*ਸਰਕਾਰ ਦੇ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਦਾਅਵਿਆਂ ਦੀ ਨਿਕਲੀ ਫੂਕ*

0
31

ਬਰੇਟਾ 02 ਮਈ(ਸਾਰਾ ਯਹਾਂ/ ਰੀਤਵਾਲ) ਸੂਬਾ ਸਰਕਾਰ ਵੱਲੋ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ
ਦਾਅਵੇ ਹਮੇਸ਼ਾ ਖੋਖਲੇ ਸਿੱਧ ਹੁੰਦੇ ਹਨ । ਜਿਸ ਦੀ ਮਿਸਾਲ ਬਰੇਟਾ ਦੇ ਸਿਵਲ ਹਸਪਤਾਲ ਤੋਂ ਮਿਲਦੀ ਹੈ । ਜਦੋਂ ਤੋਂ
ਕਰੋੜਾਂ ਰੁਪਏ ਦੀ ਲਾਗਤ ਨਾਲ ਇਸ ਹਸਪਤਾਲ ਦੀ ਨਵੀਂ ਇਮਾਰਤ ਬਣੀ ਹੈ । ਉਸੇ ਸਮੇਂ ਤੋਂ ਹੀ ਇਸ ‘ਚ ਡਾਕਟਰਾਂ
ਅਤੇ ਹੋਰ ਸਟਾਫ ਦੀਆਂ ਅਸਾਮੀਆਂ ਖਾਲੀ ਪਈਆਂ ਹਨ । ਜਿਸ ਕਰਕੇ ਸ਼ਹਿਰ/ਇਲਾਕੇ ਦੇ ਲੋਕ ਨਿੱਜੀ ਹਸਪਤਾਲਾਂ ਤੋਂ
ਮਹਿੰਗੇ ਮੁੱਲ ‘ਚ ਇਲਾਜ ਕਰਵਾਉਣ ਦੇ ਲਈ ਮਜਬ¨ਰ ਹਨ । ਜਾਣਕਾਰੀ ਅਨੁਸਾਰ ਇਸ ਹਸਪਤਾਲ ਦੀ ਸਮੱਰਥਾ 30
ਬਿਸਤਰਿਆਂ ਦੀ ਹੈ । ਇਸ ਹਸਪਤਾਲ ਵਿੱਚ ਕੁੱਲ 54 ਆਸਮੀਆਂ ਮਨਜੂਰ ਹਨ ਪ੍ਰਤੂੰ ਚਿੰਤਾ ਦੀ ਗੱਲ ਇਹ ਹੈ ਕਿ
ਇਨ੍ਹਾਂ ਕੁੱਲ ਆਸਮੀਆਂ ਵਿੱਚੋਂ 42 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹਨ । ਇਲਾਕੇ ਦੇ ਲੋਕਾਂ ਲਈ
ਮੰਦਭਾਗੀ ਗੱਲ ਇਹ ਵੀ ਹੈ ਕਿ ਇਹ ਹਸਪਤਾਲ ਬਰੇਟਾ ਇਲਾਕੇ ਦੇ 22 ਪਿੰਡਾਂ ਤੋ ਇਲਾਵਾ , ਸਥਾਨਕ ਸ਼ਹਿਰ ਅਤੇ ਦੂਰੋ
ਪਾਰ ਆਏ ਹੋਰ ਮਰੀਜ਼ਾਂ ਲਈ ਵੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਥਾਪਿਤ ਕੀਤਾ ਗਿਆ ਸੀ । ਜੋ ਹੁਣ ਖੁਦ ਹੀ
ਸੱਖਣੇ ਪਣ ਦਾ ਸੰਤਾਪ ਹੰਢਾ ਰਿਹਾ ਹੈ । ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਕਿਸੇ ਵੇਲੇ ਵੀ ਲੋੜ ਪੈਣ ਤੇ
ਮਹਿਲਾ ਡਾਕਟਰ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਇਨ੍ਹਾਂ ਔਰਤਾਂ ਨੂੰ ਬੁਢਲਾਡਾ ਜਾਂ ਮਾਨਸਾ ਦੇ
ਹਸਪਤਾਲਾਂ ‘ਚ ਜਣੇਪੇ ਲਈ ਜਾਣਾ ਪੈਦਾ ਹੈ । ਸਰਕਾਰ ਵੱਲੋ ਇਸ ਹਸਪਤਾਲ ਤੇ ਵੱਡਾ ਬਜਟ ਖਰਚ ਕੀਤੇ ਜਾਣ ਦੇ ਬਾਵਜੂਦ ਵੀ
ਇਹ ਸਿਰਫ ਮਰੀਜ਼ਾ ਨੂੰ ਬਾਹਰਲੇ ਹਸਪਤਾਲਾਂ ਲਈ ਰੈਫਰ ਕਰਨ ਦਾ ਹੀ ਇੱਕ ਸਾਧਨ ਬਣਕੇ ਰਹਿ ਗਿਆ ਹੈ । ਇੱਥੇ ਇਹ
ਗੱਲ ਵੀ ਦੱਸਣਯੋਗ ਹੈ ਕਿ ਬਰੇਟਾ ‘ਚ ਗੰਭੀਰ ਬਿਮਾਰੀਆਂ ਏਡਜ਼ ਅਤੇ ਕੈਂਸਰ ਦੇ ਪੀੜਤਾਂ ਦੀ ਗਿਣਤੀ ਸੈਂਕੜੈ ਦੇ
ਕਰੀਬ ਅੱਪੜ ਚੁੱਕੀ ਹੈ । ਜਦ ਖਾਲੀ ਪਈਆਂ ਆਸਮੀਆਂ ਨੂੰ ਲੈ ਕੇ ਡਾਕਟਰ ਗੌਤਮ ਕੁਮਾਰ ਨਾਲ ਗੱਲ ਕੀਤੀ ਤਾਂ
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਬਰੇਟਾ ‘ਚ 42 ਦੇ ਕਰੀਬ ਆਸਮੀਆਂ ਖਾਲੀ੍ਹ ਹਨ । ਜਿਸਦੇ ਲਈ ਅਸੀਂ ਲਿਖਤੀ ਰੂਪ ‘ਚ
ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਾਂ ।

LEAVE A REPLY

Please enter your comment!
Please enter your name here