“5 ਜੀ ਸੇਵਾ”
ਦੱਖਣੀ ਕੋਰੀਆ, ਚੀਨ, ਅਮਰੀਕਾ ਵਿਚ 5 ਜੀ ਸੇਵਾ ਦੀ ਸ਼ੁਰੂਆਤ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ। ਹੁਣ ਦੁਨੀਆਂ ਭਰ ਵਿੱਚ 70 ਦੇਸ਼ਾਂ ਵਿੱਚ ਇਹ ਸੇਵਾ ਸ਼ੁਰੂ ਹੋ ਚੁੱਕੀ ਹੈ। ਕਈ ਦੇਸ਼ ਇਸ ਤੋਂ ਅੱਗੇ ਲੰਘ ਕੇ 6 ਜੀ ਸੇਵਾ ਦੀ ਤਿਆਰੀ ਵਿੱਚ ਰੁੱਝ ਚੁੱਕੇ ਹਨ।
5 ਜੀ ਸੇਵਾ ਦੀ ਸਰਕਾਰ ਵੱਲੋਂ ਪਰੀਖਣ ਦੀ ਮੰਨਜ਼ੂਰੀ ਮਿਲਣ ਤੇ ਟੈਲੀਕਾਮ ਕੰਪਨੀਆਂ ਹਰਕਤ ਵਿਚ ਆ ਗਈਆਂ ਹਨ।
ਇਹ 5 ਜੀ ਦਾ ਪ੍ਰਯੋਗ ਦਸੰਬਰ 2021 ਤੱਕ ਜਾਰੀ ਰਹੇਗਾ।
ਇਸ ਲਈ ਟੈਲੀਕਾਮ ਖੇਤਰ ਦੀਆਂ ਵੱਡੀਆਂ ਕੰਪਨੀਆਂ ਜਿਵੇਂ ਭਾਰਤੀ ਏਅਰਟੈੱਲ, ਰਿਲਾਇੰਸ ਜਿਓਂ, ਵੋਡਾਫੋਨ ਆਈਡੀਆ ਅਤੇ ਮਹਾਂਨਗਰ ਟੈਲੀਫੋਨ ਨਿਗਮ ਲਿਮਟਿਡ ਨੇ ਪ੍ਰਯੋਗ ਕਰਨ ਲਈ ਅਪਲਾਈ ਕੀਤਾ ਹੋਇਆ ਹੈ।
ਰਿਲਾਇੰਸ ਜਿਓਂ ਨੇ ਆਪਣੀ ਤਕਨੀਕ ਆਪ ਵਿਕਸਿਤ ਕੀਤੀ ਹੈ ਪਰ ਉਹ ਵੀ ਇਸ ਟਰਾਇਲ ਵਿੱਚ ਹਿੱਸਾ ਪਾਵੇਗੀ।
5 ਜੀ ਸੇਵਾ ਲਈ ਦੂਰਸੰਚਾਰ ਵਿਭਾਗ ਇਹਨਾਂ ਕੰਪਨੀਆਂ ਨੂੰ 700 ਮੈਗਾਹਰਟਜ਼ ਬੈਂਡ ਦੀ ਏਅਰਵੇਵ ਉਪਲੱਬਧ ਕਰਵਾਏਗਾ। ਇਸ ਏਅਰਵੇਵ ਦਾ ਇਸਤੇਮਾਲ ਪ੍ਰੀਖਣ ਕਰਨ ਵਾਲੀਆਂ ਕੰਪਨੀਆਂ ਵਪਾਰਿਕ ਤੌਰ ਤੇ ਨਹੀਂ ਕਰ ਸਕਣਗੀਆਂ, ਉਲੰਘਣਾ ਕਰਨ ਤੇ ਕੰਪਨੀਆਂ ਦਾ ਪ੍ਰੀਖਣ ਰੋਕਿਆ ਜਾਵੇਗਾ।
ਦੂਰਸੰਚਾਰ ਵਿਭਾਗ ਵੱਲੋਂ ਵੱਖਰੇ ਤੌਰ ਤੇ ਸਪੈਕਟ੍ਰਮ ਦੀ ਅਲਾਟਮੈਂਟ ਕੀਤੀ ਜਾਵੇਗੀ, ਇਹ ਕੰਪਨੀਆਂ ਪਹਿਲਾਂ ਪ੍ਰਾਪਤ ਸਪੈਕਟ੍ਰਮ ਤੇ ਵੀ 5 ਜੀ ਦਾ ਪ੍ਰੀਖਣ ਕਰ ਸਕਦੀਆਂ ਹਨ।
ਏਅਰਟੈੱਲ ਅਤੇ ਰਿਲਾਇੰਸ ਜਿਓਂ ਕੰਪਨੀਆਂ 5 ਜੀ ਸੇਵਾ ਲਈ ਪਹਿਲਾਂ ਹੀ ਤਿਆਰ ਹਨ। ਅਮਰੀਕੀ ਕੰਪਨੀ ਕੁਆਲਕਾਮ ਨਾਲ ਮਿਲਕੇ ਰਿਲਾਇੰਸ ਅਮਰੀਕਾ ਵਿੱਚ ਇਸ ਦਾ ਸਫ਼ਲ ਪ੍ਰਯੋਗ ਕਰਨ ਚੁੱਕੀ ਹੈ।
5 ਜਨਰੇਸ਼ਨ ਦੀ ਸੇਵਾ ਸ਼ੁਰੂ ਹੋਣ ਨਾਲ 4 ਜੀ ਦੇ ਮੁਕਾਬਲੇ 10 ਗੁਣਾਂ ਵੱਧ ਸਪੀਡ ਨਾਲ ਡਾਉਨਲੋਡ ਦੀ ਸਹੂਲਤ ਮਿਲੇਗੀ।
5 ਜੀ ਨਾਲ ਦਵਾਈਆਂ, ਸਿੱਖਿਆ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਕਈ ਨਵੇਂ ਰਾਹ ਖੁੱਲ੍ਹਣਗੇ।