“ਪਦਮ ਵਿਭੂਸ਼ਨ ਜੀਨੀਅਸ ਸੋਲੀ ਜਹਾਂਗੀਰ ਸੋਰਾਬਜੀ”
ਭਾਰਤ ਦੇ ਦੋ ਵਾਰ ਅਟਾਰਨੀ ਜਨਰਲ ਰਹੇ ਸੋਲੀ ਜਹਾਂਗੀਰ ਸੋਰਾਬਜੀ ਇੱਕ ਮੰਨੇ-ਪ੍ਰਮੰਨੇ ਵਕੀਲ ਅਤੇ ਦੂਰ-ਦਰਸ਼ੀ ਵਿਅਕਤੀ ਸਨ।
ਸਾਲ 1930 ਵਿੱਚ ਇੱਕ ਪਾਰਸੀ ਪਰਿਵਾਰ ਵਿੱਚ ਪੈਦਾ ਹੋਏ,ਸਾਲ1953 ਵਿੱਚ ਉਨ੍ਹਾਂ ਬੰਬੇ ਹਾਈਕੋਰਟ ਵਿੱਚ ਵਕਾਲਤ ਸ਼ੁਰੂ ਕੀਤੀ , ਸੋਰਾਬਜੀ ਨੇ ਆਪਣੀ ਲਗਨ ਅਤੇ ਮਿਹਨਤ ਸਦਕਾ ਕਈ ਉੱਚ ਮੁਕਾਮ ਹਾਸਿਲ ਕੀਤੇ। ਪੂਰੀ ਦੁਨੀਆਂ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਨੂੰ ਦੇਖਦੇ ਹੋਏ ਸੋਰਾਬਜੀ ਨੂੰ “ਜੀਨੀਅਸ” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ।
ਸਾਲ 1997 ਦੇ ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਨਾਈਜੀਰੀਆ ਵਿੱਚ ਵਿਸ਼ੇਸ਼ ਦੂਤ ਨਿਯੁਕਤ ਕੀਤਾ ਗਿਆ। ਸੰਯੁਕਤ ਰਾਸ਼ਟਰ ਵੱਲੋਂ ਉਨ੍ਹਾਂ ਨੂੰ ਨਾਈਜੀਰੀਆ ਵਿੱਚ ਮਨੁੱਖੀ ਅਧਿਕਾਰਾਂ ਦੇ ਹਾਲਾਤ ਤੇ ਰਿਪੋਰਟ ਕਰਨ ਲਈ ਚੁਣਿਆ ਗਿਆ।
ਸਾਲ 1989 ਤੋਂ 1990 ਤੱਕ
ਅਤੇ ਦੁਬਾਰਾ 1998 ਤੋਂ 2004 ਤੱਕ ਅਟਾਰਨੀ ਜਨਰਲ ਰਹੇ।
ਸੋਰਾਬਜੀ ਨੇ 2000 ਤੋਂ ਲੈਕੇ
2006ਤੱਕ ਹੇਗ ਵਿੱਚ ਪਰਮਾਨੈਂਟ ਕੋਰਟ ਆਫ਼ ਆਰਬਿਟਰੇਸ਼ਨ ਦੇ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ।
ਸੋਲੀ ਜਹਾਂਗੀਰ ਸੋਰਾਬਜੀ ਨੂੰ ਸਾਲ 2002 ਵਿੱਚ ਬੋਲਣ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਦੇ ਲਈ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਨਾਗਰਿਕ ਐਵਾਰਡ ਪਦਮ ਵਿਭੂਸ਼ਨ ਦਿੱਤਾ ਗਿਆ
ਸੋਰਾਬਜੀ ਗੋਲਕਨਾਥ ਅਤੇ ਕੇਸ਼ਵਾਨੰਦਾ ਭਾਰਤੀ ਮਾਮਲਿਆਂ ਸਮੇਤ ਕਈ ਉੱਚ ਕੋਟੀ ਦੇ ਮਾਮਲਿਆਂ ਦਾ ਹਿੱਸਾ ਰਹੇ।
ਪਿਛਲੇ ਦਿਨੀਂ ਕੋਰੋਨਾ ਜਿਹੀ ਬਿਮਾਰੀ ਨੇ ਦੁਨੀਆ ਦਾ ਇਹ ਜੀਨੀਅਸ ਦੁਨੀਆਂ ਕੋਲੋਂ ਖੋਹ ਲਿਆ।