ਬਰੇਟਾ 09 ਮਈ(ਸਾਰਾ ਯਹਾਂ/ਰੀਤਵਾਲ) ਸਹੀ ਕਿਹਾ ਹੈ ਕਿਸੇ ਨੇ ਕਿ ਮਾੜੇ ਕੰਮਾਂ ਦੇ ਨਤੀਜੇ ਅਕਸਰ ਬੁਰੇ ਹੀ ਹੁੰਦੇ ਹਨ । ਅਜਿਹੀ ਹੀ
ਮਿਸਾਲ ਬਰੇਟਾ ਦੇ ਇਸ ਵਾਰ ਬਣੇ ਕੁਝ ਕੌਂਸਲਰਾਂ ਤੇ ਢੁੱਕਦੀ ਨਜ਼ਰ ਆ ਰਹੀ ਹੈ । ਜਿਕਰਯੋਗ ਹੈ ਕਿ ਇਸ ਵਾਰ ਦੇ ਕੁਝ
ਕੌਂਸਲਰ ਇਮਾਨਦਾਰ ਵੀ ਹਨ ਅਤੇ ਕੁਝ ਕੁ ਅਜਿਹੇ ਵੀ ਹਨ ਜਿਨ੍ਹਾਂ ਨੇ ਪ੍ਰਧਾਨਗੀ ਦੀ ਚੋਣ ਸਮੇਂ ਮੋਟੇ ਹੱਥ ਰੰਗਣ
ਦੇ ਨਾਲ ਨਾਲ ਹੋਟਲਾਂ ‘ਚ ਖੂਬ ਰੰਗ ਰਲੀਆਂ ਵੀ ਮਨਾਈਆਂ ਸਨ ਅਤੇ ਗਲਤ ਕੰਮਾਂ ਨੂੰ ਲੈ ਕੇ ਅਜਿਹੇ ਕੁਝ ਕੌਸਲਰਾਂ
ਦੀਆਂ ਆਡੀਓ/ਵੀਡੀਓ ਵੀ ਵਾਇਰਲ ਹੋਈਆਂ ਹਨ । ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇੱਕ ਕੌਂਸਲਰ ਦੀ ਕਿਸੇ ਲੜਕੀ ਦੇ
ਮਾਮਲੇ ਨੂੰ ਲੈ ਕੇ ਇੱਕ ਆਡੀਓ ਵਾਇਰਲ ਹੋ ਰਹੀ ਸੀ ਅਤੇ ਇਸ ਗੱਲ ਨੂੰ ਲੈ ਕੇ ਲੋਕ ਉਸ ਕੌਂਸਲਰ ਤੇ ਥੂ ਥੂ ਕਰ
ਰਹੇ ਸਨ ਪਰ ਹੁਣ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਸੇ ਕੌਂਸਲਰ ਦੀ ਉਸ ਲੜਕੀ ਵਾਲੇ ਮਾਮਲੇ ਨੂੰ ਲੈ ਕੇ
ਇੱਕ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ ਅਤੇ ਇਸ ਵੀਡੀਓ ਨੂੰ ਲੈ ਕੇ ਪੂਰੇ ਸ਼ਹਿਰ ‘ਚ ਚਰਚਾ ਦਾ ਬਾਜਾਰ ਗਰਮ ਹੈ ।
ਆਡੀਓ ਦੇ ਵਾਂਗ ਲੋਂਕੀ ਹੁਣ ਇਸ ਵੀਡੀਓ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਉਹ ਵੀਡੀਓ ਕਦੋਂ ਆਡੀਓ ਦੀ
ਤਰਾਂ੍ਹ ਪੂਰੀ ਵਾਇਰਲ ਹੁੰਦੀ ਹੈ ,ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ , ਕਿਉਂਕਿ ਚਰਚਾਵਾਂ ਅਨੁਸਾਰ ਇਹ
ਵੀਡੀਓ ਹਾਲੇ ਇੱਕਾ ਦੁੱਕਾ ਵਿਅਕਤੀਆਂ ਕੋਲ ਹੀ ਦੱਸੀ ਜਾ ਰਹੀ ਹੈ । ਸੁਣਨ ‘ਚ ਇਹ ਵੀ ਆ ਰਿਹਾ ਹੈ ਕਿ ਕੌਂਸਲਰ ਦੀ
ਵਾਇਰਲ ਹੋ ਰਹੀ ਵੀਡੀਓ ਚੰਡੀਗੜ੍ਹ ਦੇ ਨਜ਼ਦੀਕ ਕਿਸੇ ਇੱਕ ਨਿੱਜੀ ਹੋਟਲ ਦੀ ਲੱਗ ਰਹੀਂ ਹੈ । ਦੂਸਰੇ ਪਾਸੇ ਇਸ ਵਾਰ ਦੇ
ਅਜਿਹੇ ਬਦਨਾਮੀ ਖੱਟਣ ਵਾਲੇ ਕੌਂਸਲਰਾਂ ਨੂੰ ਦੇਖਦੇ ਹੋਏ ਬਹੁਤੇ ਲੋਂਕੀ ਇਹ ਗੱਲਾਂ ਕਰਦੇ ਪਾਏ ਜਾ ਰਹੇ ਹਨ ਕਿ
ਪਿਛਲੀ ਵਾਰ ਦੇ ਕੁਝ ਕੌਂਸਲਰਾਂ ਨੇ ਤਾਂ ਸਿਰਫ ਹੱਥ ਹੀ ਰੰਗੇ ਸਨ ਪਰ ਇਸ ਵਾਰ ਦੇ ਕੁਝ ਕੌਂਸਲਰ ਤਾਂ ਸ਼ੁਰੂ ‘ਚ ਹੀ
ਮੋਟੇ ਹੱਥ ਰੰਗਣ ਦੇ ਨਾਲ ਨਾਲ ਅਜਿਹੀਆਂ ਆਡੀਓ/ਵੀਡੀਓ ਦੀਆਂ ਘਟੀਆਂ ਹਰਕਤਾਂ ਕਰਕੇ ਪੂਰੀ ਬਦਨਾਮੀ ਖੱਟ ਚੁੱਕੇ
ਹਨ । ਸ਼ਹਿਰ ‘ਚ ਇਸ ਗੱਲ ਦੀ ਵੀ ਖੁਸਰ ਮੁਸਰ ਸੁਣੀ ਜਾ ਰਹੀ ਹੈ ਕਿ ਪਹਿਲਾਂ ਤਾਂ ਇਸ ਕੌਂਸਲਰ ਨੇ ਰਾਤੋਂ ਰਾਤ ਬਦਲਕੇ ਤੇ
ਕੁੜੀ ਵਾਲੇ ਮਾਮਲੇ ‘ਚ ਵਾਇਰਲ ਹੋਈ ਆਡੀਓ ‘ਚ ਖੂਬ ਬਦਨਾਮੀ ਖੱਟ ਲਈ ਸੀ ਅਤੇ ਹੁਣ ਸੁਣੀ ਜਾ ਰਹੀ ਵੀਡੀਓ ਵਾਲੀ ਗੱਲ
ਕਾਰਨ ਇਸ ਕੌਂਸਲਰ ਨੇ ਪੂਰੇ ਸ਼ਹਿਰ ‘ਚ ਹੀ ਆਪਣਾ ਅਕਸ ਖਰਾਬ ਕਰ ਲਿਆ ਹੈ