*ਕੋਰੋਨਾ ਦੌਰਾਨ SGPC ਦਾ ਇੱਕ ਹੋਰ ਉਪਰਾਲਾ, ਤਿਆਰ ਕੀਤਾ 100 ਬੈਡਾਂ ਤੋਂ ਬਾਅਦ ਇੱਕ ਹੋਰ 50 ਬੈਡਾਂ ਦਾ corona care center*

0
35

ਬਠਿੰਡਾ 08 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ)  : ਪੰਜਾਬ ‘ਚ ਲਗਤਾਰ ਕੋਰੋਨਾ ਮਰੀਜਾਂ ਦੀ ਗਿਣਤੀ ਵਧਣ ਕਰਕੇ ਮਰੀਜਾਂ ਨੂੰ ਸਿਹਤ ਸਹੂਲਤਾ ਤੱਕ ਨਹੀਂ ਮਿਲ ਰਹੀਆਂ। ਇਸ ਨੂੰ ਦੇਖਦੇ ਹੋਏ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖ ਕੋਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਲ ਵਿਖੇ 50 ਬੈਡਾਂ ਦਾ ਕੋਰੋਨਾ ਕੇਅਰ ਸੈਟਰ ਤਿਆਰ ਕਰਕੇ ਆਕਸੀਜਨ ਦਾ ਲੰਗਰ ਲਗਾਇਆਂ ਜਾ ਰਿਹਾ ਹੈ। ਦੱਸ ਦਈਏ ਕਿ ਇਸ ਦੀ ਸੁਰੂਆਤ ਸ਼ਨੀਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਵੱਲੋਂ ਕੀਤੀ ਗਿਆ।

ਕੋਰੋਨਾ ਦੌਰਾਨ SGPC ਦਾ ਇੱਕ ਹੋਰ ਉਪਰਾਲਾ, ਤਿਆਰ ਕੀਤਾ ਇੱਖ ਹੋਰ 50 ਬੈਡਾਂ ਦਾ corona care center

ਦੱਸ ਦਈਏ ਕਿ ਇਸ ਕੋਰੋਨਾ ਕੇਅਰ ਸੈਂਟਰ ਵਿੱਚ 8 ਡਾਕਟਰਾਂ ਅਤੇ 22 ਨਰਸਿੰਗ ਸਟਾਫ ਦੀ ਡਿਊਟੀ ਲਗਾਈ ਗਈ ਹੈ। ਦਮਦਮਾ ਸਾਹਿਬ ਦੇ ਇਸ ਕੋਰੋਨਾ ਕੇਅਰ ਸੈਟਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਸ ਕੇਅਰ ਸੈਂਟਰ ਵਿੱਚ ਰੂਸ ਤੋਂ ਵਿਸ਼ੇਸ ਤੌਰ ਮੰਗਵਾਈਆਂ ਗਈਆਂ ਕਾਨਸੰਟ੍ਰਟਰਾਂ ਰਾਹੀ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਗੰਭੀਰ ਹਾਲਤਾਂ ਲਈ ਐਬੂਲੈਸ ਰਾਹੀਂ ਮਰੀਜ਼ ਨੂੰ ਹਸਪਤਾਲ ਭੇਜਿਆ ਜਾਵੇਗਾ।

ਕੋਰੋਨਾ ਦੌਰਾਨ SGPC ਦਾ ਇੱਕ ਹੋਰ ਉਪਰਾਲਾ, ਤਿਆਰ ਕੀਤਾ ਇੱਖ ਹੋਰ 50 ਬੈਡਾਂ ਦਾ corona care center

ਉਧਰ ਬੀਬੀ ਜਾਗੀਰ ਕੌਰ ਨੇ ਦੱਸਿਆ ਕਿ ਇਸ ਤੋਂ ਬਾਅਦ ਭੁੱਲਥ, ਜਲੰਧਰ ਅਤੇ ਪਟਿਆਲਾ ਵਿਖੇ ਵੀ ਅਜਿਹੇ ਕੋਰੋਨਾ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ‘ਤੇ ਸਿਹਤ ਸਹੂਲਤਾਂ ਦੇ ਪ੍ਰਬੰਧਾ ਨੂੰ ਲੈ ਕੇ ਸਵਾਲ ਖੜੇ ਕੀਤੇ। ਉਨ੍ਹਾਂ ਬਠਿੰਡਾ ਵਿਖੇ ਕੈਂਸਰ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਨੂੰ ਰੱਖਣ ‘ਤੇ ਵੀ ਸਰਕਾਰ ਨੂੰ ਘੇਰਿਆ। ਨਾਲ ਹੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨਹੀ ਸਗੋਂ ਅਫਸਰਸ਼ੀਹੀ ਚਲਾ ਰਹੀ ਹੈ।

LEAVE A REPLY

Please enter your comment!
Please enter your name here