*”ਕਰੋਨਾ ਜਾਗਰੂਕਤਾ”*

0
29

“ਕਰੋਨਾ ਜਾਗਰੂਕਤਾ”

ਮਾਨਸਾ 10ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਜ਼ਿਲ੍ਹੇ ਵਿੱਚ ਪੋਜੇਟਿਵ ਦਰ ਸਭ ਤੋਂ ਜ਼ਿਆਦਾ ਹੈ ‌।ਇਸਦਾ ਕਾਰਨ ਇਹ ਹੈ ਕਿ ਲੋਕ ਟੈਸਟ ਕਰਵਾ ਕੇ ਸਮਾਜ ਵਿੱਚ ਹੀ ਵਿਚਰੀ ਜਾਂਦੇ ਨੇ। ਹੋ ਸਕਦਾ ਹੈ ਕਿ ਉਹ ਬਾਅਦ ਵਿੱਚ ਪੋਜੇਟਿਵ ਨਿਕਲੇ। ਉਦੋਂ ਤੱਕ ਉਹ ਬਹੁਤ ਸਾਰੇ ਲੋਕਾਂ ਵਿੱਚ ਵਾਇਰਸ ਫੈਲਾ ਦਿੰਦਾ ਹੈਜੋ ਵੀ ਸੈਂਪਲ ਕਰਵਾਉਂਦਾ ਹੈ ਉਸਨੂੰ ਚਾਹੀਦਾ ਹੈ ਕਿ ਉਹ ਰਿਪੋਰਟ ਆਉਣ ਤੱਕ ਖੁਦ ਹੀ ਘਰ ਏਕਾਂਤਵਾਸ ਰਹੇ। ਕਿਸੇ ਦੇ ਸੰਪਰਕ ਵਿੱਚ ਨਾਂ ਆਵੇ।
ਏਹੀ ਤਰੀਕਾ ਹੈ ਪੋਜੇਟਿਵ ਦਰ ਨੂੰ ਘੱਟ ਕਰਨ ਦਾ।
ਜਦੋਂ ਕਿਸੇ ਨੂੰ ਖਾਂਸੀ ਬੁਖਾਰ ਗਲਾ ਖਰਾਬ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਜਲਦੀ ਤੋਂ ਜਲਦੀ ਟੈਸਟ ਕਰਵਾ ਲੈਣਾ ਚਾਹੀਦਾ ਹੈ। ਤਾਂ ਕਿ ਜਲਦੀ ਪਤਾ ਲਗਾ ਕੇ ਇਲਾਜ ਕੀਤਾ ਜਾ ਸਕੇ।
ਦੂਸਰਾ ਜੇਕਰ ਕੋਈ ਪੋਜੇਟਿਵ ਆ ਜਾਂਦਾ ਹੈ ਤਾਂ ਉਸਨੂੰ ਸਰਕਾਰੀ ਕਿੱਟ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ ਤੁਰੰਤ ਡਾਕਟਰ ਦੀ ਸਲਾਹ ਨਾਲ ਦਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਕੁਝ ਲੋਕ ਸਰਕਾਰੀ ਕਿੱਟਾਂ ਨੂੰ ਉਡੀਕਦੇ ਰਹਿੰਦੇ ਹਨ ਉਦੋਂ ਤੱਕ ਉਸਦੀ ਹਾਲਤ ਗੰਭੀਰ ਹੋ ਜਾਂਦੀ ਹੈ।
ਜੇਹੜਾ ਬੰਦਾ ਪੋਜੇਟਿਵ ਆ ਜਾਂਦਾ ਹੈ ਉਸਨੂੰ ਫਰਿੱਜ ਵਾਲੀਆਂ ਚੀਜ਼ਾਂ ਤਲੀਆਂ ਚੀਜ਼ਾਂ ਲੱਸੀ ਦਹੀਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ।ਜ਼ਿਆਦਾ ਬਲਗ਼ਮ ਪੈਦਾ ਹੋਣ ਕਰਕੇ ਸਾਂਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਆਕਸੀਜਨ ਲੇਵਲ ਘੱਟ ਜਾਂਦਾ ਹੈ। ਜੇਕਰ ਦੁੱਧ ਪੀਣਾ ਹੈ ਤਾਂ ਹਲਦੀ ਅਤੇ ਅਜਵਾਇਣ ਪਾ ਕੇ ਪੀਓ।
ਡਾਕਟਰ ਦੀ ਦਵਾਈ ਦੇ ਨਾਲ ਨਾਲਇੱਕ ਘਰੇਲੂ ਨੁਸਖਾ ਵਰਤ ਸਕਦੇ ਹੋ।
ਗਿਲੋ ਵੇਲ ਥੋੜੀ ਜਿਹੀਲੌਂਗ ਦੋ ਤਿੰਨਦਾਲਚੀਨੀ ਥੋੜੀ ਜਿਹੀਅਜਵਾਇਣ ਅੱਧਾ ਚਮਚਤੁਲਸੀ ਦੇ ਪੰਜ ਸੱਤ ਪੱਤੇਦੋ ਤਿੰਨ ਕਾਲੀ ਮਿਰਚਥੋੜੀ ਜਿਹੀ ਮਲੱਠੀ
ਦੋ ਗਲਾਸ ਪਾਣੀ ਵਿੱਚ ਪਾ ਕੇ ਹਲਕੇ ਸੇਕ ਤੇ ਉਬਾਲਣਾ ਅੱਧਾ ਗਲਾਸ ਰਹਿਣ ਤੇ ਪੁਣਕੇ ਪੀਓ।
ਸਭ ਤੋਂ ਵੱਡੀ ਗੱਲ ਤੁਹਾਡਾ ਮਨੋਬਲ ਮਜ਼ਬੂਤ ਹੋਣਾ ਚਾਹੀਦਾ ਹੈ। ਕਿਸੇ ਵੀ ਬੀਮਾਰੀ ਨੂੰ ਠੀਕ ਕਰਨ ਦੀ ਤਾਕਤ ਬੰਦੇ ਦੇ ਅੰਦਰ ਹੀ ਹੁੰਦੀ ਹੈ।ਯੂਟਿਊਬ ਤੇ ਕਰੋਨਾ ਸਬੰਧੀ ਕੋਈ ਵੀਡੀਓ ਨਾਂ ਵੇਖੋ।ਨੇਗੇਟਿਵ ਵਿਚਾਰਾਂ ਵਾਲੇ ਲੋਕਾਂ ਤੋਂ ਦੂਰ ਰਹੋ। ਖ਼ਬਰਾਂ ਬਿਲਕੁਲ ਵੀ ਨਾਂ ਦੇਖੋਮਨੋਰੰਜਕ ਸੀਰੀਅਲ ਫਿਲਮਾਂ ਦੇਖੋ।ਇਹ ਨਾਂ ਸੋਚੋ ਕਿ ਫੈਲਾਨਾ ਇਸ ਬੀਮਾਰੀ ਨਾਲ ਮਰ ਗਿਆ।ਹੋ ਸਕਦਾ ਹੈ ਫੈਲਾਨੇ ਨੂੰ ਨਾਲ ਕੋਈ ਹੋਰ ਬੀਮਾਰੀ ਵੀ ਹੋਵੇ। ਜਾਂ ਉਸ ਵਿਚ ਅੰਦਰੂਨੀ ਸ਼ਕਤੀ ਘੱਟ ਹੋਵੇ। ਹੋ ਸਕਦਾ ਉਸਨੂੰ ਬੀਮਾਰੀ ਨੇ ਨਹੀਂ ਉਸਦੇ ਡਰ ਨੇ ਮਾਰਿਆ ਹੋਵੇ। ਜ਼ਿਆਦਾ ਮੌਤਾਂ ਬੀਮਾਰੀ ਨਾਲ ਨਹੀਂ ਡਰ ਨਾਲ ਹੋਈਆਂ ਹਨ। ਜਾਂ ਟੈਸਟ ਕਰਵਾਉਣ ਵਿੱਚ ਹੋਈ ਦੇਰੀ ਅਤੇ ਇਲਾਜ ਵਿੱਚ ਦੇਰੀ ਨਾਲ ਹੋਈਆਂ ਹਨ।
ਪੋਜੇਟਿਵ ਹੋਣ ਤੇ ਖੁਦ ਨੂੰ ਮਜ਼ਬੂਤ ਰੱਖੋ।ਪੂਜਾ ਪਾਠ ਕਰੋ।ਸਹੀ ਖਾਣ ਪਾਣ ਰੱਖੋ।ਪੋਜੇਟਿਵ ਆਉਣ ਤੇ ਅਲੱਗ ਰਹੋ।ਇੱਕ ਹੀ ਵਿਅਕਤੀ ਪੋਜੇਟਿਵ ਦੀ ਦੇਖ ਭਾਲ ਕਰੇ। ਉਸਦੇ ਕਮਰੇ ਵਿੱਚ ਪਾਣੀ ਦਾ ਘੜਾ ਜਾਂ ਕੈਂਪਰ ਭਰ ਕੇ ਰੱਖ ਦਿਓ ਤਾਂ ਕਿ ਬਾਰ ਬਾਰ ਉਸਨੂੰ ਪਾਣੀ ਦੇਣ ਜਾਣਾ ਨਾਂ ਪਵੇ।
ਉਸ ਦੀ ਦੇਖ ਭਾਲ ਕਰਨ ਵਾਲਾ ਮਾਸਕ ਲਗਾ ਕੇ ਕਮਰੇ ਅੰਦਰ ਜਾਵੇ।ਬਾਹਰ ਆ ਕੇ ਸਾਬਣ ਨਾਲ ਹੱਥ ਧੋਵੇ।ਖਾਣਾ ਉਸਨੂੰ ਡਿਸਪੋਜ਼ਲ ਥਾਲੀ ਵਿਚ ਦਿੱਤਾ ਜਾਵੇ। ਉਸ ਕੋਲ ਇੱਕ ਵੱਡਾ ਲਿਫਾਫਾ ਰੱਖ ਦਿੱਤਾ ਜਾਵੇ ਜਿਸ ਵਿੱਚ ਡਿਸਪੋਜ਼ਲ ਥਾਲੀਆਂ ਪਾਈਆਂ ਜਾਣ।ਦੋ ਤਿੰਨ ਦਿਨ ਦੀਆਂ ਇਕੱਠੀਆਂ ਨੂੰ ਜਲਾ ਦਿੱਤਾ ਜਾਵੇ।ਇਹ ਵੀ ਵੇਖਿਆ ਹੈ ਜ਼ਿਆਦਾਤਰ ਆਮ ਲੋਕ ਪੋਜੇਟਿਵ ਹੋ ਕੇ ਬਾਹਰ ਫਿਰਦੇ ਰਹਿੰਦੇ ਹਨ ਜਿਸ ਕਰਕੇ ਉਹ ਬੀਮਾਰੀ ਫੈਲਾਉਂਦੇ ਰਹਿੰਦੇ ਹਨ।ਕੁਝ ਪੋਜੇਟਿਵ ਦੁਕਾਨਦਾਰ ਵੀ ਦੁਕਾਨਾਂ ਵਿੱਚ ਬੈਠੇ ਲੋਕਾਂ ਨੂੰ ਸਮਾਨ ਦਿੰਦੇ ਦਿੰਦੇ ਬੀਮਾਰੀ ਵੀ ਵੰਡਦੇ ਰਹਿੰਦੇ ਹਨ।ਥੋੜੇ ਜਿਹੇ ਮੁਨਾਫੇ ਲਈ ਦੂਸਰਿਆਂ ਦੀ ਜਾਨ ਖਤਰੇ ਵਿੱਚ ਪਾ ਦਿੰਦੇ।ਖਿਆਲ ਰੱਖੋ ਬੀਮਾਰੀ ਵੰਡਣ ਵਾਲੇ ਵਿਅਕਤੀਆਂ ਉਪਰ ਐਪੀਡੈਪਿਕ ਐਕਟ ਤਹਿਤ ਕੇਸ ਦਰਜ ਹੋ ਸਕਦਾ ਹੈ ਜ਼ੁਰਮਾਨੇ ਦੇ ਨਾਲ ਨਾਲ ਸਜਾ ਵੀ ਹੋ ਸਕਦੀ ਹੈ। ਇਸ ਲਈ ਖਿਆਲ ਰੱਖੋ
ਪੋਜੇਟਿਵ ਆਉਣ ਤੇ  17 ਦਿਨ ਘਰ ਰਹੋ। ਖੁਦ ਤੰਦਰੁਸਤ ਰਹੋ ਦੂਜਿਆਂ ਨੂੰ ਤੰਦਰੁਸਤ ਰਹਿਣ ਦਿਓ।
ਖ਼ੁਸ਼ ਰਹੋਆਬਾਦ ਰਹੋਜ਼ਿੰਦਾਬਾਦ ਰਹੋ

LEAVE A REPLY

Please enter your comment!
Please enter your name here