*ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪੁੱਜੀ ਕਣਕ ‘ਚੋਂ 89.61 ਫੀਸਦੀ ਦੀ ਖਰੀਦ: ਡਿਪਟੀ ਕਮਿਸ਼ਨਰ*

0
9

ਮਾਨਸਾ, 23 ਅਪ੍ਰੈਲ  (ਸਾਰਾ ਯਹਾਂ/ਮੁੱਖ ਸੰਪਾਦਕ): ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਬੀਤੀ ਸ਼ਾਮ ਤੱਕ ਵੱਖ ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ 3 ਲੱਖ 61 ਹਜ਼ਾਰ 49 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕੁੱਲ ਆਮਦ 4 ਲੱਖ 29 ਸੌ ਮੀਟਰਕ ਟਨ ਹੋਈ ਹੈ ਜਿਸ ਵਿੱਚੋਂ 89.61 ਫੀਸਦੀ ਦੀ ਖਰੀਦ ਕੀਤੀ ਜਾ ਚੁੱਕੀ ਹੈ. 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਪਨਗਰੇਨ ਵੱਲੋਂ 1 ਲੱਖ 29 ਹਜ਼ਾਰ 847 ਮੀਟਰਕ ਟਨ, ਮਾਰਕਫੈਡ ਵੱਲੋਂ 90 ਹਜ਼ਾਰ 75, ਪਨਸਪ ਵੱਲੋਂ 81 ਹਜ਼ਾਰ 625, ਵੇਅਰ ਹਾਊਸ ਵੱਲੋਂ 42 ਹਜ਼ਾਰ 785 ਅਤੇ ਐਫ.ਸੀ.ਆਈ ਵੱਲੋਂ 16 ਹਜ਼ਾਰ 717 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਇਨ੍ਹਾਂ ਏਜੰਸੀਆਂ ਦੁਆਰਾ ਕੱਲ੍ਹ ਸ਼ਾਮ ਤੱਕ 2 ਲੱਖ 18 ਹਜ਼ਾਰ 155 ਮੀਟਰਕ ਟਨ ਲਿਫਟਿੰਗ ਕੀਤੀ ਗਈ ਜੋ ਕਿ 61.42 ਫੀਸਦ ਬਣਦੀ ਹੈ। 

LEAVE A REPLY

Please enter your comment!
Please enter your name here