ਬੁਢਲਾਡਾ 25 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) :ਕਰੋਨਾ ਮਹਾਂਮਾਰੀ ਦੇ ਕਹਿਰ ਦੇ ਚੱਲਦਿਆਂ ਮੌਤਾ ਦਾ ਸਿਲਸਿਲਾ ਘਟਣ ਦਾ ਨਾਮ ਨਹੀਂ ਲੈ ਰਿਹਾ। ਪ੍ਰੰਸ਼ਾਸਨ ਵੱਲੋਂ ਕਰੋਨਾ ਦੇ ਵਧਦੇ ਹੋਏ ਪ੍ਰਕੋਪ ਨੂੰ ਠੱਲ ਪਾਉਂਣ ਦੇ ਲਈ ਸਰਕਾਰ ਵੱਲੋਂ ਜਾਰੀ ਗਾਇਡਲਾਈਨਜ਼ ਜਿਵੇ ਮਾਸਕ ਪਾਉਣ, ਰਾਤ ਦੇ ਲਾਕਡਾਊਡ ਸਮੇਤ ਸਿਹਤ ਵਿਭਾਗ ਵੱਲੋਂ ਸੈਪਲਿੰਗ ਦੀ ਗਿਣਤੀ ਵਧਾਉਂਣ ਦੇ ਨਾਲ-ਨਾਲ ਕਰੋਨਾ ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਹਨ। ਇੱਥੋਂ 4 ਕਿਲੋਮੀਟਰ ਦੂਰ ਸਥਿਤ ਪਿੰਡ ਦੀ ਇੱਕ 75 ਸਾਲਾਂ ਬਜੁਰਗ ਔਰਤ ਦਾ ਕਰੋਨਾ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਉਕਤ ਔਰਤਜਿੱਥੇ ਪਿਛਲੇ ਤਿੰਨ ਦਿਨਾਂ ਤੋਂ ਫਰੀਦਕੋਟ ਵਿਖੇ ਜੇਰੇ ਸੀ।ਇਲਾਜ ਦੌਰਾਨਬਜੁਰਗ ਔਰਤ ਨੇ ਬੀਤੀ ਰਾਤ ਦਮ ਤੋੜ ਦਿੱਤਾ। ਜਿਸ ਨੂੰ ਉਸ ਦੇ ਪਿੰਡ ਵਿਖੇ ਪੀ.ਪੀ. ਕਿੱਟਾ ਪਾਕੇ ਸਿਹਤ ਵਿਭਾਗ ਦੇ ਕਰਮੀਆ ਵੱਲੋਂ ਸਸਕਾਰ ਕਰ ਦਿੱਤਾ ਗਿਆ ਹੈ।ਇਸ ਸਬੰਧੀ ਸਿਹਤਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਸਾਨੂੰ ਕਰੋਨਾ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਵੱਲੋਂ ਜਾਰੀ ਗਾਇਡਲਾਈਨ ਨੂੰ ਅਪਣਾਉਂਣ ਦੀ ਲੋੜ ਹੈ ਤਾਂ ਜੋ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ।