*ਕੁਦਰਤ ਦੀ ਕਰੋਪੀ ਤੋਂ ਸ਼ਿਕਾਰ ਹੋਏ ਅੰਗਹੀਣ ਸਰਕਾਰਾਂ ਨੇ ਸੜਕਾਂ ਤੇ ਰੁਲਣ ਲਈ ਮਜ਼ਬੂਰ ਕਰ ਦਿੱਤੇ : ਹਰਦੀਪ*

0
19

ਬਰੇਟਾ 21 ਅਪ੍ਰੈਲ (ਸਾਰਾ ਯਹਾਂ/ਰੀਤਵਾਲ) : ਕੁਦਰਤ ਦੀ ਕਰੋਪੀ ਤੋਂ ਸ਼ਿਕਾਰ ਹੋਏ ਅੰਗਹੀਣ ਸਰਕਾਰਾਂ ਨੇ ਸੜਕਾਂ ਤੇ
ਰੁਲਣ ਲਈ ਮਜæਬ¨ਰ ਕਰ ਦਿੱਤੇ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਗਹੀਣ ਏਕਤਾ
ਮੰਚ ਪੰਜਾਬ ਦੇ ਸੀਨੀਅਰ ਆਗ¨ ਹਰਦੀਪ ਸਿੰਘ ਕਾਹਨਗੜ੍ਹ ਨੇ ਦੱਸਿਆ ਕਿ ਸਰਕਾਰ ਨੂੰ ਵਾਰ
ਵਾਰ ਮੰਗ ਪੱਤਰ ਦਣ ਦੇ ਬਾਵਜ¨ਦ ਵੀ ਅੱਜ ਤੱਕ ਸਾਡੀਆਂ ਸਮੱਸਿਆਵਾਂ ਨਹੀਂ ਸੁਣੀਆਂ
ਗਈਆ,ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਚੁਣੀਆਂ
ਜਾਂਦੀਆਂ ਹਨ ਪਰ ਇੱਥੇ ਲੋਕ ਸੰਘਰਸæ ਕਰਨ ਲਈ ਮਜæਬ¨ਰ ਹਨ, ਉਨ੍ਹਾਂ ਇਹ ਵੀ ਕਿਹਾ ਕਿ
ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਅੰਗਹੀਣਾਂ ਨਾਲ ਅਨੇਕਾਂ ਵਾਅਦੇ ਕੀਤੇ ਸੀ । ਜਿੰਨਾ
ਵਿੱਚ ਅੰਗਹੀਣਾਂ ਨੂੰ 2500 ਰੁਪਏ ਮਹੀਨਾ ਪੈਨਸæਨ, ਆਟਾ ਦਾਲ ਸਕੀਮ ਵਿੱਚ ਸਾਰੇ
ਅੰਗਹੀਣਾਂ ਨੂੰ ਸ਼ਾਮਲ ਕਰਨਾ, ਅੰਗਹੀਣਾਂ ਦੇ ਲਈ ਰੁਜæਗਾਰ ਦਾ ਪ੍ਰਬੰਧ ਕਰਨਾ,ਅੰਗਹੀਣ ਲਈ
ਪੜ੍ਹਾਈ ਮੁਫæਤ ਕਰਨਾ ਆਦਿ ਅਨੇਕਾਂ ਵਾਅਦੇ ਸੱਤਾ ਵਿੱਚ ਰਾਜ ਕਰ ਰਹੀ ਪਾਰਟੀ ਦੀ
ਸਰਕਾਰ ਨੇ ਅੱਜ ਤੱਕ ਪ¨ਰੇ ਨਹੀਂ ਕੀਤੇ । ਉਨ੍ਹਾਂ ਕਿਹਾ ਕਿ ਕਰੋਨਾ ਦੀ ਭਿਆਨਕ ਬਿਮਾਰੀ
ਕਾਰਨ ਰੋਜæੀ ਰੋਟੀ ਕਮਾਉਣ ਵਾਲੇ ਬਹੁਤ ਸਾਰੇ ਅੰਗਹੀਣ ਲੋਕਾਂ ਦੇ ਰੁਜæਗਾਰ ਵੀ ਖੁੱਸ
ਗਏ ਹਨ ਪਰ ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆ ਨੂੰ ਆਪਣੇ ਪੱਧਰ ਤੇ ਹੱਲ ਕਰਨ ਦੀ
ਬਜਾਇ ਅਣਗੌਲਿਆਂ ਕੀਤਾ ਹੋਇਆ ਹੈ । ਸਰਕਾਰ ਤੇ ਭਾਰੀ ਰੋਸ ਕਰਦਿਆਂ ਦੁਖੀ ਹਿਰਦੇ ਨਾਲ
ਆਗ¨ਆਂ ਨੇ ਕਿਹਾ ਕਿ ਜੇਕਰ ਕੁਦਰਤ ਨੇ ਸਾਡਾ ਸਾਥ ਨਹੀਂ ਦਿੱਤਾ ਤਾਂ ਦ¨ਜੇ ਪਾਸੇ
ਆਪਣੀਆਂ ਚੁਣੀਆਂ ਹੋਈਆਂ ਸਰਕਾਰਾਂ ਤੋਂ ਵੀ ਅੱਜ ਤੱਕ ਸਾਨੂੰ ਨਿਰਾਸæਾ ਹੀ ਮਿਲੀ
ਹੈ । ਉਨ੍ਹਾਂ ਸ¨ਬੇ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਰਕਾਰ
ਉਨ੍ਹਾਂ ਦੀਆਂ ਬਣਦੀਆਂ ਸਮੱਸਿਆਵਾਂ ਨੂੰ ਸੁਣੇ ਤੇ ਹੱਲ ਕਰਨ ਵਿੱਚ ਸਹਿਯੋਗ ਕਰੇ, ਇਸ
ਮੌਕੇ ਤੇ ਉਹਨਾਂ ਨਾਲ ਅੰਗਹੀਣ ਏਕਤਾ ਮੰਚ ਦੇ ਆਗ¨ ਕਰਮ ਸਿੰਘ ਖੁਡਾਲ, ਬਾਬਾ
ਅਜਮੇਰ ਸਿੰਘ ਬਰੇਟਾ, ਜਸਮੇਰ ਸਿੰਘ , ਖੁਡਾਲ ਤੇ ਕਾਲਾ ਸਿੰਘ ਮੰਡੇਰ ਆਦਿ ਹਾਜæਰ ਸਨ ।

LEAVE A REPLY

Please enter your comment!
Please enter your name here