ਮਾਨਸਾ 11,ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਸ੍ਰੀ ਪੰਚਮੁਖੀ ਬਾਲਾ ਜੀ ਸੇਵਾ ਸਮਿਤੀ ਰਜਿਸਟਡ ਮਾਨਸਾ ਵੱਲੋਂ ਕਰੋਨਾ ਦੇ ਮਰੀਜ਼ਾਂ ਲਈ ਚਨਾ ਸੂਪ ਦੀ ਸੇਵਾ ਕੀਤੀ ਗਈ।ਇਸ ਮੌਕੇ ਸੰਸਥਾ ਦੇ ਪ੍ਰਧਾਨ ਸ੍ਰੀ ਸੁਰੇਸ਼ ਕਰੋੜੀ ਜੀ ਵੱਲੋਂ ਦੱਸਿਆ ਗਿਆ ਕਿ ਹਰ ਰੋਜ਼ ਕਰੋਨਾ ਦੇ ਮਰੀਜ਼ਾਂ ਲਈ ਕਿਸੇ ਨਾ ਕਿਸੇ ਖਾਣ ਵਾਲੀ ਚੀਜ਼ ਦੀ ਸੇਵਾ ਜਰੂਰ ਕੀਤੀ ਜਾਵੇਗੀਇਸ ਮੌਕੇ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਕੋਰੋਨਾ ਪੋਸਟ ਮਰੀਜ਼ਾਂ ਲਈ ਜਿੱਥੇ ਦੁੱਧ ਦੀ ਸੇਵਾ ਕੀਤੀ ਗਈ ਹੈ ਉਥੇ ਹੀ ਡਾਕਟਰੀ ਸਲਾਹ ਨਾਲ ਜੋ ਵੀ ਖਾਣਾ ਉਨ੍ਹਾਂ ਨੂੰ ਦੇਣਾ ਹੈ ।ਸੰਸਥਾ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ ਮਰੀਜ਼ਾਂ ਤੱਕ ਹਰ ਤਕ ਖਾਣ ਪੀਣ ਦਾ ਹਰ ਸਾਮਾਨ ਪਹੁੰਚਾਇਆ ਜਾਵੇਗਾ ਤਾਂ ਜੋ ਮਰੀਜ਼ਾਂ ਦੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਿਆਦਾ ਖੱਜਲ ਖੁਆਰ ਨਾ ਆਉਣਾ ਪਵੇ ਸੰਸਥਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਾਗੇ ਕੋਰੋਨਾ ਪੌਜ਼ਟਿਵ ਮਰੀਜ਼ਾਂ ਲਈ ਕੰਮ ਕਰੇਗੀ ।ਉਨ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ। ਕਿਉਂਕਿ ਕੋਰੋਨਾ ਬਿਮਾਰੀ ਦਿਨੋਂ ਦਿਨ ਵਧ ਰਹੀ ਹੈ ।ਇਸ ਮੌਕੇ ਸੰਸਥਾ ਦੇ ਪ੍ਰਧਾਨ ਸ਼੍ਰੀ ਸੁਰੇਸ਼ ਕਰੋੜੀ ਜੀ, ਰਾਜੀਵ ਕੁਮਾਰ, ਸੁਦਾਮਾ, ਅਜੇ, ਮੁਨੀਸ਼ ਬੱਬੀ ਜੀ, ਅਰੁਣ ਕੁਮਾਰ ਬਿੱਟੂ, ਗੁਰਲਾਬ ਸਿੰਘ ਐਡਵੋਕੇਟ, ਅਨਿਲ, ਰਿੰਕੂ, ਡਾ: ਧੰਨਾ ਮੱਲ ਜੀ, ਆਦਿ ਸਾਰੇ ਮੈਂਬਰ ਮੌਜੂਦ ਸਨ।