ਮਾਨਸਾ 30 ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ): ਜਿਲ੍ਹਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰਪਾਲ ਗੁਪਤਾ ਦੇ ਦਿਸ਼ਾਂ ਨਿਰਦੇਸ਼ ਤਹਿਤ ਬੀ.ਡੀ.ਪੀ.ਓ ਮਾਨਸਾ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪਿੰਡ ਬੁਰਜ ਰਾਠੀ, ਕੱਲੋਂ, ਖਾਰਾ, ਕਰਮਗੜ੍ਹ ਔਤਾਂਵਾਲੀ ਵਾਲੀ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਪੰਚਾਇਤਾਂ ਦੇ ਸਹਿਯੋਗ ਨਾਲ ਟੀਕਾਕਰਨ ਕੀਤਾ ਗਿਆ। ਬੀ.ਡੀ.ਪੀ.ਓ ਮਾਨਸਾ ਸੁਖਵਿੰਦਰ ਸਿੰਘ ਵੱਲੋਂ ਉਪਰੋਕਤ ਪਿੰਡਾਂ ਵਿੱਚ ਪੰਚਾਇਤਾਂ ਦੇ ਸਹਿਯੋਗ ਨਾਲ ਲੋਕਾਂ ਨਾਲ ਕੋਂਸਲਿੰਗ ਕੀਤੀ ਗਈ। ਉਨ੍ਹਾਂ ਨੂੰ ਟੀਕਾਕਰਨ ਕਰਵਾਉਣ ਸੰਬੰਧੀ ਜਾਣਕਾਰੀ ਦਿੱਤੀ। ਪਿੰਡਾਂ ਦੇ ਆਮ ਲੋਕਾਂ ਨੇ ਅੱਗੇ ਆ ਕੇ ਟੀਕਾਕਰਨ ਕਰਵਾਇਆ। ਇਸ ਮੌਕੇ ਸਰਪੰਚ ਰਾਜਪਾਲ ਸਿੰਘ, ਸਮਾਜ ਸੇਵੀ ਹਰਦੀਪ ਸਿੰਘ, ਪੰਚਾਇਤ ਸਕੱਤਰ ਪੁਨੀਤ ਕੁਮਾਰ, ਮਨਦੀਪ ਸਿੰਘ, ਮੈਡਮ ਪੁਸ਼ਪਿੰਦਰ ਕੌਰ, ਡਾ: ਦਿਲਰਾਜ ਕੌਰ, ਏ.ਐੱਨ.ਐੱਮ ਸਵਰਨ ਕੌਰ, ਪੀ.ਓ ਗੁਰਮੀਤ ਕੌਰ, ਜੇ.ਈ ਮਹਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।