*ਮਾਨਸਾ ਪੁਲਿਸ ਵਲੋਂ ਸਖ਼ਤੀ..! ਕੋਚਿੰਗ ਸੈਂਟਰ,ਰੈਸਟੋਰੈਂਟ ਸਮੇਤ ਕਲਾਥ ਹਾਊਸ ਦੇ ਮਾਲਕ ਵੱਲੋਂ ਹੁਕਮਾਂ ਦੀ ਉਲੰਘਣਾਂ ਕਰਨ ਸਬੰਧੀ 8 ਮੁਲਜਿਮਾਂ ਨੂੰ ਕੀਤਾ ਗ੍ਰਿਫਤਾਰ*

0
431

ਉਲੰਘਣਾਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ-ਐਸ.ਐਸ.ਪੀ ਮਾਨਸਾ

ਮਾਨਸਾ, 25—04—2021 (ਸਾਰਾ ਯਹਾਂ/ਮੁੱਖ ਸੰਪਾਦਕ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਅ ੈਸ. ਵੱਲੋਂ ਪ੍ਰੈਸ ਨੋਟ ਜਾਰੀ ਕਰਕ ੇ
ਦੱਸਿਆ ਕਿ ਕੋਵਿਡ—19 ਮਹਾਂਮਾਰੀ ਦੇ ਫੈਲਣ ਤੋਂ ਰੋਕਣ ਸਬੰਧੀ ਜਾਰੀ ਹੋਏ ਰੋਕੂ ਹੁਕਮਾਂ ਦੀ ਮੁਕੰਮਲ ਪਾਲਣਾ
ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮਾਨਸਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਬਿਨਾ ਮਾਸਕ 100
ਵਿਆਕਤੀਆਂ ਦੇ ਚਲਾਣ ਕੀਤੇ ਗਏ ਹਨ। ਇਸਤੋਂ ਇਲਾਵਾ ਕੋਚਿੰਗ ਸੈਂਟਰ, ਆਈਲੈਟਸ ਸੈਂਟਰਾਂ, ਰੈਸਟੋਰੈਂਟ
ਅਤੇ ਕਲਾਥ ਹਾਊਸ ਦੇ ਮਾਲਕ/ਸੰਚਾਲਕਾਂ ਵੱਲੋਂ ਕੋਵਿਡ—19 ਦੇ ਹੁਕਮਾਂ/ਹਦਾਇਤਾਂ ਦੀ ਉਲੰਘਣਾਂ ਕਰਕ ੇ
ਆਪਣੇ ਸੈਂਟਰ/ਦੁਕਾਨਾਂ ਖੋਲਣ ਸਬੰਧੀ ਇਹਨਾਂ ਦੇ ਖਿਲਾਫ ਅ/ਧ 188 ਹਿੰ:ਦੰ: ਤਹਿਤ 5 ਮੁਕੱਦਮੇ ਦਰਜ ਼
ਕਰਕੇ 8 ਵਿਆਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ
ਗਈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤਯਾਬੀ ਲਈ ਇਹਨਾਂ ਰੋਕੂ ਹੁਕਮਾਂ/ਸਾਵਧਾਨੀਆਂ ਦੀ
ਸਖਤੀ ਨਾਲ ਪਾਲਣਾ ਕਰਨ ਅਤੇ ਹੋਰਨਾਂ ਨੂੰ ਪਾਲਣਾ ਕਰਨ ਲਈ ਪ੍ਰੇਰਿਤ ਕਰਨ, ਤਾਂ ਹੀ ਇਸ ਮਹਾਂਮਾਰੀ ਤੋਂ
ਬਚਿਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਨਸਾ ਪੁਲਿਸ ਪ ੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ
ਦੀ ਪਾਲਣਾ ਪ੍ਰਤੀ ਵਚਨਬੱਧ ਹੈ ਅਤੇ ਉਲੰਘਣਾਂ ਕਰਨ ਵਾਲ ੇ ਕਿਸੇ ਵੀ ਵਿਅਕਤੀ ਨੂੰ ਬਖਸਿ ਼ਆ ਨਹੀ ਜਾਵੇਗਾ।
ਦਰਜ਼ ਮੁਕੱਦਮਿਆਂ ਦਾ ਸੰਖੇਪ ਵੇਰਵਾ ਨਿਮਨ ਅਨੁਸਾਰ ਹੈ:—

  1. ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਬਰੀਲੀਐਂਟ ਕੋਚਿੰਗ ਸੈਂਟਰ ਮਾਨਸਾ ਦੇ ਸੰਚਾਲਕ
    ਵਨੀਤ ਕੁਮਾਰ ਪੁੱਤਰ ਘਮਸ਼ਾਨ ਦਾਸ ਵਾਸੀ ਮਾਨਸਾ, ਮਹੇਸ਼ ਮਿੱਤਲ ਪ ੁੱਤਰ ਵਿਜੇ ਕੁਮਾਰ ਵਾਸੀ ਮਾਨਸਾ ਅਤੇ
    ਸੰਦੀਪ ਸਿੰਘ ਪੁੱਤਰ ਸਿਮਰਨਪਾਲ ਸਿੰਘ ਵਾਸੀ ਘਰਾਂਗਣਾ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ ਅ/ਧ
    188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮਾਂ ਨੇ ਹਦਾਇਤਾਂ ਦੀ ਉਲੰਘਣਾਂ
    ਕਰਦਿਆ ਆਪਣਾ ਕੋਚਿੰਗ ਸੈਂਟਰ ਖੋਲਿਆ ਹੋਇਆ ਸੀ ਅਤੇ ਬੱਚਿਆਂ ਦਾ ਇਕੱਠ ਕਰਕੇ ਕਲਾਸਾਂ ਲਗਾ ਕੇ
    ਉਹਨਾਂ ਨੂੰ ਕੋਚਿੰਗ ਦੇ ਰਹੇ ਸਨ।
  2. ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਵੱਲੋ ਂ ਰੋਅਸਕਿਲ ਆਈਲ ੈਟਸ ਸੈਂਟਰ ਨੇੜੇ ਡੀ.ਸੀ.
    ਤਿੰਕੋਨੀ ਮਾਨਸਾ ਦੇ ਸੰਚਾਲਕ ਰੌਸ਼ਨ ਲਾਲ ਮਿੱਤਲ ਪੁੱਤਰ ਮੋਤੀ ਰਾਮ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸਦੇ
    ਵਿਰੁੱਧ ਅ/ਧ 188,269 ਹਿੰਦੰ: ਅਤੇ 51 ਡਿਜਾਸਟਰ ਮੈਨੇਜਮ ੈਂਟ ਐਕਟ—2005 ਤਹਿਤ ਮੁਕੱਦਮਾ ਦਰਜ਼

ਕੀਤਾ ਗਿਆ ਕਿ ਮੁਲਜਿਮ ਨੇ ਆਪਣਾ ਆਈਲੈਟਸ ਸੈਂਟਰ ਖੋਲਿਆ ਹੋਇਆ ਸੀ ਅਤੇ ਕਾਫੀ ਬੱਚਿਆ ਨ ੂੰ
ਪੜ੍ਹਾਈ ਕਰਾਉਣ ਲਈ ਬੁਲਾਇਆ ਹੋਇਆ ਸੀ।

  1. ਥਾਣਾ ਸਿਟੀ—2 ਮਾਨਸਾ ਦੀ ਹੀ ਪੁਲਿਸ ਪਾਰਟੀ ਵੱਲੋਂ ਰੋਜਵੁੱਡ ਆਈਲੈਟਸ ਸੈਂਟਰ ਕਚਿਹਰੀ ਰੋਡ
    ਮਾਨਸਾ ਦੇ ਸੰਚਾਲਕ ਯਾਦਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਾਨਸਾ ਅਤੇ ਗੁਰਸ ੇਵਕ ਸਿੰਘ ਪੁੱਤਰ
    ਬਲਵਿੰਦਰ ਸਿੰਘ ਵਾਸੀ ਪਾਤੜਾ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ ਅ/ਧ 188,269 ਹਿੰਦੰ: ਅਤੇ 51
    ਡਿਜਾਸਟਰ ਮੈਨੇਜਮੈਂਟ ਐਕਟ—2005 ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮਾਂ ਨੇ ਆਪਣਾ
    ਆਈਲੈਟਸ ਸੈਂਟਰ ਖੋਲਿਆ ਹੋਇਆ ਸੀ ਅਤੇ ਕਾਫੀ ਬੱਚਿਆਂ ਨੂੰ ਪੜ੍ਹਾਈ ਕਰਾਉਣ ਲਈ ਬੁਲਾਇਆ
    ਹੋਇਆ ਸੀ।
  2. ਥਾਣਾ ਸਿਟੀ—2 ਮਾਨਸਾ ਦੀ ਹੀ ਪੁਲਿਸ ਪਾਰਟੀ ਵੱਲੋਂ ਰਾਮ ਕਲਾਥ ਹਾਊਸ ਮਾਨਸਾ ਦੇ ਮਾਲਕ ਰਾਮ
    ਚੰਦ ਪੁੱਤਰ ਕਿ ੍ਰਸ਼ਨ ਚੰਦ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188,269 ਹਿੰਦੰ: ਅਤੇ 51
    ਡਿਜਾਸਟਰ ਮੈਨੇਜਮੈਂਟ ਐਕਟ—2005 ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ ਨੇ ਆਪਣੇ ਕੱਪੜੇ
    ਦੇ ਸੋਅ—ਰੂਮ ਵਿੱਚ ਜਿਆਦਾ ਇਕੱਠ ਕੀਤਾ ਹੋਇਆ ਸੀ ਅਤੇ ਜਿਹਨਾਂ ਦੇ ਮਾਸਕ ਵੀ ਨਹੀ ਲੱਗਿਆ ਹੋਇਆ
    ਸੀ।
  3. ਥਾਣਾ ਸਿਟੀ—2 ਮਾਨਸਾ ਦੀ ਹੀ ਪੁਲਿਸ ਪਾਰਟੀ ਵੱਲੋਂ ਕੁਵਾਲਿਟੀ ਰੈਸਟੋਰੈਂਟ ਸਿਨੇਮਾ ਰੋਡ ਮਾਨਸਾ ਦ ੇ
    ਮਾਲਕ ਗੁਰਪ੍ਰੀਤ ਸਿੰਘ ਪੁੱਤਰ ਰਾਜਿ ੰਦਰ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ
    188,269 ਹਿੰਦੰ: ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ—2005 ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ
    ਮੁਲਜਿਮ ਆਪਣੇ ਰੈਸਟੋਰੈਂਟ ਵਿੱਚ ਗਾਹਕਾਂ ਦਾ ਇਕੱਠ ਕਰਕੇ ਖਾਣਾ ਖੁਵਾ ਰਿਹਾ ਸੀ।

LEAVE A REPLY

Please enter your comment!
Please enter your name here