*ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, ਹੁਣ ਨਹੀਂ ਲੱਗੇਗਾ ਵੀਕੈਂਡ ਲੌਕਡਾਊਨ*

0
80

ਚੰਡੀਗੜ੍ਹ 23ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਮਹਾਮਾਰੀ ਕਾਰਨ ਹੁਣ ਚੰਡੀਗੜ੍ਹ ਵਿੱਚ ਹੋਰ ਵੀਕੈਂਡ ਲੌਕਡਾਊਨ ਨਹੀਂ ਹੋਏਗਾ।ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਇੱਕ ਅਹਿਮ ਮੀਟਿੰਗ ਮਗਰੋਂ ਇਹ ਫੈਸਲਾ ਲਿਆ ਹੈ।ਪਿਛਲੇ ਹਫ਼ਤੇ ਵੀਕੈਂਡ ਲੌਕਡਾਊਨ ਲਗਾਇਆ ਗਿਆ ਸੀ ਪਰ ਇਸ ਤੋਂ ਵਪਾਰੀ ਵਧੇਰੇ ਖੁਸ਼ ਨਹੀਂ ਸੀ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਇੱਕ ਸੰਬੋਧਨ ਵਿੱਚ ਕਿਹਾ ਸੀ ਕਿ ਰਾਜ ਸਰਕਾਰਾਂ ਨੂੰ ਲੌਕਡਾਊਨ ਆਖਰੀ ਬਦਲ ਵਜੋਂ ਵੇਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਸੀ ਕਿ ਸੂਬਾ ਸਰਕਾਰਾਂ ਕੋਸ਼ਿਸ਼ ਕਰਨ ਕਿ ਉਹਨਾਂ ਨੂੰ ਲੌਕਡਾਊਨ ਨਾ ਲਾਉਣਾ ਪਵੇ ਅਤੇ ਸਭ ਨੂੰ ਮਿਲ ਕੇ ਇਸ ਮਹਾਮਾਰੀ ਤੇ ਕਾਬੂ ਪਾਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here