“ਮਿਸ਼ਨ ਗਗਨਯਾਨ” (ਸੰਪਾਦਕੀ) ਬਲਜੀਤ ਸ਼ਰਮਾ -ਮੁੱਖ ਸੰਪਾਦਕ*

0
17

“ਮਿਸ਼ਨ ਗਗਨਯਾਨ”

ਲਗਭਗ ਦੱਸ ਹਜ਼ਾਰ ਕਰੋੜ ਦੀ ਲਾਗਤ ਵਾਲੇ ਗਗਨਯਾਨ ਮਿਸ਼ਨ ਦੇ 2022 ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਪੁਲਾੜ ਵਿਚ ਭੇਜਣ ਦੀ ਯੋਜਨਾ ਹੈ।
ਪੁਲਾੜ ਵਿੱਚ ਮਨੁੱਖ ਭੇਜਣ ਵਾਲਾ ਭਾਰਤ ਇਸ ਮਿਸ਼ਨ ਦੀ ਕਾਮਯਾਬੀ ਨਾਲ ਦੁਨੀਆਂ ਦਾ ਚੌਥਾ ਦੇਸ਼ ਹੋਵੇਗਾ।
ਇਸ ਮਿਸ਼ਨ ਤੇ ਜਾਣ ਵਾਲੇ ਵਿਅਕਤੀਆਂ ਦੀ ਚੋਣ ਇਸਰੋ ਅਤੇ ਭਾਰਤੀ ਵਾਯੂ ਸੈਨਾ ਮਿਲਕੇ ਕਰਨਗੇ ਜਿਸ ਵਿੱਚ ਦੋ ਪੁਰਸ਼ ਅਤੇ ਇੱਕ ਮਹਿਲਾ ਹੋਵੇਗੀ ਅਤੇ ਇਨ੍ਹਾਂ ਦੀ ਸਿਖਲਾਈ ਵੀ ਦੋਵੇਂ ਰਲ ਕੇ ਕਰਨਗੇ।
ਗਗਨਯਾਨ ਮਿਸ਼ਨ ਦੀ ਉਡਾਣ ਤੋਂ ਪਹਿਲਾਂ ਇਸਰੋ ਟੈਸਟ ਦੇ ਤੌਰ ਤੇ ਦੋ ਮਾਨਵ ਰਹਿਤ ਮਿਸ਼ਨ ਪੁਲਾੜ ਵਿੱਚ ਭੇਜੇਗਾ।
3.7 ਟਨ ਭਾਰਾ ਗਗਨਯਾਨ ਮਿਸ਼ਨ ਦਾ ਕੈਪਸੂਲ ਤਿੰਨ ਵਿਅਕਤੀਆਂ ਨੂੰ 7 ਦਿਨਾਂ ਲਈ 400 ਕਿਲੋਮੀਟਰ ਦੀ ਉਚਾਈ ਤੇ ਧਰਤੀ ਦੀ ਪ੍ਰਕਰਮਾ ਕਰਵਾਏਗਾ। ਇਸਰੋ ਅਤੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਦੁਆਰਾ ਇਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਸ ਪੁਲਾੜ ਕੈਪਸੂਲ ਵਿੱਚ ਜੀਵਨ ਨਿਯੰਤਰਣ ਪ੍ਰਣਾਲੀ ਹੋਵੇਗੀ। ਇਸ ਵਿੱਚ ਇੱਕ ਮੁੱਖ ਇੰਜਨ ਤੇ ਛੋਟੇ ਇੰਜਣ ਹੋਣਗੇ ਜੋ ਕੈਪਸੂਲ ਲਈ ਦਿਸ਼ਾ ਅਤੇ ਪ੍ਰਵਰਤਨ ਵਿੱਚ ਸਹਾਇਕ ਹੋਣਗੇ।
ਇਸ ਮਿਸ਼ਨ ਵਿੱਚ ਜਾਣ ਵਾਲੇ ਵਿਅਕਤੀ ਸੂਖਮ ਗੁਰੱਤਾ ਟੈਸਟ ਕਰਨਗੇ।
ਇਸ ਮਿਸ਼ਨ ਦੀ ਸਫ਼ਲਤਾ ਨਾਲ ਨਵੇਂ ਵਿਦਿਆਰਥੀਆਂ ਨੂੰ ਸਿੱਖਣ ਲਈ ਬਹੁਤ ਕੁਝ ਮਿਲੇਗਾ। ਇਸਰੋ ਇਸ ਦੀ ਸਫ਼ਲਤਾ ਨਾਲ ਆਪਣੇ ਕਦਮ ਹੋਰ ਮਜ਼ਬੂਤ ਕਰੇਗੀ।

ਬਲਜੀਤ ਸ਼ਰਮਾ -ਮੁੱਖ ਸੰਪਾਦਕ

LEAVE A REPLY

Please enter your comment!
Please enter your name here