ਮਾਨਸਾ, 25—04—2021 (ਸਾਰਾ ਯਹਾਂ/ਜੋਨੀ ਜਿੰਦਲ): ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੲ ੇ ਦੱਸਿਆ
ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਨਾਈ
ਗਈ ਹੈ। ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤ ੇ ਇੰਸਪੈਕਟਰ ਜਨਰਲ ਪੁਲਿਸ
ਬਠਿੰਡਾ ਰੇਂਜ ਬਠਿੰਡਾ ਜੀ ਦੀਆਂ ਗਾਈਡਲਾਈਨਜ਼ ਅਨੁਸਾਰ ਜਿਲਾ ਅੰਦਰ ਨਸਿ਼ਆ ਦੀ ਮੁਕ ੰਮਲ ਰੋਕਥਾਮ ਸਬੰਧੀ ਡਰੱਗ
ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਮਾਨਸਾ ਪੁਲਿਸ ਵੱਲੋ ਚੱਪੇ ਚੱਪੇ ਤੇ
ਸੁਰੱਖਿਆਂ ਪ੍ਰਬੰਧ ਮੁਕ ੰਮਲ ਕਰਕੇ ਅਸਰਦਾਰ ਢੰਗ ਨਾਲ ਗਸ਼ਤਾ ਤੇ ਨਾਕਾਬੰਦੀਆ ਜਾਰੀ ਰੱਖੀਆ ਹੋਈਆ ਹਨ। ਇਸੇ
ਮੁਹਿੰਮ ਦੀ ਲੜੀ ਵਿੱਚ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਹਰਿਆਣਾ ਮਾਰਕਾ ਸ਼ਰਾਬ ਦੀ ਪੰਜਾਬ ਅੰਦਰ ਹੋ
ਰਹੀ ਗੈਰ—ਕਾਨੂੰਨੀ ਸਮੱਗਲਿੰਗ ਦੀ ਵੱਡੇ ਪੱਧਰ ਤ ੇ ਖੇਪ ਬਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਥਾਣਾ ਸਿਟੀ ਬੁਢਲਾਡਾ ਦੀ
ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਟਰੱਕ ਯੂਨੀਅਨ ਬੁਢਲਾਡਾ ਮੌਜੂਦ ਸੀ ਤਾਂ
ਇਤਲਾਹ ਮਿਲਣ ਤੇ ਸੰਜੂ ਉਰਫ ਸੰਜੇ ਰਾਮ ਪੁੱਤਰ ਚਰਨਾ ਰਾਮ ਵਾਸੀ ਵਾਰਡ ਨੰ:11 ਬੁਢਲਾਡਾ ਵਿਰੁੱਧ ਮੁਕੱਦਮਾ ਨੰਬਰ
54 ਮਿਤੀ 25—04—2021 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਕਰਾਇਆ
ਗਿਆ। ਐਸ.ਆਈ. ਸੁਰਜਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੀ ਨਿਗਰਾਨੀ ਹੇਠ ਸ:ਥ: ਗੁਰਮੇਲ ਸਿੰਘ
ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌਕਾ ਪਰ ਰੇਡ ਕਰਕੇ ਮੁਲਜਿਮ ਸੰਜੂ ਉਰਫ ਸੰਜੇ ਰਾਮ ਪੁੱਤਰ
ਚਰਨਾ ਰਾਮ ਵਾਸੀ ਬੁਢਲਾਡਾ ਨੂੰ ਕਾਬ ੂ ਕੀਤਾ। ਜਿਸ ਪਾਸੋਂ ਹਰਿਆਣਾ ਮਾਰਕਾ ਸ਼ਰਾਬ ਦੀਆ 312 ਬੋਤਲਾਂ (192 ਬੋਤਲਾਂ
ਸੌਕੀਨ O 120 ਬੋਤਲਾਂ ਸ਼ਹਿਨਾਈ) ਬਰਾਮਦ ਕੀਤੀਆ। ਗ੍ਰਿਫਤਾਰ ਮੁਲਜਿਮ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਸਨੇ
ਇਹ ਸ਼ਰਾਬ ਹਰਿਆਣਾ ਪ੍ਰਾਂਤ ਵਿੱਚੋਂ ਸਸਤੇ ਰੇਟ ਤੇ ਮੁੱਲ ਲਿਆਂਦੀ ਸੀ ਅਤ ੇ ਅੱਗੇ ਮਹਿੰਗੇ ਭਾਅ ਨਾਲ ਆਮ ਲੋਕਾਂ ਨੂੰ
ਵੇਚਣੀ ਸੀ। ਇਹ ਮੁਲਜਿਮ ਨਸਿ਼ਆ ਦਾ ਧੰਦਾ ਕਰਦਾ ਹੈ, ਜਿਸਦੇ ਵਿਰੁੱਧ ਪਹਿਲਾਂ ਵੀ 1 ਮੁਕੱਦਮਾ ਇਰਾਦਾ ਕਤਲ (ਅ/ਧ
307 ਹਿੰਦੰ:) ਦਾ ਅਤ ੇ 1 ਮੁਕੱਦਮਾ ਆਬਕਾਰੀ ਐਕਟ ਦਾ ਦਰਜ਼ ਹੈ, ਜੋ ਅਦਾਲਤ ਵਿੱਚ ਚੱਲਦਾ ਹੋਣ ਕਰਕੇ ਇਹ
ਮੁਲਜਿਮ ਜਮਾਨਤ ਤੇ ਆਇਆ ਹੋਇਆ ਹੈ।
ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਹੋਰ
ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋ, ਕਿਸ ਪਾਸੋਂ ਲੈ ਕੇ ਆਇਆ ਸੀ ਅਤ ੇ ਅੱਗੇ ਕਿੱਥੇ ਵੇਚਣੀ ਸੀ,
ਜਿਸਦੀ ਪੁੱਛਗਿੱਛ ਤੇ ਮੁਕੱਦਮਾਂ ਵਿੱਚ ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ। ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ,
ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਕਿ ਨਸਿ਼ਆਂ ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ
ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।