*ਸਰਕਾਰੀਆ ਨੇ ਰਾਜਸਥਾਨ ਫੀਡਰ ਪ੍ਰੋਜੈਕਟ ਰੀਲਾਇਨਿੰਗ ਦੇ ਕੰਮ ਦਾ ਲਿਆ ਜਾਇਜਾ*

0
20

ਚੰਡੀਗੜ, 23 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) : ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਰਾਜਸਥਾਨ ਫੀਡਰ ਪ੍ਰਾਜੈਕਟ ਦੀ ਰੀਲਾਇਨਿੰਗ ਦੇ ਕੰਮ ਦਾ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਖੇ ਜਾਇਜਾ ਲਿਆ ਅਤੇ ਕਿਹਾ ਕਿ ਕਿਸੇ ਵੀ ਠੇਕੇਦਾਰ/ਏਜੰਸੀ ਵੱਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਜਾਂ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਛੋਟੀਆਂ ਏਜੰਸੀਆਂ/ਸਥਾਨਕ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਪ੍ਰਸੰਸਾ ਕੀਤੀ ਪਰ ਹੌਲੀ ਗਤੀ ਕੰਮ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਲਾਟ ਕੀਤੇ ਕੰਮ ਸਮੇਂ ਸਿਰ ਪੂਰੇ ਨਹੀਂ ਕੀਤੇ ਗਏ ਤਾਂ ਸਬੰਧਤ ਠੇਕੇਦਾਰ/ਏਜੰਸੀਆਂ ਵਿਰੁੱਧ ਇਕਰਾਰਨਾਮੇ ਵਿੱਚ ਕੀਤੀਆਂ ਸਰਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੁੱਖ ਇੰਜੀਨੀਅਰ/ ਨਹਿਰਾਂ-1 ਇੰਜ. ਸੰਜੀਵ ਗੁਪਤਾ ਨੇ ਜਲ ਸਰੋਤ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਰਾਜਸਥਾਨ ਫੀਡਰ ਪ੍ਰਾਜੈਕਟ ਦੀ ਰਿਲਾਇਨਿੰਗ ਨਾਲ ਸਬੰਧਤ ਸਾਰੇ ਕੰਮ ਮਿੱਥੀ ਮਿਆਦ ਅੰਦਰ ਮੁਕੰਮਲ ਕੀਤੇ ਜਾਣਗੇ ਅਤੇ ਕੰਮ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਰਾਜਸਥਾਨ ਫੀਡਰ ਪ੍ਰਾਜੈਕਟ ਦੇ ਨਿਰੀਖਣ ਦੌਰਾਨ

ਇੰਜ. ਰਾਜੀਵ ਕੁਮਾਰ ਗੋਇਲ-ਸੁਪਰਡੰਟ ਇੰਜੀਨੀਅਰ, ਫਿਰੋਜਪੁਰ ਨਹਿਰ ਸਰਕਲ ਫਿਰੋਜਪੁਰ, ਇੰਜ. ਜਸਵਿੰਦਰ ਸਿੰਘ ਭੰਡਾਰੀ-ਸੁਪਰਡੰਟ ਇੰਜੀਨੀਅਰ, ਵਿਜੀਲੈਂਸ ਐਂਡ ਕੁਆਲਿਟੀ ਅਸੋਰੈਂਸ, ਫਿਰੋਜਪੁਰ, ਕੈਪਟਨ ਏ.ਐਸ. ਰੰਧਾਵਾ-ਕਾਰਜਕਾਰੀ ਇੰਜੀਨੀਅਰ, ਹਰੀਕੇ ਨਹਿਰ ਡਵੀਜਨ, ਫਿਰੋਜਪੁਰ, ਇੰਜ. ਸੁਖਜੀਤ ਸਿੰਘ ਰੰਧਾਵਾ-ਕਾਰਜਕਾਰੀ ਇੰਜੀਨੀਅਰ, ਰਾਜਸਥਾਨ ਫੀਡਰ ਡਵੀਜਨ ਫਿਰੋਜਪੁਰ, ਇੰਜ. ਮੁਖਤਿਆਰ ਸਿੰਘ ਰਾਣਾ-ਕਾਰਜਕਾਰੀ ਇੰਜੀਨੀਅਰ, ਅਬੋਹਰ ਨਹਿਰ ਡਵੀਜਨ, ਅਬੋਹਰ, ਇੰਜ. ਜਗਤਾਰ ਸਿੰਘ-ਕਾਰਜਕਾਰੀ ਇੰਜੀਨੀਅਰ, ਪੂਰਬੀ ਨਹਿਰ ਡਵੀਜਨ ਫਿਰੋਜਪੁਰ ਅਤੇ ਇੰਜ. ਸੰਦੀਪ ਕੁਮਾਰ ਗੋਇਲ- ਕਾਰਜਕਾਰੀ ਇੰਜੀਨੀਅਰ, ਵਿਜੀਲੈਂਸ ਐਂਡ ਕੁਆਲਿਟੀ ਅਸੋਰੈਂਸ ਡਿਵੀਜਨ, ਫਿਰੋਜਪੁਰ ਮੌਜੂਦ ਸਨ।———ਫੋਟੋ ਕੈਪਸ਼ਨ- ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਖੇ ਰਾਜਸਥਾਨ ਫੀਡਰ ਪ੍ਰੋਜੈਕਟ ਰੀਲਾਇਨਿੰਗ ਦੇ ਕੰਮ ਦਾ ਜਾਇਜਾ ਲੈਂਦੇ ਹੋਏ। ———–   

LEAVE A REPLY

Please enter your comment!
Please enter your name here