*ਮੁਹਾਲੀ ਪੁਲਿਸ ਨੇ ਵੈਕਸੀਨ ਲਗਵਾਉਣ ਵਾਲਿਆਂ ਲਈ ਸ਼ੁਰੂ ਕੀਤੀ ਇਹ ਸੇਵਾ, ਹਰ ਪਾਸੇ ਹੋ ਰਹੀ ਸ਼ਲਾਘਾ*

0
81

ਮੁਹਾਲੀ 06 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾਵਾਇਰਸ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ। ਦਿਨੋ-ਦਿਨ ਕੋਰੋਨਾ ਦੇ ਕੇਸ ਰਿਕਾਰਡ ਤੋੜ ਸਾਹਮਣੇ ਆ ਰਹੇ ਹਨ। ਇਸ ਦੇ ਮੱਦੇਨਜ਼ਰ ਜਿੱਥੇ ਲੋਕਾਂ ਨੂੰ ਸਰਕਾਰਾਂ ਵਲੋਂ ਕੋਰੋਨਾ ਟੀਕਾ ਲਗਵਾਉਣ ਲਈ ਲਗਾਤਾਰ ਕਿਹਾ ਜਾ ਰਿਹਾ ਹੈ, ਉੱਥੇ ਹੀ ਬਹੁਤ ਸਾਰੇ ਬਜ਼ੁਰਗ ਲੋਕ ਸਿਹਤ ਦਿੱਕਤਾਂ ਕਰਕੇ ਵੈਕਸੀਨ ਸੈਂਟਰ ਨਹੀਂ ਪਹੁੰਚ ਪਾ ਰਹੇ। ਅਜਿਹੇ ‘ਚ ਮੁਹਾਲੀ ਪੁਲਿਸ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਤਾਂ ਜੋ ਲੋਕ ਕੇਂਦਰ ਵਿਚ ਜਾ ਸਕਣ ਅਤੇ ਕੋਰੋਨਾ ਟੀਕਾ ਲਗਾਉਣ।

ਅਜਿਹੇ ਲੋਕਾਂ ਜਾਂ ਬਜ਼ੁਰਗ ਜੋ ਖੁਦ ਟੀਕਾਕਰਨ ਕੇਂਦਰ ਨਹੀਂ ਜਾ ਸਕਦੇ ਉਨ੍ਹਾਂ ਲਈ ਮੁਹਾਲੀ ਪੁਲਿਸ ਨੇ ਖਾਸ ਸੇਵਾ ਸ਼ੁਰੂ ਕੀਤੀ ਹੈ।  ਮੁਹਾਲੀ ਪੁਲਿਸ ਅਜਿਹੇ ਲੋਕਾਂ ਨੂੰ ਘਰ ਤੋਂ ਕਾਰ ਵਿਚ ਖੁਦ ਟੀਕਾਕਰਨ ਕੇਂਦਰ ਅਤੇ ਹਸਪਤਾਲ ਲੈ ਜਾ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੂੰ ਹਸਪਤਾਲਾਂ ‘ਚ ਵੀ ਲੰਬੀਆਂ ਕਤਾਰਾਂ ਵਿਚ ਨਹੀਂ ਖੜ੍ਹੇ ਹੋਣ ਦੀ ਲੋੜ ਨਹੀਂ ਪੈਂਦੀ ਸਗੋਂ ਡਾਕਟਰ ਇਨ੍ਹਾਂ ਬਜ਼ੁਰਗ ਨੂੰ ਹਸਪਤਾਲ ਦੇ ਬਾਹਰ ਕਾਰ ਵਿਚ ਟੀਕਾ ਲਗਾ ਰਹੇ ਹਨ।ਇਹ ਸੇਵਾ ਮੁਹਾਲੀ ਪੁਲਿਸ ਨੇ ਵੀਰਵਾਰ ਤੋਂ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਮੁਹਾਲੀ ਪੁਲਿਸ ਨੇ ਇਸ ਦੇ ਲਈ 7 ਵਾਹਨ ਕਿਰਾਏ ‘ਤੇ ਲਏ ਹਨ। ਇਸ ਸੇਵਾ ਦੀ ਜ਼ਰੂਰਤ ਵਾਲਿਆਂ ਲਈ ਪੰਜਾਬ ਪੁਲਿਸ ਵਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ। ਜਿਸ ‘ਤੇ ਕਾਲ ਕਰਕੇ ਇਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਫੋਨ ਕਰਨ ਵਾਲਿਆਂ ਨੂੰ ਟੀਕਾਕਰਨ ਕੇਂਦਰ ‘ਤੇ ਲਿਜਾਣ ਅਤੇ ਫਿਰ ਘਰ ਪਹੁੰਚਾਉਂਦੇ ਹਨ।

LEAVE A REPLY

Please enter your comment!
Please enter your name here