ਬੁਢਲਾਡਾ 9 ਮਈ (ਸਾਰਾ ਯਹਾਂ/ਅਮਨ ਮਹਿਤਾ) ਹਰ ਘਰ ਵੈਕਸੀਨ ਲਗਾਉਣ ਦੀ ਮੁਹਿੰਮ ਹੇਠ ਅੱਜ ਦੂਜੇ ਦਿਨ ਸਿਹਤ ਵਿਭਾਗ ਬੁਢਲਾਡਾ, ਗਊ ਸੇਵਾ ਦਲ ਬੁਢਲਾਡਾ ਅਤੇ ਮਹਾਂ ਕਾਵੜ ਸੰਘ ਪੰਜਾਬ, ਬਰਾਂਚ ਬੁਢਲਾਡਾ ਵੱਲੋਂ ਕਬੀਰ ਮੰਦਿਰ ਬੁਢਲਾਡਾ ਵਿਖੇ ਕੈੰਪ ਲਗਾ ਕੇ ਕਰੀਬ 190 ਦੇ ਲੱਗਭਗ ਸ਼ਹਿਰੀਆਂ ਦੇ ਵੈਕਸੀਨ ਲਗਾਈ ਗਈ । ਇਸ ਮੌਕੇ ਗਊ ਸੇਵਾ ਦਲ ਦੇ ਪ੍ਰਧਾਨ ਸੰਜੂ ਕਾਠ ਨੇ ਦੱਸਿਆ ਕਿ ਸਾਡੀ ਟੀਮ ਸ਼ਹਿਰ ਦੇ ਹਰ ਗਲੀ- ਮੁੱਹਲੇ ਵਿਚ ਕੈੰਪ ਲਗਾਵੇਗੀ ਤੁਸੀ ਆਪਣੇ ਮੁੱਹਲੇ ਵਿਚ ਹੀ ਵੈਕਸੀਨ ਲਗਵਾਓ। ਵੈਕਸੀਨ ਲਗਵਾਉਣ ਉਪਰਾਂਤ ਸਰਟੀਫਿਕੇਟ ਤੁਹਾਡੇ ਮੋਬਾਇਲ ਤੇ ਮੈਸੇਜ ਆਉਣ ਤੋਂ ਬਾਅਦ ਆਨਲਾਈਨ ਕਢਵਾ ਸਕਦੇ ਹੋ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ, ਕੌਂਸਲਰ ਰਾਜਿੰਦਰ ਸਿੰਘ ਝੰਡਾ ਅਤੇ ਪ੍ਰੇਮ ਗਰਗ ਜੀ ਨੇ ਸਭ ਦੇ ਰਜਿਸਟਰੇਸ਼ਨ ਫਾਰਮਾ ਨੂੰ ਮੌਕੇ ਤੇ ਤਸਦੀਕ ਕਰ ਵੈਕਸੀਨ ਲਗਵਾਉਣ ਵਿੱਚ ਮਦਦ ਕੀਤੀ, ਸਾਬਕਾ ਕੌਂਸਲਰ ਵਿਵੇਕ ਜਲਾਨ, ਵਿਜੈ ਸ਼ਰਮਾ, ਗੋਰਿਸ਼ ਗੋਇਲ, ਅਮਿਤ ਗਰਗ, ਲਲੀਤ ਕੁਮਾਰ ਲੱਕੀ, ਲਵਲੀ ਬੋੜਾਵਾਲੀਆ, ਨੋਨੀ ਗੋਇਲ ਆਦਿ ਸਮਾਜਸੇਵੀ ਹਾਜਰ ਰਹੇ ।