*ਕੋਵਿਡ ਤੋਂ ਬਚਾਅ ਲਈ ਜਾਰੀ ਕੀਤੇ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆ ਵਿਰੁੱਧ ਅਤੇ ਬਿਨਾ ਮਾਸਕ ਦੇ 60 ਵਿਆਕਤੀਆਂ ਦੇ ਮਾਨਸਾ ਪੁਲਿਸ ਨੇ ਕੱਟੇ ਚਲਾਣ*

0
91

ਮਾਨਸਾ, 24—04—2021 (ਸਾਰਾ ਯਹਾਂ/ਮੁੱਖ ਸੰਪਾਦਕ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਅ ੈਸ. ਵੱਲੋਂ ਪ੍ਰੈਸ ਨੋਟ ਜਾਰੀ ਕਰਕ ੇ
ਦੱਸਿਆ ਕਿ ਕੋਵਿਡ—19 ਮਹਾਂਮਾਰੀ ਦੇ ਫੈਲਣ ਤੋਂ ਰੋਕਣ ਸਬੰਧੀ ਮਾਨਸਾ ਪੁਲਿਸ ਵੱਲੋਂ ਨਿਰੰਤਰ ਯਤਨ ਜਾਰੀ
ਹਨ। ਮਾਨਸਾ ਪੁਲਿਸ ਵੱਲੋਂ ਇਸ ਮਹਾਂਮਾਰੀ ਤੋਂ ਬਚਾਅ ਲਈ ਜਾਰੀ ਹੋਏ ਰੋਕੂ ਹੁਕਮਾਂ ਦੀ ਪਾਲਣਾ ਕਰਦਿਆਂ
ਬਿਨਾ ਮਾਸਕ 60 ਵਿਆਕਤੀਆਂ ਦੇ ਚਲਾਣ ਕੀਤੇ ਗਏ ਅਤੇ ਅ/ਧ 188 ਹਿੰ:ਦੰ: ਤਹਿਤ ਦਰਜ਼ 7
ਮੁਕੱਦਮਿਆਂ ਵਿੱਚ 6 ਵਿਆਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸੇ ਤਰਾ ਕੋਰੋਨਾ ਗਾਈਡਲਾਈਨਜ ਦੀ
ਉਲੰਘਣਾਂ ਕਰਕੇ ਬਿਨਾ ਵਜ੍ਹਾਂ ਘੁੰਮਦੇ ਤਿੰਨ ਸਵਾਰਾਂ (ਟ੍ਰਿਪਲ ਰਾਈਡਰ) ਦੇ 30 ਮੋਟਰਸਾਈਕਲ ਅ/ਧ 207
ਮੋਟਰ ਵਹੀਕਲ ਐਕਟ ਤਹਿਤ ਬੰਦ ਕੀਤੇ ਗਏ ਹਨ। ਐਸ.ਐਸ.ਪੀ. ਮਾਨਸਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ
ਗਈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤਯਾਬੀ ਲਈ ਇਹਨਾਂ ਰੋਕੂ ਹੁਕਮਾਂ/ਸਾਵਧਾਨੀਆਂ ਦੀ
ਸਖਤੀ ਨਾਲ ਪਾਲਣਾ ਕਰਨ ਅਤੇ ਹੋਰਨਾਂ ਨੂੰ ਪਾਲਣਾ ਕਰਨ ਲਈ ਪ੍ਰੇਰਿਤ ਕਰਨ, ਤਾਂ ਹੀ ਇਸ ਮਹਾਂਮਾਰੀ ਤੋਂ
ਬਚਿਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਨਸਾ ਪੁਲਿਸ ਪ ੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ
ਦੀ ਪਾਲਣਾ ਪ੍ਰਤੀ ਵਚਨਬੱਧ ਹੈ ਅਤੇ ਉਲੰਘਣਾਂ ਕਰਨ ਵਾਲ ੇ ਕਿਸੇ ਵੀ ਵਿਅਕਤੀ ਨੂੰ ਬਖਸਿ ਼ਆ ਨਹੀ ਜਾਵੇਗਾ।
ਦਰਜ਼ ਮੁਕੱਦਮਿਆਂ ਦਾ ਸੰਖੇਪ ਵੇਰਵਾ ਨਿਮਨ ਅਨੁਸਾਰ ਹੈ:—

  1. ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਮਾਤਾ ਮਨਸ਼ਾ ਦੇਵੀ ਧਰਮਸ਼ਾਲਾ ਮਾਨਸਾ ਦੇ ਮੈਨੇਜਰ
    ਸੂਰਜ ਕੁਮਾਰ ਪੁੱਤਰ ਮਾਤਾ ਪ੍ਰਸ ਼ਾਦ ਵਾਸੀ ਮਾਨਸਾ ਅਤੇ ਮੋਹਣ ਲਾਲ ਪੁੱਤਰ ਸੁਖਦੇਵ ਸਿ ੰਘ ਵਾਸੀ ਮਾਨਸਾ ਨੂੰ
    ਕਾਬੂ ਕਰਕੇ ਉਹਨਾਂ ਦੇ ਵਿਰੁੱਧ ਅ/ਧ 188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ
    ਮੋਹਣ ਲਾਲ ਨੇ ਆਪਣੇ ਲੜਕੇ ਦੀ ਵਿਆਹ ਪਾਰਟੀ ਪਰ ਜਿਆਦਾ ਇਕੱਠ ਕੀਤਾ ਹੋਇਆ ਸੀ।
  2. ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਅਤੇ ਸੱਤਪਾਲ ਸਿੰਘ
    ਪੁੱਤਰ ਬਲਰਾਜ ਸਿ ੰਘ ਵਾਸੀਅਨ ਫੱਗੂ (ਹਰਿਆਣਾ) ਨੂੰ ਮੋ ਟਰਸਾਈਕਲ ਸਮੇਤ ਕਾਬੂ ਕਰਕੇ ਉਹਨਾਂ ਦੇ ਵਿਰੁੱਧ
    ਅ/ਧ 188 ਹਿੰਦੰ: ਤਹਿਤ ਮੁਕੱਦਮਾ ਦਰਜ ਼ ਕੀਤਾ ਗਿਆ ਕਿ ਇਹ ਮੁਲਜਿਮ ਕਰਫਿਊ ਦੀ ਉਲੰਘਣਾਂ ਕਰਕੇ
    ਰਾਤ ਸਮੇਂ ਬਾਹਰ ਘੁੰਮ ਰਹੇ ਸੀ।
  3. ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋਂ ਹੀ ਮਨਿੰਦਰ ਕੁਮਾਰ ਪ ੁੱਤਰ ਪ੍ਰਕਾਸ ਼ ਚੰਦ ਵਾਸੀ ਬਰੇਟਾ ਨੂ ੰ
    ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਇਹ ਮੁਲਜਿਮ ਰਾਤ
    ਸਮੇਂ ਆਪਣਾ ਪ ੍ਰੀਤ ਰੈਸਟੋਰੈਟ ਖੋਲ ਕੇ ਕਰਫਿਊ ਦੀ ਉਲੰਘਣਾਂ ਕਰ ਰਿਹਾ ਸੀ।
  4. ਥਾਣਾ ਬਰੇਟਾ ਦੀ ਹੀ ਪੁਲਿਸ ਪਾਰਟੀ ਵੱਲੋਂ ਮੁਹੰਮਦ ਬਾਰੀਕ ਪੁੱਤਰ ਸੇਖਸਕ ੂਰ ਵਾਸੀ ਚ ੋਨੀ (ਬਿਹਾਰ)
    ਹਾਲ ਪੰਜਾਬੀ ਢਾਬਾ ਬਰੇਟਾ ਨੂੰ ਕਾਬੂ ਕਰਕ ੇ ਉਸਦੇ ਵਿਰੁੱਧ ਅ/ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ
    ਗਿਆ ਕਿ ਇਹ ਮੁਲਜਿਮ ਰਾਤ ਸਮੇਂ ਆਪਣਾ ਢਾਬਾ ਖੋਲ ਕ ੇ ਕਰਫਿਊ ਦੀ ਉਲੰਘਣਾਂ ਕਰ ਰਿਹਾ ਸੀ।
  5. ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਦੀਪਕ ਬਹਾਦਰ ਘਰਤੀ ਮਗਰ ਅਤੇ ਵਿਨੋਦ
    ਬਹਾਦਰ ਘਰਤੀ ਮਗਰ ਪੁੱਤਰਾਨ ਕੇਸਵ ਬਹਾਦਰ ਵਾਸੀਅਨ ਬੁਢਲਾਡਾ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ
    ਅ/ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਇਹ ਮੁਲਜਿਮ ਰਾਤ ਸਮੇਂ ਆਈ.ਟੀ.ਆਈ.
    ਚੌਕ ਵਿੱਚ ਆਪਣਾ ਆਹਾਤਾ ਖੋਲ ਕੇ ਕਰਫਿਊ ਦੀ ਉਲੰਘਣਾਂ ਕਰ ਰਹੇ ਸੀ।
  6. ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਵਿਨੋਦ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਨੰਗਲ ਕਲਾਂ
    ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਇਸ
    ਮੁਲਜਿਮ ਨੇ ਮਾਸਕ ਵੀ ਨਹੀ ਪਾਇਆ ਹੋਇਆ ਸੀ ਅਤੇ ਰਾਤ ਸਮੇਂ ਆਪਣੀ ਆਂਡੇ/ਮੀਟ ਦੀ ਦੁਕਾਨ ਖੋਲ ਕ ੇ
    ਕਰਫਿਊ ਦੀ ਉਲੰਘਣਾਂ ਕਰ ਰਿਹਾ ਸੀ।
  7. ਥਾਣਾ ਸਦਰ ਮਾਨਸਾ ਦੀ ਹੀ ਪੁਲਿਸ ਪਾਰਟੀ ਵੱਲੋਂ ਗੁਰਬਖਸ ਼ ਸਿੰਘ ਮਾਲਕ ਮਨਸ ੁੱਖ ਢਾਬਾ
    ਠੂਠਿਆਵਾਲੀਆ ਕੈਚੀਆ ਮਾਨਸਾ ਵਿਰੁੱਧ ਅ/ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ
    ਇਹ ਮੁਲਜਿਮ ਰਾਤ ਸਮ ੇਂ ਆਪਣਾ ਢਾਬਾ ਖੋਲ ਕੇ ਕਰਫਿਊ ਦੀ ਉਲੰਘਣਾਂ ਕਰ ਰਿਹਾ ਸੀ।

LEAVE A REPLY

Please enter your comment!
Please enter your name here