਜੋ ਅੱਧਾ ਖਰਚਾ ਕੀਤਾ ਜਾਵੇਗਾ ਉਸ ਨਾਲ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਲਈ ਫ਼ਾਇਦਾ ਹੋਵੇਗਾ। ਬਹੁਤ ਸਾਰੇ ਸਮਾਜ ਸੇਵੀ ਰਾਜਨੀਤਕ ਅਤੇ ਹੋਰ ਲੋਕਾਂ ਵਿਚ ਇਹ ਚਰਚਾ ਛਿੜ ਗਈ ਹੈ। ਕਿ ਪੰਜਾਬ ਸਰਕਾਰ ਨੂੰ ਐੱਸ ਪੀ ਓਬਰਾਏ ਦਾਉਹ ਇਹ ਸੁਝਾਅ ਮੰਨ ਲੈਣਾ ਚਾਹੀਦਾ ਹੈ। ਕਿਉਂਕਿ ਪੰਜਾਬ ਸਰਕਾਰ ਲਈ ਇਕ ਵਧੀਆ ਮੌਕਾ ਹੈ ਆਉਣ ਵਾਲੇ ਸਮੇਂ ਵਿੱਚ ਆਕਸੀਜਨ ਦੀ ਪੰਜਾਬ ਨੂੰ ਬਹੁਤ ਜ਼ਰੂਰਤ ਪਵੇਗੀ ।ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਸਰਕਾਰ ਐੱਸ ਪੀ ਓਬਰਾਏ ਵੱਲੋਂ ਦਿੱਤੇ ਗਏ ਸੁਝਾਅ ਉੱਪਰ ਅਮਲ ਕਰਦੀ ਹੈ।