ਮਾਨਸਾ, 23—04—2021 (ਸਾਰਾ ਯਹਾਂ/ਮੁੱਖ ਸੰਪਾਦਕ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਅ ੈਸ. ਵੱਲੋਂ ਪ੍ਰੈਸ ਨੋਟ ਜਾਰੀ ਕਰਕ ੇ
ਦੱਸਿਆ ਕਿ ਕੋਵਿਡ—19 ਮਹਾਂਮਾਰੀ ਦੇ ਫੈਲਣ ਤੋਂ ਰੋਕਣ ਸਬੰਧੀ ਮਾਨਸਾ ਪੁਲਿਸ ਵੱਲੋਂ ਨਿਰੰਤਰ ਯਤਨ ਜਾਰੀ
ਹਨ। ਇਸ ਮਹਾਂਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਦੇ ਨਵੇਂ ਦਿਸ਼ਾ—ਨਿਰਦੇਸ਼ਾ ਤਹਿਤ ਜਿਲਾ ਮੈਜਿਸਟਰੇਟ
ਮਾਨਸਾ ਜੀ ਵੱਲੋਂ ਜਾਰੀ ਕੀਤੇ ਰੋਕੂ ਹੁਕਮਾਂ ਦੀ ਮਾਨਸਾ ਪੁਲਿਸ ਵੱਲੋਂ ਜਿਲ੍ਹਾ ਅੰਦਰ ਇੰਨ ਬਿੰਨ ਪਾਲਣਾ ਨੂੰ
ਯਕੀਨੀ ਬਨਾਇਆ ਜਾ ਰਿਹਾ ਹੈ। ਕੋਵਿਡ—19 ਮਹਾਂਮਾਰੀ ਦੀ ਦੂਜੀ ਲਹਿਰ ਦੇ ਪਸਾਰੇ ਨੂੰ ਰੋਕਣ ਲਈ ਮਾਨਸਾ
ਪੁਲਿਸ ਵੱਲੋਂ ਨਵੀਆ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਪਿਛਲੇ ਤਿੰਨ ਦਿਨਾਂ ਅੰਦਰ ਬਿਨਾ ਮਾਸਕ
ਪਹਿੰਨੇ 180 ਵਿਆਕਤੀਆਂ ਦੇ ਮਾਸਕ ਚਲਾਣ ਕੀਤੇ ਗਏ ਹਨ। ਜਿਲਾ ਮੈਜਿਸਟਰੇਟ ਮਾਨਸਾ ਜੀ ਵੱਲੋਂ ਜਾਰੀ
ਰੋਕੂ ਹੁਕਮਾਂ ਦੀ ਉਲੰਘਣਾਂ ਸਬੰਧੀ ਜਿਲਾ ਅੰਦਰ ਅ/ਧ 188 ਹਿੰ:ਦੰ: ਤਹਿਤ 8 ਮੁਕੱਦਮੇ ਦਰਜ਼ ਕਰਕੇ 12
ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਜ਼ ਮੁਕੱਦਮਿਆਂ ਦਾ ਸੰਖੇਪ ਵੇਰਵਾ ਨਿਮਨ ਅਨੁਸਾਰ ਹੈ :—
- ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਜੱਗੀ ਸਵੀਟਸ ਹਾਊਸ ਬਣਾਂਵਾਲੀ ਦੇ ਮਾਲਕ ਸੰਦੀਪ
ਕੁਮਾਰ ਪੁੱਤਰ ਰਾਮ ਲਾਲ ਵਾਸੀ ਰਾਏਪੁਰ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188 ਹਿੰਦੰ: ਤਹਿਤ ਮੁਕੱਦਮਾ
ਦਰਜ਼ ਕੀਤਾ ਗਿਆ ਕਿ ਮੁਲਜਿਮ ਆਪਣੇ ਹੋਟਲ ਅੰਦਰ ਗਾਹਕ ਬਿਠਾ ਕੇ ਸਮੋਸੇ ਪਰੋਸ ਕੇ ਜਿਲਾ ਮੈਜਿਸਟਰੇਟ
ਮਾਨਸਾ ਵੱਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾਂ ਕਰ ਰਿਹਾ ਸੀ। - ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋਂ ਲੰਡਨ ਕਿੰਗ ਕੈਫੇ ਸਿਰਸਾ ਕੈਚੀਆ ਸਰਦੂਲਗੜ ਦ ੇ
ਮਾਲਕ ਦਿਲਸ਼ੇਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਝੰਡਾਂ ਕਲਾਂ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188
ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ ਆਪਣੀ ਦੁਕਾਨ ਅੰਦਰ 8.30 ਵਜੇ ਰਾਤ ਤੋਂ
ਬਾਅਦ ਗਾਹਕ ਬਿਠਾ ਕੇ ਪੀਜਾ ਖਵਾ ਰਿਹਾ ਸੀ, ਜਿਸ ਵੱਲੋਂ ਜਿਲਾ ਮੈਜਿਸਟਰੇਟ ਮਾਨਸਾ ਵੱਲੋਂ ਜਾਰੀ ਰੋਕੂ
ਹੁਕਮਾਂ ਦੀ ਉਲੰਘਣਾਂ ਕੀਤੀ ਗਈ ਹੈ। - ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਗੁਰਤੇਜ ਸਿੰਘ ਪੁੱਤਰ ਕਾਕੂ ਸਿੰਘ, ਸੁਰਜੀਤ ਸਿੰਘ
ਪੁੱਤਰ ਕਰਨੈਲ ਸਿੰਘ, ਲਾਭ ਸਿੰਘ ਅਤੇ ਮੱਖਣ ਸਿ ੰਘ ਪੁੱਤਰਾਨ ਗੁਰਚਰਨ ਸਿੰਘ ਵਾਸੀਅਨ ਠੂਠਿਆਵਾਲੀ
ਰੋਡ ਮਾਨਸਾ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ ਅ/ਧ 188,269 ਹਿੰਦੰ: ਤਹਿਤ ਮੁਕੱਦਮਾ ਦਰਜ ਼ ਕੀਤਾ
ਗਿਆ ਕਿ ਇਹ ਮੁਲਜਿਮ ਬਿਨਾ ਮਾਸਕ ਝੁੰਡ ਬਣਾ ਕੇ ਤਾਸ ਼ ਖੇਡ ਰਹੇ ਸੀ, ਜਿਹਨਾਂ ਨੇ ਆਲੇ—ਦੁਆਲੇ ਤਾਸ ਼
ਦੇਖਣ ਵਾਲਿਆ ਦਾ ਇਕੱਠ ਕੀਤਾ ਹੋਇਆ ਸੀ, ਜਿਹਨਾਂ ਵੱਲੋਂ ਜਿਲਾ ਮੈਜਿਸਟਰੇਟ ਮਾਨਸਾ ਵੱਲੋਂ ਜਾਰੀ ਰੋਕ ੂ
ਹੁਕਮਾਂ ਦੀ ਉਲੰਘਣਾਂ ਕੀਤੀ ਗਈ ਹੈ।
- ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋਂ ਸਾਜਨਪ੍ਰੀਤ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਭੰਮੇ ਖੁਰਦ ਨੂੰ
ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ
ਬੱਸ ਸਟੈਂਡ ਲਾਲਿਆਵਾਲੀ ਵਿਖੇ ਦੁਕਾਨ ਲਗਾ ਕੇ ਰਾਤ 9.30 ਵਜੇ ਆਂਡੇ ਵੇਚ ਰਿਹਾ ਸੀ। ਜਿਸ ਵੱਲੋਂ ਜਿਲਾ
ਮੈਜਿਸਟਰੇਟ ਮਾਨਸਾ ਵੱਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾਂ ਕੀਤੀ ਗਈ ਹੈ। - ਥਾਣਾ ਝੁਨੀਰ ਦੀ ਹੀ ਪੁਲਿਸ ਪਾਰਟੀ ਵੱਲੋਂ ਜਗਦੀਸ਼ ਪੁੱਤਰ ਸਾਉਣ ਸਿੰਘ ਵਾਸੀ ਨੰਗਲ ਖੁਰਦ ਨੂੰ
ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ
ਬੱਸ ਸਟੈਂਡ ਲਾਲਿਆਵਾਲੀ ਵਿਖੇ ਰਾਤ 9.30 ਵਜੇ ਆਹਾਤਾ ਚਲਾ ਰਿਹਾ ਸੀ। ਜਿਸ ਵੱਲੋਂ ਜਿਲਾ ਮੈਜਿਸਟਰੇਟ
ਮਾਨਸਾ ਵੱਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾਂ ਕੀਤੀ ਗਈ ਹੈ। - ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਮਨਜੀਤ ਸਿੰਘ ਪ ੁੱਤਰ ਸੱਤਪਾਲ ਸਿੰਘ ਵਾਸੀ
ਬੁਢਲਾਡਾ ਨੂੰ ਕਾਬੂ ਕਰਕ ੇ ਉਸਦੇ ਵਿਰੁੱਧ ਅ/ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ
ਮੁਲਜਿਮ ਨੇ ਆਪਣੀ ਮਠਿਆਈ ਦੀ ਦੁਕਾਨ ਰਾਤ 8.00 ਵਜੇ ਤੋਂ ਬਾਅਦ ਖੋਲ ਕੇ ਜਿਲਾ ਮੈਜਿਸਟਰੇਟ ਮਾਨਸਾ
ਵੱਲੋਂ ਜਾਰੀ ਰੋਕ ੂ ਹੁਕਮਾਂ ਦੀ ਉਲੰਘਣਾਂ ਕੀਤੀ ਗਈ ਹੈ। - ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋਂ ਹਵੇਲੀ ਪੈਲੇਸ ਝੁਨੀਰ ਦੇ ਮੈਨੇਜਰ ਬਲਕਰਨ ਸਿੰਘ ਪੁੱਤਰ
ਮਹਿੰਦਰ ਸਿੰਘ ਵਾਸੀ ਝੰਡੂਕੇ ਅਤੇ ਜਨਕ ਰਾਜ ਪ ੁੱਤਰ ਕਿਸ ਼ੋਰੀ ਲਾਲ ਵਾਸੀ ਝੁਨੀਰ ਨੂੰ ਕਾਬੂ ਕਰਕ ੇ ਉਹਨਾਂ ਦ ੇ
ਵਿਰੁੱਧ ਅ/ਧ 188,269 ਹਿੰਦੰ: ਅਤੇ 3 ਐਪੀਡੈਮਿਕ ਡਿਸੀਜ ਐਕਟ—1897 ਤਹਿਤ ਮੁਕੱਦਮਾ ਦਰਜ਼ ਕੀਤਾ
ਗਿਆ ਕਿ ਮੁਲਜਿਮ ਜਨਕ ਰਾਜ ਨੇ ਆਪਣੀ ਮਾਤਾ ਦੇ ਭੋਗ ਪਰ ਜਿਆਦਾ ਇਕੱਠ ਕਰਕ ੇ ਜਿਲਾ ਮੈਜਿਸਟਰੇਟ
ਮਾਨਸਾ ਵੱਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾਂ ਕੀਤੀ ਹੈ। - ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਗਿਆਨੀ ਸਵੀਟਸ ਦੇ ਮਾਲਕ ਜਸਪਰੀਤ ਸਿੰਘ
ਉਰਫ ਗਿਆਨੀ ਪੁੱਤਰ ਸ ੁਰਿੰਦਰ ਸਿੰਘ ਵਾਸੀ ਜੁਵਾਹਰਕੇ ਰੋਡ ਮਾਨਸਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ
188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ ਨੇ ਆਪਣੀ ਦੁਕਾਨ ਪਰ ਜਿਆਦਾ
ਇਕੱਠ ਕੀਤਾ ਹੋਇਆ ਸੀ ਅਤੇ ਜਿਹਨਾਂ ਦੇ ਮਾਸਕ ਵੀ ਨਹੀ ਪਹਿੰਨੇ ਹੋਏ ਸਨ। ਜਿਸਨੇ ਜਿਲਾ ਮੈਜਿਸਟਰੇਟ
ਮਾਨਸਾ ਵੱਲੋਂ ਜਾਰੀ ਰੋਕੂ ਹੁਕਮਾਂ ਦੀ ਉਲੰਘਣਾਂ ਕੀਤੀ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਸਾਵਧਾਨੀਆਂ ਦੀ ਸਖਤੀ
ਨਾਲ ਪਾਲਣਾ ਕਰਕੇ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਸਾਡਾ ਸਾਰਿਆ ਦਾ ਫਰਜ਼ ਬਣਦਾ ਹ ੈ
ਕਿ ਅਸੀ ਅੱਗੇ ਹੋ ਕੇ ਪ੍ਰਸ਼ਾਸ ਼ਨ ਦਾ ਸਾਥ ਦੇਈਏ, ਝੂਠੀਆਂ ਅਫਵਾਹਾਂ ਤੋਂ ਬਚੀਏ, ਆਪਣਾ, ਆਪਣੇ
ਪਰਿਵਾਰ ਦਾ ਅਤੇ ਸਮੁੱਚੇ ਦੇਸ਼ ਦਾ ਇਸ ਮਹਾਂਮਾਰੀ ਤੋਂ ਬਚਾਅ ਕਰੀਏ।