ਬੁਢਲਾਡਾ,27 ਅਪਰੈਲ (ਸਾਰਾ ਯਹਾਂ/ਅਮਨ ਮਹਿਤਾ) – ਸਰਕਾਰੀ ਪ੍ਰਾਇਮਰੀ ਸਕੂਲ ਹੀਰੋਂ ਖ਼ੁਰਦ ਦੇ ਅਧਿਆਪਕਾਂ ਨੇ ਇੱਕੋ ਦਿਨ 12 ਬੱਚਿਆਂ ਦੇ ਦਾਖ਼ਲੇ ਕਰਕੇ ਪਿਛਲੇ ਸਾਲ ਨਾਲੋਂ ਦਾਖਲਾ ਵਧਾਇਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਹੀਰੋਂ ਖੁਰਦ ਵਿਖੇ ਸੈਸ਼ਨ 2020-21 ਇਸ ਦੌਰਾਨ 170 ਬੱਚੇ ਵੱਖ-ਵੱਖ ਜਮਾਤਾਂ ਵਿੱਚ ਪੜ੍ਹਦੇ ਸਨ।ਸਕੂਲ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਸੈਸ਼ਨ ਦੌਰਾਨ ਉਨ੍ਹਾਂ ਦੇ ਸਕੂਲ ਨੂੰ 32 ਬੱਚੇ ਲੋੜੀਂਦੇ ਸਨ,ਜਿਨ੍ਹਾਂ ਵਿਚੋਂ 20 ਬੱਚੇ ਵੱਖ ਵੱਖ ਦਿਨਾਂ ਦੌਰਾਨ ਸਮੂਹ ਸਟਾਫ਼ ਦੀ ਮਿਹਨਤ ਸਕਾ ਦਾਖ਼ਲ ਕਰ ਲਏ ਗਏ ਸਨ।ਪਿਛਲੇ ਸਾਲ ਦੇ ਦਾਖਲੇ ਦੇ ਬਰਾਬਰ ਕਰਨ ਵਾਸਤੇ ਉਨ੍ਹਾਂ ਦੇ ਸਕੂਲ ਨੂੰ 12 ਬੱਚੇ ਲੋੜੀਂਦੇ ਸਨ ਜੋ ਕਿ ਸਕੂਲ ਦੇ ਮਿਹਨਤੀ ਅਧਿਆਪਕ ਮੈਡਮ ਗੁਰਮੀਤ ਕੌਰ,ਮੈਡਮ ਜਸਪ੍ਰੀਤ ਕੌਰ ਤੇ ਗੁਰਵਿੰਦਰ ਸਿੰਘ ਨੇ ਇੱਕੋ ਦਿਨ ਘਰ-ਘਰ ਅਤੇ ਖੇਤਾਂ ਵਿਚ ਕੰਮ ਕਰ ਰਹੇ ਮਿਹਨਤਕਸ਼ਾਂ ਕੋਲ ਜਾ ਕੇ ਇਹ ਟੀਚਾ ਪੂਰਾ ਕੀਤਾ।ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਇਸ ਮਿਹਨਤ ਦੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੁਢਲਾਡਾ ਅਮਨਦੀਪ ਸਿੰਘ, ਕਲੱਸਟਰ ਸਕੂਲ ਮੁਖੀ ਰਾਮਪਾਲ ਸਿੰਘ,ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਬਲਾਕ ਕੋਆਰਡੀਨੇਟਰ ਕਸ਼ਮੀਰ ਸਿੰਘ, ਸੀਐੱਮਟੀ ਜਸਵਿੰਦਰ ਸਿੰਘ ਮੰਡੇਰ ਤੇ ਮਨਜਿੰਦਰ ਸਿੰਘ,ਸਰਕਾਰੀ ਪ੍ਰਾਇਮਰੀ ਸਕੂਲ ਹੀਰੋਂ ਖ਼ੁਰਦ ਦੇ ਅਧਿਆਪਕ ਗੁਰਬਾਜ਼ ਸਿੰਘ,ਮੈਡਮ ਮਨਪ੍ਰੀਤ ਕੌਰ,ਸੁਖਵੀਰ ਸਿੰਘ ਤੇ ਗੁਰਮੇਲ ਸਿੰਘ ਨੇ ਸਰਾਹਨਾ ਕੀਤੀ।ਸਕੂਲ ਮੁਖੀ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਸੈਸ਼ਨ ਨਾਲੋਂ ਇਕ ਵਾਧਾ ਇਕ ਬੱਚਾ ਵੱਧ ਦਾਖ਼ਲ ਹੋ ਚੁੱਕਾ ਹੈ ਤੇ ਆਉਂਦੇ ਦਿਨਾਂ ਵਿਚ ਹੋਰ ਮਿਹਨਤ ਕੀਤੀ ਜਾ ਰਹੀ ਹੈ।ਸਕੂਲ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਸੈਸ਼ਨ ਦਾਖਲਾ ਵਧ ਹੋ ਚੁੱਕਾ ਹੈ ਅਤੇ ਵਿਭਾਗ ਵੱਲੋਂ ਦਿੱਤੇ ਗਏ ਟੀਚੇ ਨੂੰ ਸਰ ਕਰਨ ਲਈ ਉਹਨਾਂ ਦਾ ਸਮੁੱਚਾ ਸਟਾਫ਼ ਹੋਰ ਮਿਹਨਤ ਕਰ ਰਿਹਾ ਹੈ।