ਬਰੇਟਾ09 ਮਈ(ਸਾਰਾ ਯਹਾਂ/ਰੀਤਵਾਲ) ਪਿਛਲੀ ਸਰਕਾਰ ਸਮੇਂ ਸ਼ਹਿਰ ‘ਚ ਲਗਾਏ ਗਏ ਆਰ.ਓ. ਪਲਾਂਟ ਹੁਣ ਇੱਕ
ਇੱਕ ਕਰਕੇ ਬੰਦ ਹੋਣੇ ਸ਼ੁਰੂ ਹੋ ਗਏ ਹਨ । ਜਿਸਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਪੀਣ
ਵਾਲੇ ਪਾਣੀ ਦੀ ਭਾਰੀ ਕਿੱਲਤ ਖੜ੍ਹੀ ਹੋ ਗਈ ਹੈ । ਸ਼ਹਿਰ ਵਾਸੀ ਹਰਮੇਸ਼ ਸਿੰਗਲਾ , ਨਿੰਸ਼ੂ
ਗਰਗ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਵੈਸੇ ਤਾਂ ਸ਼ਹਿਰ ਦੇ ਕਈ ਆਰ.ਓ.ਪਲਾਂਟ
ਪਹਿਲਾਂ ਹੀ ਬੰਦ ਹੋ ਚੁੱਕੇ ਹਨ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਡਾਕਖਾਨੇ
ਦੇ ਨਜ਼ਦੀਕ ਲੱਗੇ ਆਰ.ਓ ਪਲਾਂਟ ਦੀ ਮੋਟਰ ਦੇ ਖਰਾਬ ਹੋ ਜਾਣ ਕਾਰਨ ਇਸ ਆਰ.ਓ.ਪਲਾਂਟ
ਨੂੰ ਵੀ ਤਾਲਾ ਲੱਗ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਆਰ. ਓ.ਪਲਾਂਟ ਇੱਕ ਨਿੱਜੀ
ਕੰਪਨੀ ਵੱਲੋਂ ਚਲਾਏ ਜਾ ਰਹੇ ਹਨ । ਸਿੰਗਲਾ ਅਤੇ ਗਰਗ ਨੇ ਕਿਹਾ ਕਿ ਇਸ ਆਰ.ਓ.ਪਲਾਂਟ
ਦਾ ਪਾਣੀ ਵਧੀਆ ਹੋਣ ਕਰਕੇ ਅਤੇ ਇਸਦੇ ਵਧੀਆਂ ਥਾਂ ਤੇ ਲੱਗਣ ਕਾਰਨ ਇਸ ਪਲਾਂਟ ਤੇ
ਸਭ ਤੋਂ ਵੱਧ ਖਪਤਕਾਰਾਂ ਦੇ ਕਾਰਡ ਲੱਗੇ ਹੋਏ ਹਨ ਪਰ ਹੁਣ ਇਸ ਆਰ.ਓ.ਪਲਾਂਟ ਦੇ ਬੰਦ
ਹੋ ਜਾਣ ਦੇ ਕਾਰਨ ਖਪਤਕਾਰਾਂ ਨੂੰ ਦੂਰ ਦੁਰਾਡੇ ਤੋਂ ਦੂਸਰੇ ਆਰ.ਓ.ਪਲਾਂਟਾਂ ਤੋਂ
ਪਾਣੀ ਲਿਆਉਣਾ ਪੈ ਰਿਹਾ ਹੈ ਅਤੇ ਕਈ ਧਰਤੀ ਹੇਠਲਾ ਅਸ਼ੁੱਧ ਪਾਣੀ ਪੀਣ ਲਈ ਮਜਬੂਰ
ਹਨ । ਇਸ ਸਮੱਸਿਆ ਨੂੰ ਲੈ ਕੇ ਖਪਤਕਾਰਾਂ ਦਾ ਕਹਿਣਾ ਹੈ ਕਿ ਜਦੋਂ ਅਸੀ ਪਾਣੀ ਲੈਣ
ਲਈ ਕੰਪਨੀ ਨੂੰ ਪੂਰੀ ਕੀਮਤ ਅਦਾ ਕਰ ਰਹੇ ਹਾਂ ਤਾਂ ਫਿਰ ਕੰਪਨੀ ਵੱਲੋਂ ਮੋਟਰ ਨੂੰ
ਤਰੁੰਤ ਠੀਕ ਕਰਵਾਕੇ ਇਸ ਸਮੱਸਿਆ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ । ਜਦ ਇਸ
ਸਬੰਧੀ ਆਰ.ਓ.ਪਲਾਂਟ ਦੇ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਰ.ਓ.ਤੇ
ਲੱਗੀ ਪਾਣੀ ਵਾਲੀ ਮੋਟਰ ਸੜ੍ਹ ਗਈ ਸੀ । ਜਿਸਨੂੰ ਹੁਣ ਠੀਕ ਕਰਵਾ ਦਿੱਤਾ ਗਿਆ ਹੈ ।
ਪਹਿਲਾਂ ਦੀ ਤਰਾਂ੍ਹ ਕੱਲ੍ਹ ਤੋਂ ਖਪਤਕਾਰਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ