*ਹੁਣ ਪੰਜਾਬ ‘ਚ ਕਾਂਗਰਸੀ ਵੀ ਹੋਣ ਲੱਗੇ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ, ਕੈਪਟਨ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੀ ਗੱਡੀ ਘੇਰੀ*

0
86

ਫਤਿਹਗੜ੍ਹ ਸਾਹਿਬ  22 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਦੀਆਂ ਮੰਡੀਆਂ ‘ਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਦਾ ਰੋਹ ਵਧਦਾ ਜਾ ਰਿਹਾ ਹੈ। ਵੀਰਵਾਰ ਨੂੰ ਸਰਹਿੰਦ-ਪਟਿਆਲਾ ਰੋਡ ਉੱਪਰ ਪਿੰਡ ਰੁੜਕੀ ਕੋਲ ਧਰਨੇ ਉੱਪਰ ਬੈਠੇ ਕਿਸਾਨਾਂ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੀ ਗੱਡੀ ਘੇਰੀ ਇਸ ਦੇ ਨਾਲ ਹੀ ਕਿਸਾਨਾਂ ਨੇ ਚਾਹਲ ਨੂੰ ਖੂਬ ਖਰੀਆਂ-ਖਰੀਆਂ ਵੀ ਸੁਣਾਈਆਂ।

ਦੱਸ ਦਈਏ ਕਿ ਅਨਾਜ ਮੰਡੀਆਂ ਅੰਦਰ ਬਾਰਦਾਨੇ ਦੀ ਘਾਟ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨਾਂ ਨੇ ਪਿੰਡ ਰੁੜਕੀ ਦੇ ਕੋਲ ਸਰਹਿੰਦ-ਪਟਿਆਲਾ ਰੋਡ ਉੱਪਰ ਧਰਨਾ ਲਾਇਆ ਹੋਇਆ ਸੀ। ਇਸ ਦੌਰਾਨ ਪਟਿਆਲਾ ਵੱਲੋਂ ਆ ਰਹੀ ਭਰਤ ਇੰਦਰ ਸਿੰਘ ਚਾਹਲ ਦੀਆਂ ਗੱਡੀਆਂ ਦਾ ਕਾਫਿਲਾ ਕਿਸਾਨਾਂ ਨੇ ਰੋਕ ਲਿਆ। ਚਾਹਲ ਦੀ ਗੱਡੀ ਨੂੰ ਚਾਰੇ ਪਾਸੇ ਘੇਰਾ ਪਾ ਕੇ ਨਾਅਰੇਬਾਜੀ ਸ਼ੁਰੂ ਕੀਤੀ ਗਈ।

ਇਸ ਦੌਰਾਨ ਪਹਿਲਾਂ ਤਾਂ ਚਾਹਲ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਗੱਡੀ ਚੋਂ ਬਾਹਰ ਨਹੀਂਂ ਆਏ ਅਤੇ ਸ਼ੀਸ਼ਾ ਵੀ ਨਹੀਂ ਖੋਲਿਆ। ਪਰ ਜਦੋਂ ਪੁਲਿਸ ਫੋਰਸ ਮੌਕੇ ‘ਤੇ ਆਈ ਤਾਂ ਚਾਹਲ ਨੇ ਗੱਡੀ ਚੋਂ ਉਤਰ ਕੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਕਿਸਾਨਾਂ ਨੇ ਕਿਹਾ ਕਿ ਬਾਰਦਾਨਾ ਨਾ ਆਉਣ ਤੱਕ ਉਹ ਚਾਹਲ ਨੂੰ ਨਹੀਂ ਜਾਣ ਦੇਣਗੇ।

ਇਸ ਦੌਰਾਨ ਕਿਸਾਨ ਆਗੂ ਹਰਨੇਕ ਸਿੰਘ ਭੱਲਮਾਜਰਾ ਨੇ ਕਿਹਾ ਕਿ ਮੰਡੀਆਂ ‘ਚ ਬਾਰਦਾਨਾ ਨਾ ਹੋਣ ਕਰਕੇ ਬੁਰਾ ਹਾਲ ਹੈ। ਇਸ ਕਰਕੇ ਉਨ੍ਹਾਂ ਨੇ ਧਰਨਾ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬਰਦਾਨਾ ਨਹੀਂ ਆਉਂਦਾ ਉਦੋਂ ਤਕ ਉਹ ਚਾਹਲ ਨੂੰ ਜਾਣ ਨਹੀਂ ਦੇਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਚਾਹਲ ਕਿਸੇ ਹੋਰ ਗੱਡੀ ‘ਚ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਗੱਡੀ ਵੀ ਘੇਰ ਲਈ ਜਾਵੇਗੀ।

LEAVE A REPLY

Please enter your comment!
Please enter your name here