*ਹਸਪਤਾਲਾਂ ਦਾ ਹਾਲ ਬੇਹਾਲ..!ਕੋਰੋਨਾ ਦੇ ਗੰਭੀਰ ਹਲਾਤਾਂ ‘ਚ ਮੁਹਾਲੀ ਦੇ 20 ਵੈਂਟੀਲੇਟਰ ਖਰਾਬ ਪਏ*

0
33

ਮੁਹਾਲੀ 11,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ਵਿੱਚ ਕੋਵਿਡ -19 ਦੀ ਦੂਜੀ ਲਹਿਰ ਦੌਰਾਨ ਕੋਰੋਨਾ ਕੇਸ ਤੇਜ਼ ਰਫ਼ਤਾਰ ਨਾਲ ਵੱਧ ਰਹੇ ਹਨ। ਕੋਵਿਡ -19 ਦੇ ਵੱਧਦੇ ਮਾਮਲਿਆਂ ਅਤੇ ਸਿਹਤ ਪ੍ਰਬੰਧਾਂ ਦੇ ਮਾੜੇ ਢਾਂਚੇ ਦੇ ਕਾਰਨ ਵੀ ਲੋਕ ਪਰੇਸ਼ਾਨ ਹੋ ਰਹੇ ਹਨ।ਇਸ ਵਿਚਾਲੇ ਮੁਹਾਲੀ ਦੇ ਦੋ ਨਿੱਜੀ ਹਸਪਤਾਲਾਂ ਵਿੱਚ ਪ੍ਰਧਾਨ ਮੰਤਰੀ ਕੇਅਰਜ਼ ਫੰਡ ਅਧੀਨ ਸੰਸਥਾਵਾਂ ਨੂੰ ਪ੍ਰਾਪਤ 20 ਵੈਂਟੀਲੇਟਰ ਠੀਕ ਕੰਮ ਨਹੀਂ ਕਰ ਰਹੇ ਹਨ।PM ਕੇਅਰਜ਼ ਫੰਡ ਅਧੀਨ ਪ੍ਰਾਪਤ ਹੋਏ ਇਨ੍ਹਾਂ ਵੈਂਟੀਲੇਟਰਾਂ ਨੂੰ ਚਲਾਉਣਾ ਚੁਣੌਤੀ ਬਣਿਆ ਹੋਇਆ ਹੈ। 

ਦੱਸ ਦੇਈਏ ਕਿ ਮੁਹਾਲੀ ਦੇ IVY ਹਸਪਤਾਲ ਅਤੇ ਗਰੇਸ਼ਿਅਨ ਹਸਪਤਾਲ ਨੂੰ 10-10 ਵੈਂਟੀਲੇਟਰ ਪ੍ਰਾਪਤ ਹੋਏ ਸੀ, ਪਰ ਇਨ੍ਹਾਂ ਵੈਂਟੀਲੇਟਰਾਂ ਨੂੰ ਚਲਾਉਣਾ ਹਸਪਤਾਲਾਂ ਲਈ ਕਾਫੀ ਮੁਸ਼ਕਲ ਬਣਿਆ ਹੋਇਆ ਹੈ।ਇਨ੍ਹਾਂ ਹਸਪਤਾਲਾਂ ਨੇ ਵੈਂਟੀਲੇਟਰ ਚਲਾਉਣ ਵਿੱਚ ਆ ਰਹੀ ਮੁਸ਼ਕਲ ਸਬੰਧੀ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ।ਮੁਹਾਲੀ ਵਿੱਚ 20 ਖਰਾਬ ਵੈਂਟੀਲੇਟਰ ਹੋਣ ਨਾਲ ਕਾਫੀ ਮੁਸ਼ਕਲਾਂ ਆ ਰਹੀਆਂ ਹਨ।ਕੋਰੋਨਾ ਕਾਲ ਦੌਰਾਨ ਜਦੋਂ ਪੰਜਾਬ ਭਰ ਵਿੱਚ ਸਿਹਤ ਸੇਵਾਵਾਂ ਦਾ ਮਾੜਾ ਹਾਲ ਹੈ ਐਸੇ ਸਮੇਂ 20 ਖਰਾਬ ਵੈਂਟੀਲੇਟਰ ਜੇਕਰ ਠੀਕ ਕੰਮ ਕਰਨ ਤਾਂ ਸ਼ਹਿਰ ਵਿੱਚ ਕਾਫੀ ਹੱਦ ਤਕ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ।

IVY ਹਸਪਤਾਲ ਦੇ ਇੱਕ ਅਧਿਕਾਰੀ ਰੁਪਿੰਦਰ ਕੌਰ ਨੇ ਦੱਸਿਆ ਕਿ ਪੰਜ ਵੈਂਟੀਲੇਟਰ ਪਿੱਛਲੇ ਸਾਲ ਅਤੇ ਪੰਜ ਉਸ ਤੋਂ ਪਿੱਛਲੇ ਸਾਲ ਮਿਲੇ ਸੀ, ਪਰ ਇਸ ਦੌਰਾਨ ਇਨ੍ਹਾਂ ਵੈਂਟੀਲੇਟਰਾਂ ਨੂੰ ਚਲਾਉਣ ਵਿੱਚ ਮੁਸ਼ਕਲ ਆ ਰਹੀ ਹੈ।ਵੈਂਟੀਲੇਟਰ ਕੰਪਨੀ ਦਾ ਇੱਕ ਹੀ ਕਰਮਚਾਰੀ ਪੰਜਾਬ ਵਿੱਚ ਕੰਮ ਕਰ ਰਿਹਾ ਹੈ ਜਿਸ ਕਾਰਨ ਉਹ ਇਨ੍ਹਾਂ ਮਸ਼ੀਨਾਂ ਨੂੰ ਠੀਕ ਕਰਨ ਲਈ ਸਮਾਂ ਨਹੀਂ ਦੇ ਪਾ ਰਿਹਾ।


ਮੁਹਾਲੀ ਦੇ ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਹਸਪਤਾਲਾਂ ਨੇ ਸਾਨੂੰ ਲਿਖਿਆ ਸੀ ਕਿ ਵੈਂਟੀਲੇਟਰ ਕੰਮ ਨਹੀਂ ਕਰ ਰਹੇ।ਪੀਐਮ ਕੇਅਰਜ ਨੇ ਸਾਨੂੰ ਪਿੱਛਲੇ ਸਾਲ ਵੈਂਟੀਲੇਟਰ ਆਏ ਸੀ।ਭਾਰਤ ਇਲੈਕਟਰਿਕਲ ਲਿਮੀਟਿਡ ਨਾਮ ਦੀ ਕੰਪਨੀ ਨੇ ਇਹ ਵੈਂਟੀਲੇਟਰ ਇੰਸਟਾਲ ਕਰਵਾਉਣੇ ਸੀ।ਇਸਦਾ ਇੰਜੀਨਿਅਰ ਇੱਕ ਸੀ।ਅਸੀਂ ਕਈ ਵਾਰ ਕੰਪਨੀ ਨੂੰ ਕਿਹਾ ਹੈ ਕੀ ਵੈਂਟੀਲੇਟਰ ਕੰਮ ਨਹੀਂ ਕਰ ਰਹੇ।ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੈਕਸ ਹਸਪਤਾਲ ਦੇ ਇੰਜੀਨਿਅਰ ਨੂੰ ਭੇਜ ਕਿ ਇਹ ਵੈਂਟੀਲੇਟਰ ਠੀਕ ਕਰਵਾਉਣਗੇ।

LEAVE A REPLY

Please enter your comment!
Please enter your name here