ਮਾਨਸਾ 11 ਮਈ,(ਸਾਰਾ ਯਹਾਂ/ਜੋਨੀ ਜਿੰਦਲ) : ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਅਫਸਰ ਸੰਦੀਪ ਸਿੰਘ ਘੰਡ ਨੇ ਯੂਥ ਕਲੱਬਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਹੀ ਸੂਝਵਾਨ ਹੋਣ ਦਾ ਪ੍ਰਗਟਾਵਾ ਕਰਦਿਆਂ ਅਜ ਕੋਰੋਨਾ ਟੀਕਾਕਰਣ ਦੀ ਡੋਜ ਲਈ ਅਤੇ ਲੋਕਾਂ ਨੂੰ ਵੀ ਟੀਕਾਕਰਣ ਕਰਨ ਦੀ ਸਲਾਹ ਦਿੱਤੀ। ਇਥੇ ਇਹ ਵਰਨਣਯੋਗ ਹੈ ਕਿ ਸੰਦੀਪ ਘੰਡ ਨੇ ਅਜ ਆਪਣੀ ਦੂਸਰੀ ਡੋਜ ਲਵਾਈ ਜਦੋ ਕਿ ਸਰਕਾਰ ਵਲੋ 18 ਤੋਂ 45 ਸਾਲ ਦੇ ਕੋਵਿਡ ਫਰੰਟ ਲਾਈਨ ਵਰਕਰ ਵਜੋਂ ਪਹਿਲੀ ਖੁਰਾਕ ਲਈ। ਉਹਨਾ ਕਿਹਾ ਕਿ ਯੂਥ ਕਲੱਬਾਂ ਰਾਹੀ ਲੋਕਾਂ ਨੁੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਗਈ ਹੇ।