*ਹਰ ਘਰ ਵੈਕਸੀਨ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ*

0
174

ਬੁਢਲਾਡਾ (ਸਾਰਾ ਯਹਾਂ/ਅਮਨ ਮਹਿਤਾ) ਕਰੋਨਾ ਦੇ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਬੁਢਲਾਡਾ ਦੀ ਮਦਦ ਨਾਲ ਗਊ ਸੇਵਾ ਦਲ ਬੁਢਲਾਡਾ ਅਤੇ ਮਹਾਂ ਕਾਵੜ ਸੰਘ ਪੰਜਾਬ, ਬਰਾਂਚ ਬੁਢਲਾਡਾ ਵੱਲੋਂ ਹਰ ਘਰ ਵੈਕਸੀਨ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ । ਜਿਸ ਤਹਿਤ ਬੁਢਲਾਡਾ ਦੇ ਹਰ ਗਲੀ ਮੁਹੱਲੇ ਵਿੱਚ ਕੈੰਪ ਲਗਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਅੱਜ ਚੋੜੀ ਗਲੀ ਵਿੱਚ ਜੈ ਦੁਰਗਾ ਭਜਨ ਮੰਡਲ ਦੇ ਦਫਤਰ ਵਿਚੋ

ਕੀਤੀ ਗਈ, ਇਸ ਦੌਰਾਨ 170 ਦੇ ਲੱਗਭਗ ਮਹਿਲਾਵਾਂ ਅਤੇ ਪੁਰਸ਼ਾਂ  ਦੇ ਵੈਕਸੀਨ ਲਗਾਈ ਗਈ । ਇਸ ਮੌਕੇ ਗਊ ਸੇਵਾ ਦਲ ਦੇ ਪ੍ਰਧਾਨ ਸੰਜੂ ਕਾਠ  ਅਤੇ ਮਹਾਂ ਕਾਵੜ ਸੰਘ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਮੌਕੇ ਨੌਜਵਾਨਾਂ ਚ ਜਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ। ਓਹਨਾ ਦਸਿਆ ਕਿ ਕਲ 9 ਮਈ ਦਿਨ ਐਂਤਵਾਰ ਨੂੰ ਕਬੀਰ ਆਸ਼ਰਮ ਵਿਖੇ ਕਰੋਨਾ ਵੈਕਸੀਨ ਕੈਂਪ ਲਗਾਇਆ ਜਾਵੇਗਾ।  ਵੈਕਸੀਨ ਲਗਵਾਉਣ ਵਾਲੇ ਵਿਅਕਤੀ ਆਪਣਾ ਅਧਾਰ ਕਾਰਡ ਜਰੂਰ ਲੈਕੇ ਆਉਣ। ਓਹਨਾ ਕਿਹਾ ਕਿ ਅਪਾਹਿਜ ਅਤੇ ਬੀਮਾਰ ਲੋਕਾਂ ਦੇ ਘਰ ਜਾ ਕੇ ਵੈਕਸੀਨ ਲਗਾਉਣ ਸਬੰਧੀ ਸਿਹਤ ਵਿਭਾਗ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਇਸ ਮੌਕੇ ਰਜਿੰਦਰ ਗੋਇਲ, ਰਾਕੇਸ਼ ਗੋਇਲ, ਗੋਰਿਸ਼ ਗੋਇਲ, ਮੁਹੱਮਦ ਅਲੀ, ਦੀਪੂ ਗਰਗ, ਵਿਸ਼ਵਦੀਪ ਕਾਕੂ, ਅਮਿਤ ਗਰਗ ਆਦਿ ਹਾਜਰ ਸਨ।

LEAVE A REPLY

Please enter your comment!
Please enter your name here