ਪਟਿਆਲਾ 28ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ):: ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਤਿੰਨ ਕੈਦੀ ਫਰਾਰ ਹੋ ਗਏ। ਸੂਤਰਾਂ ਅਨੁਸਾਰ ਤਿੰਨ ਦੋਸ਼ੀ ਬੁੱਧਵਾਰ ਸਵੇਰੇ ਤੜਕੇ ਜੇਲ੍ਹ ਬੈਰਕ ਤੋੜ ਕੇ ਫਰਾਰ ਹੋਏ ਹਨ। ਇਨ੍ਹਾਂ ‘ਚ ਇੱਕ ਸ਼ੇਰਜੰਗ ਸਿੰਘ ਯੂਕੇ ਤੋਂ ਡਿਪੋਰਟ ਹੋ ਕੇ ਆਇਆ ਹੈ। ਉਸ ਨੂੰ 22 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਤਿੰਨੋ ਫਰਾਰ ਕੈਦੀ ਪਿਛਲੇ ਹਫਤੇ ਬਠਿੰਡਾ ਜੇਲ੍ਹ ਤੋਂ ਪਟਿਆਲਾ ਸੈਂਟਰਲ ਜੇਲ੍ਹ ਸ਼ਿਫਟ ਕੀਤੇ ਗਏ ਸੀ। ਇਹ ਤਿੰਨੇ ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਫਰਾਰ ਹੋਏ ਹਨ। ਇਹ ਤਿੰਨੋਂ ਕੋਰਾਟਾਈਨ ਬੈਰਕ ‘ਚ ਬੰਦ ਸੀ ਜਿਸ ‘ਚ ਕੈਦੀਆਂ ਲਈ ਸੈੱਲ ਹਨ।
ਪੁਲਿਸ ਜਾਂਚ ਕਰ ਰਹੀ ਹੈ ਕਿ ਕਿਵੇਂ ਉਹ 10 ਫੁੱਟ ਦੀ ਅੰਦਰੂਨੀ ਕੰਧ ਅਤੇ ਫਿਰ ਬਾਹਰੀ ਕੰਧ ਜੋ 12 ਫੁੱਟ ਤੋਂ ਉੱਚੀ ਹੈ, ਨੂੰ ਟੱਪਣ ਵਿੱਚ ਕਾਮਯਾਬ ਰਹੇ। ਹਾਲਾਂਕਿ, ਇਸ ਮਾਮਲੇ ‘ਤੇ ਕੋਈ ਵੀ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ।