*ਗੁਰਪ੍ਰੀਤ ਸਿੰਘ ਝੱਬਰ ਦੇ ਇੱਕ ਮਹੀਨੇ ਵਿੱਚ ਮਾਤਾ ਪਿਤਾ ਦਾ ਤੁਰ ਜਾਣਾ ਬਹੁਤ ਵੱਡਾ ਘਾਟਾ ਹੈ*

0
143

ਮਾਨਸਾ 12ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਜ਼ਿਲ੍ਹੇ ਦੇ ਉੱਘੇ ਸਮਾਜ ਸੇਵੀ ਅਤੇ ਅਕਾਲੀ ਦਲ ਬਾਦਲ ਨਾਲ ਸਬੰਧਤ ਗੁਰਪ੍ਰੀਤ ਸਿੰਘ ਝੱਬਰ ਇਕ ਮਹੀਨੇ ਵਿਚ ਹੀ  ਦੋ ਬਹੁਤ ਵੱਡੇ ਝਟਕੇ ਲੱਗੇ ਹਨ। ਪਹਿਲਾਂ ਉਨ੍ਹਾਂ ਦੀ ਮਾਤਾ ਜੀ ਇਸ ਦੁਨੀਆਂ ਤੇ  ਚਲੇ ਗਏ ਫਿਰ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਕੋਰੋਨਾ ਕਾਰਨ ਹੁਣ ਪਰਿਵਾਰ ਗਹਿਰੇ ਸਦਮੇ ਵਿੱਚ ਹੈ ।ਇਸ ਮੌਕੇ ਉਨ੍ਹਾਂ ਨਾਲ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਪਤਵੰਤੇ  ਸੱਜਣਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੁਰਪ੍ਰੀਤ ਸਿੰਘ ਝੱਬਰ ਨੇ ਸਾਰੇ ਆਪਣੇ ਨਾਲ ਦਿਲੋਂ ਹਮਦਰਦੀ ਅਤੇ ਪਿਆਰ ਰੱਖਣ ਵਾਲਿਆਂ ਨੂੰ ਬੇਨਤੀ ਕੀਤੀ ਹੈ। ਕਿ ਉਨ੍ਹਾਂ ਨਾਲ ਫੋਨ ਤੇ ਸਾਂਝਾ ਕੀਤਾ ਜਾਵੇ। ਪਰਿਵਾਰ ਇਕਾਂਤਵਾਸ  ਵਿੱਚ ਹੈ ।ਇਸ ਲਈ ਤੁਸੀਂ ਆਪਣੇ ਸੁਰੱਖਿਆ ਖਤਰੇ ਵਿਚ ਨਾ ਪਾਵੋ ਜੇ ਕਰੋਨਾ ਕਾਲ ਦੌਰਾਨ ਸਾਰੇ ਭੈਣ ਭਰਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਅਤੇ ਹਰ ਤਰ੍ਹਾਂ ਦੀ ਪਾਲਣਾ ਜ਼ਰੂਰ ਕਰੋ । ਉਨ੍ਹਾਂ ਦੇ ਆਪਣੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸਨੇਹੀ ਅਤੇ ਸ਼ਰੀਕ ਹੋਣ ਵਾਲੇ ਸਾਰੇ ਹੀ ਸੱਜਣਾਂ ਦਾ ਧੰਨਵਾਦ ਕੀਤਾ ਹੈ।   ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਜੀਤ ਸਿੰਘ ਝੱਬਰ ਡੀ.ਪੀ.ਈ  ਦੇ ਸਤਿਕਾਰਯੋਗ ਪਿਤਾ ਸ੍ਰ ਸੁਖਦੇਵ ਸਿੰਘ ਝੱਬਰ ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਨਾਲ ਸਾਨੂੰ ਸਾਰਿਆਂ ਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਗਏ , ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਾਰੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਹੈ ਤਾਂ ਫੋਨ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਦੁੱਖ ਸਾਂਝਾ ਕਰੋ । ਕਿਉਕਿ ਪੂਰਾ ਪਰਿਵਾਰ ਇਕਾਂਤਵਾਸ ਵਿੱਚ ਹੈ । ਕੋਈ ਵੀ ਆਉਣ ਦੀ ਖੇਚਲ ਨਾਂ ਕਰੇ, ਆਪ ਤੇ ਸਾਰਿਆਂ ਦੀ ਸੁਰੱਖਿਆ ਲਈ ਘਰਾਂ ਦੇ ਵਿੱਚ ਹੀ ਰਹੋ।

LEAVE A REPLY

Please enter your comment!
Please enter your name here