*ਕਰੋਨਾ ਮਹਾਂਮਾਰੀ ਦੇ ਖਾਤਮੇ ਲਈ ਹਰ ਇੱਕ ਨੂੰ ਸਾਥ ਦੇਣਾ ਚਾਹੀਦਾ ਹੈ-ਕੱਕੜ*

0
92

ਬੁਢਲਾਡਾ ਮਈ 12  (ਸਾਰਾ ਯਹਾਂ/ਅਮਨ ਮਹਿਤਾ) : ਪੰਜਾਬ ਚੰਡੀਗੜ੍ਹ ਦੀ ਅਗਵਾਈ ਵਿੱਚ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ ਅਤੇ ਚਾਈਲਡ ਲਾਈਨ ਮਾਨਸਾ ਵਲੋਂ ਇਕ ਜਾਗਕੁਰਤਾ ਕੈੰਪ ਲਾਇਆ ਗਿਆ।ਜਿਸ ਵਿਚ ਦੱਸਿਆ ਕਿ ਕਰੋਨਾ ਵਾਇਰਸ ਨੇ ਭਾਰਤ ਵਿੱਚ ਆਪਣੇ ਪੈਰ ਫੇਰ ਪਸਾਰ ਲਏ ਹਨ। ਇਸ ਵਾਇਰਸ ਪ੍ਰਤੀ ਹਰੇਕ ਵਿਅਕਤੀ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ।  ਚਾਹੇ ਕੋਈ ਛੋਟਾ ਬੱਚਾ ਹੋਵੇ ਚਾਹੇ ਕੋਈ ਵੱਡਾ ਵਿਅਕਤੀ ਹੁਣ ਹਰ ਇੱਕ ਨੂੰ ਕਮਰ ਕਸਣੀ ਪਵੇਗੀ ਅਤੇ ਇਸਦੇ ਖਾਤਮੇ ਲਈ ਮਿਲ ਕੇ ਪ੍ਰਯਤਨ ਕਰਨੇ ਪੈਣਗੇ।  ਸੰਜੀਵਨੀ ਵੈਲਫ਼ੇਅਰ ਸੋਸਾਇਟੀ ਦੇ ਸਹਿਯੋਗੀ ਨੀਲਮ ਰਾਣੀ ਕੱਕੜ ਬੁਢਲਾਡਾ ਨੇ ਦੱਸਿਆ ਕਿ ਸਰਕਾਰ ਦੀਆ ਹਦਾਇਤਾਂ ਮੁਤਾਬਿਕਹਰ ਇਕ ਨੂੰ ਵੈਕਸੀਨ ਲਗਵਾਨੀ ਜਰੂਰੀ ਹੈ।
ਇਸ ਵਾਇਰਸ ਦੇ ਖਾਤਮੇ ਲਈ ਜੋ ਟੀਕਾ ਬਣਿਆ ਹੈ ਉਸਦਾ ਡਰ ਲੋਕਾਂ  ਦੇ ਦਿਲ ਵਿੱਚ ਘਰ ਕਰ ਗਿਆ ਹੈ। ਇਸ ਸਬੰਧੀ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਅਤੇ ਚਾਈਲਡ ਹੈਲਪ ਲਾਈਨ ਮਾਨਸਾ ਨੇ ਮਿਲ ਕੇ ਵੀ ਉਪਰਾਲਾ ਕੀਤਾ ਹੈ ਕਿ ਉਹ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਕਰਨਗੇ।  ਇਹਨਾਂ ਸੰਸਥਾਵਾਂ ਦੇ ਮੇਂਬਰ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨਗੇ। 
ਸਰਕਾਰ ਦੀਆਂ ਗਾਈਡਲਾਈਨਜ਼ ਦੇ ਮੁਤਾਬਿਕ ਲੋਕ ਨੂੰ ਮਾਸਕ ਪਹਿਨ ਕੇ ਰੱਖਣ, ਇੱਕ  ਵਿਅਕਤੀ ਤੋਂ ਦੂਸਰੇ ਵਿਅਕਤੀ ਦੇ ਵਿਚਕਾਰ ਸਰੀਰਕ ਦੂਰੀ ਬਣਾਈ ਰੱਖਣ ਅਤੇ ਹੱਥਾਂ ਨੂੰ ਵਾਰ ਵਾਰ ਕਿਸੇ ਵੀ ਸਾਬਣ ਜਾ ਸੈਨੀਟਾਈਜਰ ਨਾ ਲ ਸਾਫ ਕਾਰਨ ਲਈ ਵੀ ਕਹਿਣਗੇ। ਸੋਸਾਇਟੀ ਦੇ ਪ੍ਰਧਾਨ ਅਤੇ ਬਾਲ ਭਲਾਈ ਕਮੇਟੀ ਮਾਨਸਾ ਦੇ ਮੇਂਬਰ ਬਲਦੇਵ ਕੱਕੜ ਜੀ ਨੇ ਦੱਸਿਆ ਕਿ ਉਹ ਸਲੱਮ ਏਰੀਆ ਦੇ ਵਿੱਚ ਵੀ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਸ ਭਿਆਨਕ ਬਿਮਾਰੀ ਪ੍ਰਤੀ ਸੁਚੇਤ ਕਰਦੇ ਹਨ ਅਤੇ ਮਾਸਕ ਵੀ ਵੰਡੇ ਜਾਂਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਬੱਚਾ ਜਿਸਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਸਨੂੰ ਇਸ ਮਹਾਂਮਾਰੀ ਦੌਰਾਨ ਰੋਟੀ ਪਾਣੀ ਦੀ, ਪੜਨ ਦੀ, ਦਵਾਈ ਦੀ ਜਰੂਰਤ ਹੈ ਤਾ ਉਹ 1098 ਤੇ ਕਾਲ ਕਰ ਕੇ ਮੱਦਦ ਲੈ ਸਕਦਾ ਹੈ।  ਇਸ ਮੁਹਿੰਮ ਵਿਚ ਨੀਲਮ ਰਾਣੀ ਕੱਕੜ ਬੁਢਲਾਡਾ ਨੇ ਵੀ ਸਹਿਯੋਗ ਦਿੱਤਾ।
ਚਾਈਲਡ ਹੈਲਪ ਲਾਈਨ ਦੇ ਜਿਲ੍ਹਾ ਇੰਚਾਰਜ ਕਮਲਦੀਪ ਸਿੰਘ ਨੇ ਦੱਸਿਆ ਕਿ ਇਸ ਨਾਮੁਰਾਦ ਬਿਮਾਰੀ ਨੇ ਕਈ ਬੱਚਿਆਂ ਤੋਂ ਉਹਨਾਂ ਦੇ ਮਾਂ ਬਾਪ ਖੋਹ ਲਏ ਅਤੇ ਉਹਨਾਂ ਬੱਚਿਆਂ ਦੇ ਘਰ ਕੋਈ ਰੋਟੀ ਪਕਾਉਣ ਵਾਲਾ ਵੀ ਨਹੀਂ ਹੈ।  ਜੇਕਰ ਤੁਹਾਨੂੰ ਕੋਈ ਅਜਿਹਾ ਬੱਚਾ ਆਪਣੇ ਆਸ ਪਾਸ ਦਿਖਦਾ ਹੈ ਤਾਂ ਤੁਸੀਂ ਬੱਚਿਆਂ ਦੇ ਲਈ ਬਣੀ ਚਾਈਲਡ ਹੈਲਪ ਲਾਈਨ ਦੇ ਟੋਲ ਫ੍ਰੀ ਨੰਬਰ 1098 ਤੇ ਕਾਲ ਕਰਕੇ ਉਸ ਬੱਚੇ ਨੂੰ ਉਸਦਾ ਹੱਕ ਜਰੂਰ ਦਵਾਓ।

LEAVE A REPLY

Please enter your comment!
Please enter your name here